ਦਾਦੇ ਨਾਲ ਮੇਲਾ ਵੇਖ ਕੇ ਪਰਤ ਰਹੀ ਪੋਤੀ ਨੂੰ ਜਬਰੀ ਚੁੱਕ ਕੇ ਲੈ ਗਿਆ ਸ਼ਖ਼ਸ, ਕੀਤਾ ਘਿਨੌਣਾ ਕਾਰਾ

Thursday, Jun 29, 2023 - 06:10 PM (IST)

ਦਾਦੇ ਨਾਲ ਮੇਲਾ ਵੇਖ ਕੇ ਪਰਤ ਰਹੀ ਪੋਤੀ ਨੂੰ ਜਬਰੀ ਚੁੱਕ ਕੇ ਲੈ ਗਿਆ ਸ਼ਖ਼ਸ, ਕੀਤਾ ਘਿਨੌਣਾ ਕਾਰਾ

ਮੋਗਾ (ਆਜ਼ਾਦ, ਗੋਪੀ ਰਾਊਕੇ)-ਮੋਗਾ ਜ਼ਿਲ੍ਹੇ ਦੇ ਸਬ-ਡਿਵੀਜ਼ਨ ਧਰਮਕੋਟ ਅਧੀਨ ਪੈਂਦੇ ਇਕ ਪਿੰਡ ਦੀ ਨਾਬਾਲਿਗ ਲੜਕੀ ਨਾਲ ਦਿਨ-ਦਿਹਾੜੇ ਇਕ ਵਿਅਕਤੀ ਵੱਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਲੜ੍ਹਕੀ ਜਦੋਂ ਆਪਣੇ ਦਾਦੇ ਨਾਲ ਮੇਲੇ ਤੋਂ ਘਰ ਵਾਪਸ ਆ ਰਹੀ ਸੀ ਤਾਂ ਉਸ ਨੂੰ ਤਾਰਾ ਸਿੰਘ ਤਾਰੀ ਸ਼ੇਰਪੁਰ ਤਾਇਬਾ ਆਪਣੇ ਮੋਟਰਸਾਈਕਲ ’ਤੇ ਇਕ ਘਰ ਵਿਚ ਲੈ ਗਿਆ, ਜਿੱਥੇ ਇਸ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਜਬਰ-ਜ਼ਿਨਾਹ ਕੀਤਾ। ਇਸ ਮਾਮਲੇ ਵਿਚ ਥਾਣਾ ਧਰਮਕੋਟ ਦੇ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਮਾਮਲੇ ਦੀ ਪੜ੍ਹਤਾਲ ਮਗਰੋਂ ਤਾਰਾ ਸਿੰਘ ਤਾਰੀ, ਜੱਗਾ ਸਿੰਘ, ਕਾਰਜ ਅਤੇ ਹਰਜਿੰਦਰ ਸਿੰਘ ਆਦਿ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਭੋਗਪੁਰ ਦੇ ਰੈਸਟੋਰੈਂਟ ’ਚ ਤਨਖ਼ਾਹ ਨੂੰ ਲੈ ਕੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਭੰਨੇ ਕੁਰਸੀਆਂ ਤੇ ਟੇਬਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News