ਟਰੰਪ ਨੂੰ ਮਾਰਨ ਅਮਰੀਕਾ ਪਹੁੰਚ ਗਿਆ ਪਾਕਿਸਤਾਨੀ ਨਾਗਰਿਕ ! ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
Wednesday, Nov 18, 2026 - 10:05 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਫੈਡਰਲ ਅਦਾਲਤ ਨੇ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਇਸ਼ਾਰੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਣੇ ਚੋਟੀ ਦੇ ਅਮਰੀਕੀ ਅਧਿਕਾਰੀਆਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਪਾਕਿਸਤਾਨੀ ਨਾਗਰਿਕ ਆਸਿਫ਼ ਮਰਚੈਂਟ (48) ਨੂੰ 330 ਮਹੀਨੇ (27 ਸਾਲ ਅਤੇ 6 ਮਹੀਨੇ) ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਨਿਆਂ ਵਿਭਾਗ (DOJ) ਵੱਲੋਂ ਜਾਰੀ ਬਿਆਨ ਅਨੁਸਾਰ, ਬਰੁਕਲਿਨ ਦੀ ਅਦਾਲਤ 'ਚ ਡਿਸਟ੍ਰਿਕਟ ਜੱਜ ਐਰਿਕ ਆਰ. ਕੋਮੀਟੀ ਨੇ ਇਹ ਫ਼ੈਸਲਾ ਸੁਣਾਇਆ।
ਅਮਰੀਕੀ ਅਟਾਰਨੀ ਜਨਰਲ ਟੌਡ ਬਲੈਂਚ ਅਤੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਅਨੁਸਾਰ, ਮਰਚੈਂਟ 2022 'ਚ ਧਾਰਮਿਕ ਯਾਤਰਾਵਾਂ ਦੌਰਾਨ ਇਰਾਨ ਗਿਆ ਸੀ, ਜਿੱਥੇ ਉਸ ਨੂੰ IRGC ਹੈਂਡਲਰ ਯੂਸਫ਼ ਮੇਰਹਰਦਾਦ ਨੇ ਭਰਤੀ ਕੀਤਾ ਅਤੇ ਤਹਿਰਾਨ 'ਚ ਲਗਭਗ 15 ਮੀਟਿੰਗਾਂ ਦੌਰਾਨ ਕਾਊਂਟਰ-ਇੰਟੈਲੀਜੈਂਸ ਦੀ ਟ੍ਰੇਨਿੰਗ ਦਿੱਤੀ। ਇਸ ਸਾਜ਼ਿਸ਼ ਦਾ ਮੁੱਖ ਮਕਸਦ ਜਨਵਰੀ 2020 'ਚ ਅਮਰੀਕੀ ਡਰੋਨ ਹਮਲੇ 'ਚ ਮਾਰੇ ਗਏ ਸਾਬਕਾ IRGC ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣਾ ਸੀ। ਆਸਿਫ਼ ਵੱਲੋਂ ਕੀਤੇ ਜਾਣ ਵਾਲੇ ਹਮਲੇ ਦੌਰਾਨ ਮੇਨ ਟਾਰਗੇਟ ਡੋਨਾਲਡ ਟਰੰਪ ਸੀ, ਜਦਕਿ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਅਤੇ ਨਿੱਕੀ ਹੈਲੀ ਦੇ ਨਾਂ ਵੀ ਇਸ ਦੀ ਹਿੱਟ ਲਿਸਟ 'ਚ ਸ਼ਾਮਲ ਸਨ।
🚨🇺🇸🇮🇷 Man claims IRAN hired him for assassination plot...but his HITMEN were FBI AGENTS Pakistani businessman Asif Merchant has been sentenced to ~30 YEARS in prison over a 2024 plot that potentially targeted Trump, Biden, or Nikki Haley. He claimed Iran's Revolutionary Guard pressured him into the scheme, researched Trump rally locations, and paid $5,000 to men he believed were assassins. But an acquaintance had already tipped off the FBI; the supposed hitmen were undercover agents. Merchant was arrested on July 12, 2024. Iran denies plotting to kill U.S. officials. Go figure. Sources: Associated Press / Writer: Marie
— Mario Nawfal (@MarioNawfal) November 18, 2026
ਇਹ ਵੀ ਪੜ੍ਹੋ- ਲੇਡੀ ਟੀਚਰ ਨੇ ਆਪਣੇ ਹੀ ਵਿਦਿਆਰਥੀ ਨਾਲ ਕੀਤੀ ਸ਼ਰਮਨਾਕ ਕਰਤੂਤ ! ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਅਪ੍ਰੈਲ 2024 'ਚ ਅਮਰੀਕਾ ਪਹੁੰਚਣ ਤੋਂ ਬਾਅਦ ਮਰਚੈਂਟ ਨੇ ਇੱਕ ਜਾਣਕਾਰ ਨਾਲ ਸੰਪਰਕ ਕੀਤਾ, ਜਿਸ ਨੇ FBI ਨੂੰ ਸੂਚਿਤ ਕਰ ਦਿੱਤਾ ਅਤੇ ਮੁਖ਼ਬਰ ਬਣ ਕੇ ਕੰਮ ਕੀਤਾ। ਇਸ ਤੋਂ ਬਾਅਦ ਮਰਚੈਂਟ ਨੇ ਜਿਨ੍ਹਾਂ ਲੋਕਾਂ ਨੂੰ ਕਿਰਾਏ ਦੇ ਕਾਤਲ ਸਮਝ ਕੇ 3 ਵਾਰ ਮੁਲਾਕਾਤ ਕੀਤੀ ਅਤੇ 5,000 ਅਮਰੀਕੀ ਡਾਲਰ ਦੀ ਪੇਸ਼ਗੀ ਰਕਮ ਦਿੱਤੀ, ਉਹ ਅਸਲ ਵਿੱਚ FBI ਦੇ ਅੰਡਰਕਵਰ ਏਜੰਟ ਸਨ।
ਜਾਂਚ ਦੌਰਾਨ ਮਰਚੈਂਟ ਦੇ ਲੈਪਟਾਪ ਅਤੇ ਫ਼ੋਨ ਤੋਂ ਟਰੰਪ ਦੀਆਂ ਚੋਣ ਰੈਲੀਆਂ ਬਾਰੇ ਇੰਟਰਨੈੱਟ ਸਰਚ, ਨਿਊ ਜਰਸੀ 'ਚ ਟਰੰਪ ਰੈਲੀ ਦੀ ਗੂਗਲ ਮੈਪਸ ਲੋਕੇਸ਼ਨ ਅਤੇ ਸੁਲੇਮਾਨੀ ਦੀ ਤਾਰੀਫ਼ ਕਰਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਬਰਾਮਦ ਹੋਈਆਂ। FBI ਨੇ ਉਸ ਨੂੰ 12 ਜੁਲਾਈ 2024 'ਚ ਦੇਸ਼ ਛੱਡ ਕੇ ਭੱਜਣ ਦੀ ਤਿਆਰੀ ਕਰਦਿਆਂ ਰਿਚਮੰਡ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਮਾਰਚ 2026 'ਚ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੁਣ ਉਸ ਨੂੰ ਇਹ ਸਖ਼ਤ ਸਜ਼ਾ ਸੁਣਾਈ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
