ਸਾਈਡ ਮੰਗਣ ''ਤੇ ਨੌਜਵਾਨ ਨੇ ਕਾਰ ਸਵਾਰਾਂ ''ਤੇ ਚਲਾ''ਤੀਆਂ ਗੋਲ਼ੀਆਂ! ਫਰੀਦਾਬਾਦ ਦੀਆਂ ਸੜਕਾਂ ''ਤੇ ਹੋਈ ਤਾੜ-ਤਾੜ
Saturday, Nov 14, 2026 - 03:28 PM (IST)
ਫਰੀਦਾਬਾਦ : ਫਰੀਦਾਬਾਦ ਵਿਚ ਉਸ ਸਮੇਂ ਖੂਨੀ ਵਾਰਦਾਤ ਵਾਪਰ ਗਈ, ਜਦੋਂ ਖੇੜੀ ਪੁਲ ਥਾਣਾ ਖੇਤਰ ਵਿਚ ਭਾਰਤ ਕਲੋਨੀ ਨੇੜੇ ਰਸਤਾ ਦੇਣ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਇਕ ਨੌਜਵਾਨ ਨੇ 2 ਨੌਜਵਾਨਾਂ 'ਤੇ ਪਿਸਤੌਲ ਨਾਲ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਪ੍ਰਸ਼ਾਂਤ ਅਤੇ ਪ੍ਰਿੰਸ ਨਾਮ ਦੇ 2 ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕ ਉਨ੍ਹਾਂ ਨੂੰ ਇਲਾਜ ਲਈ ਸੈਕਟਰ 21ਏ ਦੇ ਏਸ਼ੀਅਨ ਹਸਪਤਾਲ ਵਿਚ ਲੈ ਗਏ।
ਇਹ ਵੀ ਪੜ੍ਹੋ: ਰਿਸ਼ਤੇ 'ਚ ਹਰ ਝਗੜੇ ਲਈ ਤੁਹਾਨੂੰ ਦੱਸਿਆ ਜਾਂਦਾ ਜ਼ਿੰਮੇਵਾਰ! ਤਾਂ ਇਨ੍ਹਾਂ ਤਰੀਕਿਆਂ ਨਾਲ ਸੰਭਾਲੋ ਸਥਿਤੀ
ਵਾਰਦਾਤ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਜਸਵੰਤ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਆਪਣੀ ਮਾਸੀ ਨੂੰ ਲੈਣ ਲਈ ਦਿੱਲੀ ਰੇਲਵੇ ਸਟੇਸ਼ਨ ਜਾ ਰਿਹਾ ਸੀ, ਜਦੋਂ ਰਾਸਤੇ ਵਿਚ ਸਾਈਡ ਦੇਣ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ। ਰਿਪੋਰਟਾਂ ਅਨੁਸਾਰ, ਭਾਰਤ ਕਲੋਨੀ ਦਾ ਰਹਿਣ ਵਾਲਾ ਪੀਯੂਸ਼ 12 ਨਵੰਬਰ ਨੂੰ ਰਾਤ 10 ਵਜੇ ਦੇ ਕਰੀਬ ਆਪਣੇ ਭਰਾਵਾਂ ਪ੍ਰਿੰਸ, ਪ੍ਰਸ਼ਾਂਤ ਅਤੇ ਉਸ ਦੇ ਸਾਲੇ ਨਾਲ ਕਾਰ ਵਿਚ ਸਵਾਰ ਹੋ ਕੇ ਦਿੱਲੀ ਰੇਲਵੇ ਸਟੇਸ਼ਨ ਜਾ ਰਿਹਾ ਸੀ। ਉਹ ਆਪਣੀ ਭੂਆ ਨੂੰ ਲੈਣ ਜਾ ਰਹੇ ਸਨ। ਘਰ ਤੋਂ ਲਗਭਗ 100 ਮੀਟਰ ਦੀ ਦੂਰੀ 'ਤੇ ਸੈਂਟਰਲ ਬੈਂਕ ਨੇੜੇ ਕਈ ਵਾਹਨ ਖੜ੍ਹੇ ਹੋਏ ਸਨ, ਜਿਸ ਨਾਲ ਆਉਣ-ਜਾਣ ਵਾਲਾ ਰਾਸਤਾ ਬੰਦ ਸੀ।
