ਫਿਲੌਰ : ਖੇਤਾਂ 'ਚੋਂ ਨਾਬਾਲਗ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਹੱਲ, ਪੁਲਸ ਨੇ ਕੀਤਾ ਖੁਲਾਸਾ

Wednesday, Mar 11, 2020 - 04:27 PM (IST)

ਫਿਲੌਰ : ਖੇਤਾਂ 'ਚੋਂ ਨਾਬਾਲਗ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਹੱਲ, ਪੁਲਸ ਨੇ ਕੀਤਾ ਖੁਲਾਸਾ

ਫਿਲੌਰ (ਭਾਖੜੀ) : ਗੂੰਗੀ-ਬੋਲੀ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਕੇ ਦੋਸ਼ੀ ਨੇ ਉਸ ਦਾ ਗਲਾ ਦਬਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੁਲਸ ਨੇ ਘਟਨਾ ਦਾ ਪਤਾ ਚੱਲਦੇ ਹੀ 5 ਘੰਟੇ 'ਚ ਹੀ ਦੋਸ਼ੀ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ, ਜੋ ਨਾਬਾਲਗ ਦਾ ਗੁਆਂਢੀ ਸੀ।

ਇਸ ਤਰ੍ਹਾਂ ਗਾਇਬ ਹੋਈ ਸੀ ਨਾਬਾਲਗ ਬਾਜ਼ਾਰ ਤੋਂ
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਥਾਣਾ ਬਿਲਗਾ 'ਚ ਪੈਂਦੇ ਪਿੰਡ ਦੀ ਰਹਿਣ ਵਾਲੀ 14 ਸਾਲਾ ਨਾਬਾਲਗ ਕੁੜੀ 6ਵੀਂ ਜਮਾਤ 'ਚ ਪੜ੍ਹਦੀ ਸੀ, ਜੋ ਕਿ ਜਨਮ ਤੋਂ ਹੀ ਬੋਲ ਤੇ ਸੁਣ ਨਹੀਂ ਸਕਦੀ ਸੀ। ਸੋਮਵਾਰ 7 ਵਜੇ ਦੇ ਕਰੀਬ ਉਹ ਆਪਣੇ ਘਰ ਤੋਂ ਕੁਝ ਖਾਣ ਲਈ ਸਾਮਾਨ ਖਰੀਦਣ ਲਈ ਬਾਜ਼ਾਰ ਚੱਲੀ ਗਈ ਪਰ ਵਾਪਸ ਨਾ ਆਈ। ਜਿਸ ਦੀ ਪਰਿਵਾਰ ਵਾਲਿਆਂ ਨੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਬੁੱਧਵਾਰ ਨੂੰ ਕੁੜੀ ਦੀ ਲਾਸ਼ ਨਜ਼ਦੀਕੀ ਪਿੰਡ ਦੇ ਖੇਤਾਂ 'ਚੋਂ ਬਰਾਮਦ ਕੀਤੀ। ਲਾਸ਼ ਨੂੰ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਕੁੜੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਚੱਲਦੇ ਹੀ ਐੱਸ. ਐੱਸ. ਪੀ. ਜਲੰਧਰ ਨਵਜੋਤ ਸਿੰਘ ਮਾਹਲ, ਐੱਸ. ਪੀ. ਡੀ. ਬਾਹਿਆ ਅਤੇ ਡੀ. ਐੱਸ. ਪੀ. ਫਿਲੌਰ ਦਵਿੰਦਰ ਕੁਮਾਰ ਅੱਤਰੀ ਮੌਕੇ 'ਤੇ ਪੁੱਜੇ ਅਤੇ ਦੋਸ਼ੀ ਨੂੰ ਫੜਣ ਲਈ ਪੁਲਸ ਨੂੰ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ : ਮੈਲਬੋਰਨ 'ਚ ਵਾਪਰੇ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਸਣੇ ਦੋ ਰਿਸ਼ਤੇਦਾਰਾਂ ਦੀ ਮੌਤ     

