ਆਰਥਿਕ ਪ੍ਰੇਸ਼ਾਨੀ ਕਾਰਨ ਕੁੜੀ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਖ਼ਤਮ

Tuesday, Sep 14, 2021 - 08:08 PM (IST)

ਆਰਥਿਕ ਪ੍ਰੇਸ਼ਾਨੀ ਕਾਰਨ ਕੁੜੀ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਖ਼ਤਮ

ਰਾਏਕੋਟ (ਭੱਲਾ) : ਨਜ਼ਦੀਕੀ ਪਿੰਡ ਰਾਮਗੜ੍ਹ ਸਿਵੀਆਂ ’ਚ ਕੈਂਸਰ ਦੇ ਰੋਗ ਤੋਂ ਪੀੜਤ ਮਾਂ ਦੀ ਮੌਤ ਅਤੇ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਇਕ ਗਰੀਬ ਪਰਿਵਾਰ ਦੀ 25 ਸਾਲਾ ਕੁੜੀ ਵੱਲੋਂ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਸਦਰ ਦੇ ਇੰਚਾਰਜ ਗਗਨਪ੍ਰੀਤ ਸਿੰਘ ਅਨੁਸਾਰ ਮ੍ਰਿਤਕ ਵੀਰੋ ਕੌਰ ਦੇ ਪਿਤਾ ਧਰਮ ਸਿੰਘ ਨਿਵਾਸੀ ਪਿੰਡ ਰਾਮਗੜ੍ਹ ਸਿਵੀਆਂ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਸ ਦੀ ਕੁੜੀ ਵੀਰੋ ਕੌਰ ਨੇ ਕੈਂਸਰ ਦੀ ਰੋਗ ਤੋਂ ਪੀੜਤ ਆਪਣੀ ਮਾਂ ਦੀ ਮੌਤ ਅਤੇ ਘਰ ਦੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਘਰ ’ਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।  ਮ੍ਰਿਤਕ ਕੁੜੀ ਦੇ ਦੋ ਛੋਟੇ ਭਰਾ ਹਨ ਅਤੇ ਮ੍ਰਿਤਕ ਘਰ ’ਚ ਇਕੱਲੀ ਧੀ ਸੀ।

ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਜੀ. ਟੀ. ਰੋਡ ’ਤੇ ਬੱਸ ਅਤੇ ਟਰਾਲੇ ਦੀ ਹੋਈ ਟੱਕਰ

ਮ੍ਰਿਤਕ ਦੇ ਪਿਤਾ ਧਰਮ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਧਰਮ ਪਤਨੀ ਕੈਂਸਰ ਰੋਗ ਤੋਂ ਪੀੜਤ ਸੀ ਅਤੇ ਉਸ ਦੇ ਇਲਾਜ ’ਤੇ ਬਹੁਤ ਜ਼ਿਆਦਾ ਖਰਚਾ ਹੋਣ ਦੀ ਵਜ੍ਹਾ ਨਾਲ ਪਰਿਵਾਰ ਆਰਥਿਕ ਪ੍ਰੇਸ਼ਾਨੀਆਂ ਨਾਲ ਜੂਝ ਰਿਹਾ ਸੀ, ਮਾਂ ਦੀ ਮੌਤ ਅਤੇ ਘਰ ਦੀ ਆਰਥਿਕ ਪ੍ਰੇਸ਼ਾਨੀਆਂ ਕਾਰਨ ਮੇਰੀ ਧੀ ਵੀਰੋ ਕੌਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਗਈ ਸੀ ਅਤੇ ਆਖਿਰ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਮੌਕੇ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ’ਤੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕਾ ਦੀ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਚੀਮਾ ਨੇ ਕਿਸਾਨਾਂ ਦੇ ਮੁੱਦਿਆਂ ’ਤੇ ਨਵਜੋਤ ਸਿੱਧੂ ’ਤੇ ਲਿਖੇ ਗਏ ਪੱਤਰ ਨੂੰ ਨਿਊਜ਼ ਸਟੰਟ ਕਰਾਰ ਦਿੱਤਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News