ਅਮਰੀਕਾ ਤੋਂ ਆਈ ਕੁੜੀ ਨੇ ਦੋਵਾਂ ਬਾਹਾਂ ''ਤੇ ਬਣਵਾਏ ਸਿੱਧੂ ਦੇ ਟੈਟੂ, ਮੂਸੇਵਾਲਾ ਦੀ ਮਾਂ ਨੂੰ ਮਿਲ ਹੋਈ ਭਾਵੁਕ

Sunday, Jan 29, 2023 - 11:12 PM (IST)

ਅਮਰੀਕਾ ਤੋਂ ਆਈ ਕੁੜੀ ਨੇ ਦੋਵਾਂ ਬਾਹਾਂ ''ਤੇ ਬਣਵਾਏ ਸਿੱਧੂ ਦੇ ਟੈਟੂ, ਮੂਸੇਵਾਲਾ ਦੀ ਮਾਂ ਨੂੰ ਮਿਲ ਹੋਈ ਭਾਵੁਕ

ਮਾਨਸਾ (ਅਮਰਜੀਤ ਚਾਹਲ) : "ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ, ਮੇਰੇ ਯਾਰਾਂ ਦੀਆਂ ਬਾਹਾਂ 'ਤੇ ਮੇਰੇ ਟੈਟੂ ਬਣਨੇ।" ਇਹ ਬੋਲ ਸਿੱਧੂ ਦੇ ਗੀਤ ਦੇ ਹਨ, ਜਿਸ ਨੂੰ ਆਖਿਰ ਸੱਚ ਕਰਕੇ ਦਿਖਾਇਆ ਹੈ ਸਿੱਧੂ ਦੇ ਪ੍ਰਸ਼ੰਸਕਾਂ ਨੇ, ਜੋ ਲਗਾਤਾਰ ਸਿੱਧੂ ਮੂਸੇਵਾਲਾ ਦੇ ਟੈਟੂ ਆਪਣੇ ਸਰੀਰ 'ਤੇ ਬਣਾ ਰਹੇ ਹਨ। ਅਜਿਹਾ ਹੀ ਅੱਜ ਦੇਖਣ ਨੂੰ ਮਿਲਿਆ ਸਿੱਧੂ ਦੀ ਹਵੇਲੀ 'ਚ, ਜਿੱਥੇ ਅਮਰੀਕਾ ਤੋਂ ਇਕ ਪਰਿਵਾਰ ਸਿੱਧੂ ਦੇ ਮਾਤਾ-ਪਿਤਾ ਨੂੰ ਮਿਲਣ ਆਇਆ ਤੇ ਮਿਲਦਿਆਂ ਭਾਵੁਕ ਹੋ ਗਏ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਦਾ ਫੁੱਟਿਆ ਗੁੱਸਾ, ਭਾਵੁਕ ਹੁੰਦਿਆਂ ਕਹੀਆਂ ਇਹ ਗੱਲਾਂ

ਅਮਰੀਕੀ ਲੜਕੀ ਨੇ ਆਪਣੀ ਇਕ ਬਾਂਹ ਉਪਰ ਸਿੱਧੂ ਦੀ ਤਸਵੀਰ ਦਾ ਟੈਟੂ ਤੇ ਦੂਸਰੀ ਬਾਂਹ 'ਤੇ ਸਿੱਧੂ ਦੇ ਬੋਲਾਂ ਦਾ ਟੈਟੂ ਬਣਾਇਆ ਹੋਇਆ ਹੈ। ਸਿੱਧੂ ਦੀ ਮੌਤ ਬਾਰੇ ਬੋਲਦਿਆਂ ਲੜਕੀ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਸੀ ਹੋਇਆ ਜਦੋਂ ਸਿੱਧੂ ਦਾ ਕਤਲ ਹੋਇਆ। ਉਸ ਨੂੰ ਬਹੁਤ ਦੁੱਖ ਹੋਇਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਇਨਸਾਫ਼ ਦਿਵਾਏ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News