ਇਸ ਤਰ੍ਹਾਂ ਪੁਲਸ ਪੁੱਜੀ ਦੋਸ਼ੀ ਤੱਕ
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਪੀੜਤਾ ਦਾ ਕਰੀਬੀ ਹੈ ਜਿਸ ਦੇ ਬਾਅਦ ਪੁਲਸ ਨੇ ਮੁਹੱਲੇ ਅਤੇ ਗੁਆਂਢ 'ਚ ਰਹਿਣ ਵਾਲੇ ਲੋਕਾਂ ਦੀ ਸੂਚੀ ਤਿਆਰ ਕੀਤੀ। ਉਨ੍ਹਾਂ ਨੇ ਲੋਕਾਂ ਦੇ ਫੋਨ ਲੋਕੇਸ਼ਨ ਖੰਗਾਲਣੇ ਸ਼ੁਰੂ ਕੀਤੇ। ਸਿਰਫ 5 ਘੰਟਿਆਂ ਦੀ ਜਾਂਚ ਮਗਰੋ ਹੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਜਿਵੇਂ ਹੀ ਪੁਲਸ ਨੇ ਪੀੜਤਾ ਦੇ ਗੁਆਂਢ 'ਚ ਰਹਿਣ ਵਾਲੇ ਮਨੀ ਕੁਮਾਰ (26 ਸਾਲਾ) ਤੋਂ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਸਾਰਾ ਮਾਮਲਾ ਸਾਫ ਹੋ ਗਿਆ ਅਤੇ ਪੁਲਸ ਨੇ ਦੋਸ਼ੀ ਨੂੰ ਫੜ ਲਿਆ।

ਦੋਸ਼ੀ ਨੇ ਕਬੂਲਿਆ ਆਪਣਾ ਜ਼ੁਰਮ
ਪੁਲਸ ਨੇ ਦੋਸ਼ੀ ਮਨੀ ਨੂੰ ਫੜ ਕੇ ਜਦੋਂ ਉਸ ਦੀ ਸਰੀਰਕ ਜਾਂਚ ਸ਼ੁਰੂ ਕੀਤੀ ਤਾਂ ਦੋਸ਼ੀ ਦੇ ਕੱਪੜੇ ਖੂਨ ਨਾਲ ਲਿਬੜੇ ਹੋਏ ਸਨ। ਇਸ ਦੇ ਨਾਲ ਹੀ ਉਸ ਦੇ ਗੋਢਿਆਂ 'ਤੇ ਬਲਾਤਕਾਰ ਕਰਦੇ ਸਮੇਂ ਖੇਤਾਂ 'ਚ ਲੱਗੀ ਫਸਲ ਦਾ ਰੰਗ ਵੀ ਲੱਗਿਆ ਹੋਇਆ ਸੀ ਅਤੇ ਕਈ ਖਰੋਂਚਾ ਵੀ ਆਈਆਂ ਹੋਈਆਂ ਸਨ। ਪੁਲਸ ਨੇ ਦੋਸ਼ੀ ਦੇ ਕੱਪੜੇ ਫੋਰੈਂਸਿਕ ਜਾਂਚ ਲਈ ਕਬਜ਼ੇ 'ਚ ਲੈ ਲਏ ਹਨ। ਦੋਸ਼ੀ ਨੇ ਆਪਣਾ ਜ਼ੁਰਮ ਕਬੂਲਦੇ ਹੋਏ ਦੱਸਿਆ ਕਿ ਉਸ ਦੀ ਪਹਿਲਾਂ ਤੋਂ ਹੀ ਕੁੜੀ 'ਤੇ ਬੁਰੀ ਨਜ਼ਰ ਸੀ। ਘਟਨਾ ਦੇ ਸਮੇਂ ਉਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜਦੋਂ ਮਾਸੂਮ ਕੁੜੀ ਜਿਵੇਂ ਹੀ ਬਾਜ਼ਾਰ 'ਚ ਘੁੰਮਦੀ ਨਜ਼ਰ ਆਈ ਤਾਂ ਉਹ ਉਸ ਨੂੰ ਬਹਿਲਾ-ਫੁਸਲਾ ਕੇ ਆਪਣੇ ਨਾਲ ਖੇਤਾਂ 'ਚ ਲੈ ਗਿਆ। ਖੇਤਾਂ 'ਚ ਜਾ ਕੇ ਪਹਿਲਾਂ ਉਸ ਨੇ ਬਲਾਤਕਾਰ ਕੀਤਾ ਅਤੇ ਬਾਅਦ 'ਚ ਗਲਾ ਦਬਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ  ► 'ਕੋਰੋਨਾ ਵਾਇਰਸ' ਨੇ ਪਾਇਆ ਅੜਿੱਕਾ, ਟੁੱਟਿਆ ਪੰਜਾਬੀ ਨੌਜਵਾਨ ਦਾ ਖਾਸ ਸੁਪਨਾ     ► ਮੋਹਾਲੀ : ਵਿਦਿਆਰਥੀ ਦੀ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼     
 


author

Anuradha

Content Editor

Related News