ਇਹ ਵੀ ਪੜ੍ਹੋ: ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ, ਮਸ਼ੀਨ ਨਾਲ ਗਿਣਨੇ ਪੈਣਗੇ ਪੈਸੇ! ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ
ਦੋਸ਼ ਹੈ ਕਿ ਉਨ੍ਹਾਂ ਨੇ ਉੱਥੇ ਖੜ੍ਹੀ ਬ੍ਰੇਜ਼ਾ ਕਾਰ ਦੇ ਡਰਾਈਵਰ ਨੂੰ ਰਸਤਾ ਦੇਣ ਲਈ ਕਿਹਾ। ਕਾਰ ਦਾ ਡਰਾਈਵਰ ਗੁੱਸੇ ਵਿੱਚ ਆ ਗਿਆ ਅਤੇ ਆਪਣੀ ਕਾਰ ਉਨ੍ਹਾਂ ਦੇ ਸਾਹਮਣੇ ਖੜ੍ਹੀ ਕਰ ਦਿੱਤੀ। ਇਸ ਤੋਂ ਬਾਅਦ ਉਹ ਕਾਰ ਤੋਂ ਬਾਹਰ ਨਿਕਲਿਆ ਅਤੇ ਗਾਲ੍ਹਾਂ ਕੱਢਣ ਲੱਗ ਪਿਆ। ਦੋਸ਼ ਹੈ ਕਿ ਉਸਨੇ ਆਪਣੀ ਪਿਸਤੌਲ ਕੱਢੀ ਅਤੇ ਨੌਜਵਾਨਾਂ ਵੱਲ ਇਸ਼ਾਰਾ ਕਰਦੇ ਹੋਏ ਤਿੰਨ ਗੋਲੀਆਂ ਚਲਾਈਆਂ। ਗੋਲੀਬਾਰੀ ਦੌਰਾਨ ਪ੍ਰਸ਼ਾਂਤ ਅਤੇ ਪ੍ਰਿੰਸ ਨੂੰ ਦੋ ਗੋਲੀਆਂ ਲੱਗੀਆਂ। ਪ੍ਰਸ਼ਾਂਤ ਦੀ ਗਰਦਨ ਨੇੜੇ ਗੋਲੀ ਲੱਗੀ, ਜਦੋਂ ਕਿ ਪ੍ਰਿੰਸ ਦੀ ਛਾਤੀ ਵਿੱਚ ਗੋਲੀ ਲੱਗੀ।
ਇਹ ਵੀ ਪੜ੍ਹੋ: ਇਸ ਦਿਨ ਜੇਲ੍ਹ 'ਚੋਂ ਬਾਹਰ ਆ ਸਕਦੇ ਨੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਸਸਕਾਰ ਲਈ ਤੈਅ ਹੋਈ ਤਾਰੀਖ
ਗੋਲੀਆਂ ਚੱਲਦੇ ਹੀ ਘਟਨਾ ਸਥਾਨ 'ਤੇ ਹਫੜਾ-ਦਫੜੀ ਮੱਚ ਗਈ। ਦੋਵਾਂ ਜ਼ਖਮੀਆਂ ਨੂੰ ਤੁਰੰਤ ਸੈਕਟਰ 21ਏ ਦੇ ਏਸ਼ੀਅਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੀਯੂਸ਼ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਬੁਲਾਰੇ ਯਸ਼ਪਾਲ ਦੇ ਅਨੁਸਾਰ, ਗੋਲੀਬਾਰੀ ਦੇ ਦੋਸ਼ੀ ਜਸਵੰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: 3 ਕਰੋੜ ਰੁਪਏ ਦਿਓ ਨਹੀਂ ਤਾਂ...! ਲੁਧਿਆਣੇ ਦੇ ਪ੍ਰਾਪਰਟੀ ਡੀਲਰ ਨੂੰ ਫੋਨ 'ਤੇ ਮਿਲੀ ਜਾਨੋਂ ਮਾਰਨ ਦੀ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
