ਪੁਲਸ ਦੀ ਗੱਡੀ ''ਤੇ ਬੈਠ ਰੀਲ ਬਣਾਉਣ ਵਾਲੀ ''ਸ਼ੇਰ ਦੀ ਸ਼ੇਰਨੀ'' ਆਈ ਕੈਮਰੇ ਸਾਹਮਣੇ, ਲੋਕਾਂ ''ਤੇ ਕੱਢੀ ਭੜਾਸ

Saturday, Sep 30, 2023 - 07:09 PM (IST)

ਪੁਲਸ ਦੀ ਗੱਡੀ ''ਤੇ ਬੈਠ ਰੀਲ ਬਣਾਉਣ ਵਾਲੀ ''ਸ਼ੇਰ ਦੀ ਸ਼ੇਰਨੀ'' ਆਈ ਕੈਮਰੇ ਸਾਹਮਣੇ, ਲੋਕਾਂ ''ਤੇ ਕੱਢੀ ਭੜਾਸ

ਜਲੰਧਰ- ਪੁਲਸ ਦੀ ਗੱਡੀ 'ਤੇ ਬੈਠ ਕੇ ਰੀਲ ਬਣਾਉਣ ਵਾਲੀ ਕੁੜੀ ਮੀਡੀਆ ਦੇ ਸਾਹਮਣੇ ਆ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁੜੀ ਮੀਡੀਆ ਦੇ ਸਾਹਮਣੇ ਆਈ ਅਤੇ ਆ ਕੇ ਉਸ ਨੇ ਮੁਆਫ਼ੀ ਮੰਗੀ। ਉਸ ਦਾ ਕਹਿਣਾ ਹੈ ਕਿ ਮੈਂ ਇਹ ਸਭ ਜਾਣ-ਬੁੱਝ ਕੇ ਨਹੀਂ ਕੀਤਾ ਜਦਕਿ ਗਲਤੀ ਨਾਲ ਹੋਇਆ ਹੈ।

PunjabKesari

ਉਸ ਦਾ ਕਹਿਣਾ ਹੈ ਕਿ ਮੈਂ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ 'ਚ ਆਈ ਸੀ, ਜਿੱਥੇ ਪੁਲਸ ਵਾਲੇ ਸਰ ਵੀ ਮੌਜੂਦ ਸਨ। ਫਿਰ ਮੈਂ ਉਨ੍ਹਾਂ ਦੀ ਕਾਰ 'ਤੇ ਬੈਠ ਕੇ ਇਕ ਰੀਲ ਬਣਾਈ, ਜੋ ਮੈਂ ਇੰਸਟਾਗ੍ਰਾਮ 'ਤੇ ਪੋਸਟ ਕਰ ਦਿੱਤੀ। ਮੈਨੂੰ ਨਹੀਂ ਪਤਾ ਸੀ ਕਿ ਇੰਨੀ ਵੱਡੀ ਘਟਨਾ ਵਾਪਰ ਜਾਵੇਗੀ ਪਰ ਇਸ ਨੂੰ ਲੋਕਾਂ ਨੇ ਇੰਨਾ ਵਾਇਰਲ ਕਰ ਦਿੱਤਾ ਹੈ, ਜੋ ਕਿ ਗਲਤ ਹੈ। ਉਸ ਨੇ ਲੋਕਾਂ 'ਤੇ ਭੜਾਸ ਕੱਢਦੇ ਹੋਏ ਕਿਹਾ ਕਿ ਮੈਂ ਤਾਂ ਉਂਝ ਹੀ ਵੀਡੀਓ ਬਣਾਈ ਸੀ ਅਤੇ ਪਰ ਲੋਕਾਂ ਵੱਲੋਂ ਵਾਇਰਲ ਕਰਨ ਦਾ ਕੋਈ ਮਤਲਬ ਨਹੀਂ ਸੀ ਬਣਦਾ। ਉਸ ਨੇ ਕਿਹਾ ਕਿ ਇਸ ਵੀਡੀਓ ਨੂੰ ਲੋਕ ਉਲਟ ਪਾਸੇ ਲੈ ਕੇ ਜਾ ਰਹੇ ਹਨ। 

ਇਹ ਵੀ ਪੜ੍ਹੋ:  ਜਲੰਧਰ ਵਿਖੇ ਹੋਟਲ 'ਚ ਮਚੀ ਹਫ਼ੜਾ-ਦਫ਼ੜੀ, ਕਮਰੇ ਦੇ ਅੰਦਰ ਦਾ ਮੰਜ਼ਰ ਵੇਖ ਸਟਾਫ਼ ਦੇ ਉੱਡੇ ਹੋਸ਼

PunjabKesari

ਦੱਸ ਦੇਈਏ ਕਿ ਕੁੜੀ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਦੇ ਥਾਣਾ 4 ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਨੂੰ ਪੁਲਸ ਨੇ ਲਾਈਨ ਹਾਜ਼ਰ ਕਰ ਲਿਆ ਹੈ। ਇਸ ਮਾਮਲੇ ਦੀ ਪੁਸ਼ਟੀ ਜਲੰਧਰ ਦੇ ਸੀ. ਪੀ. ਨੇ ਕੀਤੀ ਸੀ। ਖ਼ੁਦ ਨੂੰ ਸੋਸ਼ਲ ਮੀਡੀਆ ਸਟਾਰ ਦੱਸਣ ਵਾਲੀ ਇਸ ਕੁੜੀ ਨੇ ਇਸ ਤੋਂ ਪਹਿਲਾਂ ਗੋਲ਼ੀ ਚਲਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ। ਇਸ ਦੇ ਬਾਵਜੂਦ ਥਾਣਾ 4 ਦੇ ਇੰਚਾਰਜ ਨੇ ਕੁੜੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਅਤੇ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਸੀ।

ਮੀਡੀਆ ਰਿਪੋਰਟਾਂ ਦੇ ਮੁਤਾਬਕ ਉਸ ਦਿਨ ਵੀ ਉਹੀ ਥਾਣਾ ਇੰਚਾਰਜ ਸੀ, ਜਿਸ ਦੀ ਸਰਕਾਰੀ ਗੱਡੀ 'ਤੇ ਚੜ੍ਹ ਕੇ ਕੁੜੀ ਡਾਂਸ ਕਰਦੀ ਨਜ਼ਰ ਆ ਰਹੀ ਹੈ ਅਤੇ ਰੀਲ ਬਣਾ ਰਹੀ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਐੱਸ. ਐੱਚ. ਓ. ਨੂੰ ਇਸ ਮਾਮਲੇ ਸਬੰਧੀ ਲਾਈਨ ਹਾਜ਼ਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਉਕਤ ਕੁੜੀ ਦੀ ਪੰਜਾਬ ਪੁਲਸ ਦੇ ਐੱਸ. ਐੱਚ. ਓ. ਦੀ ਸਰਕਾਰੀ ਗੱਡੀ 'ਤੇ ਚੜ੍ਹ ਕੇ ਡਾਂਸ ਕਰਨ ਦੀ ਵੀਡੀਓ ਵਾਇਰਲ ਹੋਈ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਣ ਦੇ ਬਾਵਜੂਦ ਵੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ:  ਕਿਸਾਨ ਅੰਦੋਲਨ ਨਾਲ 381 ਟਰੇਨਾਂ ਪ੍ਰਭਾਵਿਤ, ਯਾਤਰੀ ਪਰੇਸ਼ਾਨ, ਡੇਰਾ ਬਿਆਸ ਦੇ 3000 ਸੇਵਾਦਾਰ ਫਸੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News