ਅਮੀਰਜ਼ਾਦੇ ਦੀ ਸ਼ਰਮਨਾਕ ਕਰਤੂਤ, ਘਰ ''ਚ ਕੰਮ ਕਰਨ ਵਾਲੀ ਕੁੜੀ ਨਾਲ ਟੱਪੀਆਂ ਹੱਦਾਂ

Friday, May 29, 2020 - 06:42 PM (IST)

ਅਮੀਰਜ਼ਾਦੇ ਦੀ ਸ਼ਰਮਨਾਕ ਕਰਤੂਤ, ਘਰ ''ਚ ਕੰਮ ਕਰਨ ਵਾਲੀ ਕੁੜੀ ਨਾਲ ਟੱਪੀਆਂ ਹੱਦਾਂ

ਸ੍ਰੀ ਮੁਕਤਸਰ ਸਾਹਿਬ : ਇਥੋਂ ਦੇ ਇਕ ਇਲਾਕੇ ਦਾ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਇਕ ਅਮੀਰਜ਼ਾਦੇ ਵਲੋਂ ਇਕ ਕੁੜੀ ਨੂੰ ਕਥਿਤ ਤੌਰ 'ਤੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਜਿੱਥੇ ਇਕ ਮਕਾਨ ਮਾਲਿਕ ਦੇ ਪੁੱਤਰ 'ਤੇ ਉਨ੍ਹਾਂ ਦੇ ਘਰ 'ਚ ਕੰਮ ਕਰਨ ਵਾਲੀ 21 ਸਾਲਾ ਕੁੜੀ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ। ਪੀੜਤ ਲੜਕੀ ਮੁਤਾਬਕ ਉਹ ਬੀਤੇ ਡੇਢ ਸਾਲ ਤੋਂ ਉਸ ਘਰ 'ਚ ਕੰਮ ਕਰ ਰਹੀ ਸੀ ਅਤੇ ਬੀਤੇ ਦਿਨੀਂ ਜਦੋਂ ਉਹ ਜਲਦੀ ਘਰ ਜਾਣ ਲਈ ਨਿਕਲੀ ਤਾਂ ਅਮਰਜੀਤ ਨੇ ਉਸ ਨੂੰ ਘਰ ਛੱਡਣ ਲਈ ਕਿਹਾ ਤਾਂ ਉਹ ਉਸ ਦੇ ਨਾਲ ਚਲੀ ਗਈ ਜਿਸ ਤੋਂ ਬਾਅਦ ਉਹ ਉਸ ਨੂੰ ਇਕ ਮਸ਼ੀਨ ਚੁੱਕਣ ਦੇ ਬਹਾਨੇ ਸਟੇਡੀਅਮ ਲੈ ਗਿਆ ਅਤੇ ਉਥੇ ਕਮਰੇ 'ਚ ਉਸ ਨੇ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। 

ਇਹ ਵੀ ਪੜ੍ਹੋ : 'ਚਿੱਟੇ ਵਾਲੀ ਭਾਬੀ' 'ਤੇ ਪੁਲਸ ਦੀ ਵੱਡੀ ਕਾਰਵਾਈ, ਨੈੱਟਵਰਕ ਤੋੜਨ ਲਈ ਕੱਸਿਆ ਸ਼ਿਕੰਜਾ

ਉਥੇ ਹੀ ਕੁੜੀ ਦੇ ਪਿਤਾ ਨੇ ਮੁਲਜ਼ਮ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਅਮਰਜੀਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਲੜਕੀ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਮੁੰਡੇ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ। ਦੱਸ ਦੇਈਏ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 376 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ ਵਿਚ ਕੋਰੋਨਾ ਦਾ ਵੱਡਾ ਧਮਾਕਾ, 7 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ 


author

Gurminder Singh

Content Editor

Related News