ਪਹਿਲਾਂ ਕੁੜੀ ਨੂੰ ਪ੍ਰੇਮ ਜਾਲ ''ਚ ਫਸਾਇਆ, ਫਿਰ ਜਨਮਦਿਨ ਦੀ ਪਾਰਟੀ ਲਈ ਹੋਟਲ ''ਚ ਲਿਜਾ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

Sunday, Apr 18, 2021 - 05:54 PM (IST)

ਪਹਿਲਾਂ ਕੁੜੀ ਨੂੰ ਪ੍ਰੇਮ ਜਾਲ ''ਚ ਫਸਾਇਆ, ਫਿਰ ਜਨਮਦਿਨ ਦੀ ਪਾਰਟੀ ਲਈ ਹੋਟਲ ''ਚ ਲਿਜਾ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਰੂਪਨਗਰ (ਜ.ਬ.)-ਸਿਟੀ ਥਾਣਾ ਪੁਲਸ ਵੱਲੋਂ ਇਕ ਨੌਜਵਾਨ ਖ਼ਿਲਾਫ਼ ਧਾਰਾ 376 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਨੇ ਪੁਲਸ ਕੋਲ ਪਰਚਾ ਦਰਜ ਕਰਵਾਇਆ ਕਿ ਉਹ ਸਥਾਨਕ ਏ. ਡੀ.ਸੀ. ਦਫ਼ਤਰ ’ਚ ਆਊਟਸੋਰਸਿੰਗ ਦੇ ਆਧਾਰ ’ਤੇ ਨੌਕਰੀ ਕਰਦੀ ਹੈ ਸਾਲ 2017 ’ਚ ਉਸ ਦੀ ਜਾਣ ਪਛਾਣ ਪਵਿੱਤਰ ਸਿੰਘ ਨਾਲ ਹੋਈ ਸੀ ।

ਇਹ ਵੀ ਪੜ੍ਹੋ : ਸੋਢਲ ਫਾਟਕ ’ਤੇ ਵਾਪਰਿਆ ਦਰਦਨਾਕ ਹਾਦਸਾ, ਜਵਾਨ ਪੁੱਤ ਦੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਉਪਰੰਤ ਦੋਵੇਂ ਜਣੇ ਮੋਬਾਇਲ ਫੋਨ ਰਾਂਹੀ ਆਪਸ ’ਚ ਗੱਲਬਾਤ ਕਰਨ ਲੱਗ ਪਏ। ਜਿਸ ’ਤੇ ਉਸ ਦੇ ਘਰਦੇ ਵਿਆਹ ਲਈ ਰਾਜੀ ਸਨ। 15 ਅਗਸਤ 2018 ਨੂੰ ਉਸ ਦੇ ਜਨਮ ਦਿਨ ’ਤੇ ਪਵਿੱਤਰ ਸਿੰਘ ਨੇ ਪਾਰਟੀ ਕਰਨ ਲਈ ਉਸ ਨੂੰ ਸਥਾਨਕ ਆਸ਼ੀਰਵਾਦ ਹੋਟਲ ’ਚ ਲੈ ਗਿਆ, ਉਸ ਦੀ ਮਰਜੀ ਤੋਂ ਬਿਨਾਂ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ।

ਇਹ ਵੀ ਪੜ੍ਹੋ : ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਿਹਾ ਕਤਲ ਹੋਇਆ

ਆਖਰੀ ਵਾਰ ਸਤੰਬਰ 2020 ’ਚ ਪਵਿੱਤਰ ਸਿੰਘ ਨੇ ਉਸ ਨੂੰ ਇਹ ਕਹਿ ਕੇ ਆਪਣੇ ਘਰ ਬੁਲਾਇਆ ਕਿ ਉਹ ਉਸ ਨੂੰ ਆਪਣੇ ਪਰਿਵਾਰ ਨਾਲ ਮਿਲਾਉਣਾ ਚਾਹੁੰਦਾ ਹੈ ਪਰ ਜਦੋਂ ਉਹ ਉਸ ਦੇ ਘਰ ਗਈ ਤਾਂ ਘਰ ’ਚ ਕੋਈ ਮੌਜੂਦ ਨਹੀਂ ਸੀ। ਇਥੇ ਵੀ ਉਕਤ ਮੁਲਜ਼ਮ ਨੇ ਉਸ ਨਾਲ ਮਨ੍ਹਾ ਕਰਨ ਦੇ ਬਾਵਜੂਦ ਸਰੀਰਕ ਸੰਬੰਧ ਬਣਾਏ, ਜੋ ਹੁਣ ਉਸ ਨਾਲ ਵਿਆਹ ਕਰਵਾਉਣ ਤੋਂ ਮੁਕਰ ਰਿਹਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਹਰਵਿੰਦਰ ਕੌਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਪਵਿੱਤਰ ਸਿੰਘ ਪੁੱਤਰ ਚਤਰ ਸਿੰਘ ਨਿਵਾਸੀ ਪਿੰਡ ਰੈਲੋ ਕਲਾਂ ਰੂਪਨਗਰ ਖਿਲਾਫ ਧਾਰਾ 376 ਆਈ. ਪੀ. ਸੀ. ਤਹਿਤ ਪਰਚਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਅਮਰੀਕਾ ’ਚ ਗੋਲੀਬਾਰੀ ਦੌਰਾਨ ਮਾਰੀ ਗਈ ਜਲੰਧਰ ਦੀ ਅਮਰਜੀਤ ਕੌਰ, ਸਦਮੇ ’ਚ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

shivani attri

Content Editor

Related News