ਕੰਗਣਾ ਰਣੌਤ ਖ਼ਿਲਾਫ਼ ਗਿੱਦੜਬਾਹਾ ਦੀ ਮਾਣਯੋਗ ਅਦਾਲਤ ਵਿਚ ਸ਼ਿਕਾਇਤ ਦਰਜ

Wednesday, Feb 10, 2021 - 01:32 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਕਿਸਾਨਾਂ ਵਿਰੁੱਧ ਸੋਸ਼ਲ ਮੀਡੀਆ ਤੇ ਕੁਮੈਂਟ ਕਰਨ ਕਾਰਨ ਵਿਵਾਦਾਂ ਵਿਚ ਆਈ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਟਵਿਟਰ ਅਕਾਊਂਟ ਤੋਂ ਮੁੜ ਕਿਸਾਨਾਂ ਵਿਰੁੱਧ ਟਵੀਟ ਕਰਕੇ  ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਸੰਬੰਧੀ ਕਿਸਾਨ ਹਰਸਿਮਰਨ ਸਿੰਘ ਸਿੱਧੂ ਨੇ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਅਤੇ ਐਡਵੋਕੇਟ ਸਨੇਹਪ੍ਰੀਤ ਸਿੰਘ ਮਾਨ ਰਾਹੀਂ ਜੇ.ਐਮ.ਆਈ.ਸੀ. ਸ੍ਰੀ ਮਨਦੀਪ ਸਿੰਘ ਦੀ ਅਦਾਲਤ ਵਿਖੇ ਕੰਗਨਾ ਰਣੌਤ ਵਿਰੁੱਧ ਇਕ ਕੇਸ ਦਾਇਰ ਕੀਤਾ ਹੈ। ਜਿਸ ਦੀ ਅਗਲੀ ਸੁਣਵਾਈ 15 ਫ਼ਰਵਰੀ ਨੂੰ ਹੈ।

ਦੁਖ਼ਦਾਇਕ ਖ਼ਬਰ: ਸਿੰਘੂ ਬਾਰਡਰ ’ਤੇ ਮੋਗਾ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਦਾਇਰ ਕੀਤੇ ਗਏ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ 3 ਫਰਵਰੀ ਨੂੰ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਦਿੱਲੀ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ  ਵਿੱਚ ਬੀਤੇ 75 ਦਿਨਾਂ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਲਈ ਅੱਤਵਾਦੀ,  ਵੱਖਵਾਦੀ ਅਤੇ ਇੱਥੋਂ ਤੱਕ ਕੇ ਕੈਂਸਰ ਵਰਗੇ ਭੈੜੇ ਸ਼ਬਦ ਵਰਤ ਕੇ ਕਿਸਾਨਾਂ ਨੂੰ ਠੇਸ ਪਹੁੰਚਾਈ ਹੈ। ਇੰਨਾ ਹੀ ਨਹੀਂ ਕੰਗਨਾ ਰਣੌਤ ਨੇ ਆਪਣੇ ਇਸ ਟਵੀਟ ਵਿੱਚ ਹਿੰਦੂ ਅਤੇ ਸਿੱਖਾਂ ਨੂੰ ਲੜਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਪਬਲੀਸਿਟੀ ਲਈ ਭਾਈਚਾਰਕ ਸਾਂਝ ਨੂੰ ਖ਼ਰਾਬ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਹਰਸਿਮਰਨ ਸਿੰਘ ਸਿੱਧੂ ਨੇ ਮਾਣਯੋਗ ਅਦਾਲਤ ਵਿਚ ਵੱਖ-ਵੱਖ ਧਰਾਵਾਂ ਅਧੀਨ ਇਕ ਸਿਕਾਇਤ ਫਾਈਲ ਕੀਤੀ ਹੈ  ਅਤੇ ਮਾਣਯੋਗ ਅਦਾਲਤ ਤੋਂ ਕੰਗਨਾ ਰਣੌਤ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਰਾਜਾ ਵੜਿੰਗ ਦੇ ਸਾਲੇ ’ਤੇ ਮਾਮਲਾ ਦਰਜ ਹੋਣ ’ਤੇ ਬੋਲੇ ਸੁਖਬੀਰ ਬਾਦਲ, ਕਿਹਾ ਪੁਲਸ ਦੇ ਰਹੀ ਸੁਰੱਖਿਆ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ਕੁਮੈਂਟ ਕਰਕੇ  ਦਿਓ ਆਪਣੀ ਰਾਇ


Shyna

Content Editor

Related News