ਅਮਰੀਕਾ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ ! 10 ਲੱਖ ਘਰਾਂ ਦੀ ਬੱਤੀ ਗੁਲ, ਸੈਂਕੜੇ ਫਲਾਈਟਾਂ ਰੱਦ

Saturday, Nov 28, 2026 - 10:48 AM (IST)

ਅਮਰੀਕਾ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ ! 10 ਲੱਖ ਘਰਾਂ ਦੀ ਬੱਤੀ ਗੁਲ, ਸੈਂਕੜੇ ਫਲਾਈਟਾਂ ਰੱਦ

ਇੰਟਰਨੈਸ਼ਨਲ ਡੈਸਕ- ਅਮਰੀਕਾ 'ਚ ਤੂਫ਼ਾਨ ਕਾਰਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ 10 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਉੱਥੇ ਹੀ, 2500 ਤੋਂ ਵੱਧ ਉਡਾਣਾਂ ਲੇਟ ਹੋਈਆਂ ਅਤੇ 450 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ।

ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਸਮੁੰਦਰ ਦੇ ਪਾਣੀ ਦਾ ਪੱਧਰ 14 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਸਕਦਾ ਹੈ। ਇਸ ਨਾਲ ਨਿਊਯਾਰਕ, ਨਿਊਜਰਸੀ ਅਤੇ ਫਿਲਾਡੇਲਫੀਆ ਸਮੇਤ ਕਈ ਤੱਟੀ ਇਲਾਕਿਆਂ ਵਿਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਪੂਰਬੀ ਤੱਟ ਵੱਲ ਵਧ ਰਹੇ ਇਸ ਤੂਫ਼ਾਨ ਨੂੰ ‘ਨਾਰਈਸਟਰ’ ਕਿਹਾ ਜਾਂਦਾ ਹੈ। ਇਹ ਤੂਫ਼ਾਨ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਸਮੁੰਦਰ ਵਿਚ ਉੱਚੀਆਂ ਲਹਿਰਾਂ ਲਈ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ- ਬਾਰਡਰ ਦੇ 20 KM ਅੰਦਰ ਬਣਨ ਜਾ ਰਿਹਾ ਨਵਾਂ ਏਅਰਪੋਰਟ ! ਕੇਂਦਰ ਨੇ 2014 ਕਰੋੜ ਦੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ

ਖ਼ਰਾਬ ਮੌਸਮ ਕਾਰਨ ਲੱਖਾਂ ਲੋਕਾਂ ਦੀ ਯਾਤਰਾ ਪ੍ਰਭਾਵਿਤ ਹੋ ਰਹੀ ਹੈ। ਥੈਂਕਸਗਿਵਿੰਗ ਅਮਰੀਕਾ ਦਾ ਵੱਡਾ ਤਿਉਹਾਰ ਹੈ। ਇਸ ਦੌਰਾਨ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਦੂਜੇ ਸ਼ਹਿਰਾਂ ਵਿਚ ਜਾਂਦੇ ਹਨ। ਅਜਿਹੇ ਵਿਚ ਹਵਾਈ ਸਫ਼ਰ ਵਿਚ ਦੇਰੀ ਨਾਲ ਯਾਤਰੀਆਂ ਦੀ ਪਰੇਸ਼ਾਨੀ ਵਧ ਗਈ ਹੈ। 

ਇਸ ਦਾ ਅਸਰ ਸਿਰਫ਼ ਹਵਾਈ ਸਫ਼ਰ ’ਤੇ ਹੀ ਨਹੀਂ, ਸਗੋਂ ਤਿਉਹਾਰ ਦੇ ਪ੍ਰੋਗਰਾਮਾਂ ’ਤੇ ਵੀ ਪਿਆ ਹੈ। ਅਮਰੀਕਾ ਦੇ ਪੱਛਮੀ ਤੱਟ ’ਤੇ ਸਮੁੰਦਰ ਵਿਚ ਉੱਠ ਰਹੀਆਂ ਤੇਜ਼ ਲਹਿਰਾਂ ਨੇ ਕੰਢੇ ’ਤੇ ਬਣੇ ਕਈ ਢਾਂਚਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਸੈਨ ਡਿਏਗੋ ਦੇ ਆਸ-ਪਾਸ ਸਮੁੰਦਰ ਦਾ ਪਾਣੀ ਪੁਰਾਣੇ ਰਿਕਾਰਡ ਤੋਂ ਵੀ ਉੱਪਰ ਪਹੁੰਚ ਗਿਆ। ਇਸ ਨਾਲ ਆਸ-ਪਾਸ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਦਾ ਖ਼ਤਰਾ ਵਧ ਗਿਆ ਹੈ।

ਇਹ ਵੀ ਪੜ੍ਹੋ- ਭਾਰਤ ਦੀਆਂ ਸੜਕਾਂ ਤੋਂ ਉੱਡਣ ਲੱਗੇ ਜਹਾਜ਼ ! ਅੰਮ੍ਰਿਤਸਰ-ਜਾਮਨਗਰ ਨੈਸ਼ਨਲ ਹਾਈਵੇ ਤੋਂ 4 ਪਲੇਨਾਂ ਨੇ ਭਰੀ ਉਡਾਣ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News