ਖੰਨਾ ''ਚ ਖ਼ਸਤਾ ਹਾਲ ਇਮਾਰਤ ਦਾ ਲੈਂਟਰ ਡਿਗਣ ਕਾਰਨ ਕੁੜੀ ਜ਼ਖਮੀ, ਹਸਪਤਾਲ ਦਾਖ਼ਲ

Saturday, Nov 06, 2021 - 01:40 PM (IST)

ਖੰਨਾ ''ਚ ਖ਼ਸਤਾ ਹਾਲ ਇਮਾਰਤ ਦਾ ਲੈਂਟਰ ਡਿਗਣ ਕਾਰਨ ਕੁੜੀ ਜ਼ਖਮੀ, ਹਸਪਤਾਲ ਦਾਖ਼ਲ

ਖੰਨਾ (ਵਿਪਨ) : ਖੰਨਾ 'ਚ ਨਗਰ ਕੌਂਸਲ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਉਸ ਵੇਲੇ ਸਾਹਮਣੇ ਆਈ, ਜਦੋਂ ਬਜ਼ਾਰ ਵਿੱਚ ਨਗਰ ਕੌਂਸਲ ਦੀ ਇੱਕ ਖ਼ਸਤਾ ਹਾਲ ਇਮਾਰਤ ਦਾ ਲੈਂਟਰ ਡਿੱਗ ਗਿਆ। ਇਸ ਘਟਨਾ ਦੌਰਾਨ ਉੱਥੋਂ ਲੰਘ ਰਹੀ ਇਕ ਕੁੜੀ ਦੇ ਸਿਰ ਵਿੱਚ ਪੱਥਰ ਵੱਜਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਉਸ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ।

ਹਾਦਸੇ ਵਿੱਚ ਫੱਟੜ ਹੋਈ ਕੁੜੀ ਦੇ ਪਰਿਵਾਰ ਨੇ ਦੱਸਿਆ ਕਿ ਕੁੜੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਂ ਸਿਰਫ 3 ਹਜ਼ਾਰ ਰੁਪਏ 'ਤੇ ਕੰਮ ਕਰ ਗੁਜ਼ਾਰਾ ਕਰਦੀ ਹੈ। ਕੁੜੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੋ ਅਧਿਕਾਰੀ ਇਸ ਹਾਦਸੇ ਲਈ ਜ਼ਿੰਮੇਵਾਰ ਹਨ, ਉਨ੍ਹਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਖੰਨਾ ਨਗਰ ਕੌਂਸਲ ਅਧਿਕਾਰੀ ਇਸ ਬਾਰੇ ਅਜੀਬੋ-ਗਰੀਬਜਵਾਬ ਦੇ ਰਹੇ ਹਨ ਅਤੇ ਇਸ ਨੂੰ ਕੁਦਰਤੀ ਘਟਨਾ ਦੱਸ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਹਲਕਾ ਖੰਨਾ ਵਿੱਚ ਅਧਿਕਾਰੀ ਇਸ ਕਦਰ ਲਾਪਰਵਾਹ ਹਨ ਕੀ ਉਨ੍ਹਾਂ ਲਈ ਜਿਵੇਂ ਆਮ ਜਨਤਾ ਦੀ ਜ਼ਿੰਦਗੀ ਦੀ ਕੋਈ ਕੀਮਤ ਹੀ ਨਾ ਹੋਵੇ।
 


author

Babita

Content Editor

Related News