ਬੁੱਤਾਂ ਨੂੰ ਤੋੜਨ ਦੇ ਮਾਮਲੇ ''ਤੇ ਸੁਣੋ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ

01/21/2020 4:18:25 PM

ਅੰਮ੍ਰਿਤਸਰ— ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਪੰਜਾਬੀ ਵੀ ਹਾਂ, ਸਿੱਖ ਵੀ ਹਾਂ। ਪੰਜਾਬੀ ਸੱਭਿਆਚਾਰ ਦਾ ਸਨਮਾਨ ਹੈ ਪਰ ਸਿੱਖ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ 'ਚ ਬਹੁਤ ਵੱਡਾ ਅੰਤਰ ਹੈ। ਜਿਹੜੇ ਸਿੱਖ ਨੌਜਵਾਨਾਂ 'ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀ ਹੈਰੀਟੇਜ ਸਟ੍ਰੀਟ 'ਤੇ ਲੱਗੇ ਬੁਤਾਂ ਨੂੰ ਤੋੜਨ ਦੇ ਦੋਸ਼ 'ਚ 307 ਦਾ ਪਰਚਾ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।

ਇਸ ਮਾਮਲੇ 'ਚ ਅਜੇ ਤੱਕ ਚੁੱਪੀ ਸਾਧੇ ਗਿਆਨੀ ਹਰਪ੍ਰੀਤ ਸਿੰਘ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਲ ਜਾਣ ਵਾਲੇ ਰਸਤੇ 'ਚ ਸਿੱਖ ਭਾਵਨਾਵਾਂ ਨੂੰ ਦਰਸਾਉਣ ਵਾਲੀਆਂ ਵਸਤੂਆਂ ਸਥਾਪਤ ਕੀਤੀਆਂ ਜਾਣੀਆਂ ਚਾਹੀਦੀਆਂ ਸਨ। ਇਨ੍ਹਾਂ ਨੌਜਵਾਨਾਂ ਨੇ ਭਾਵੁਕ ਹੋ ਕੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜਿਸ ਸਥਾਨ 'ਤੇ ਬੁਤ ਸਥਾਪਤ ਕੀਤੇ ਗਏ ਹਨ, ਉਥੇ ਸਿੱਖ ਸੱਭਿਆਚਾਰ ਦੀ ਪੇਸ਼ਕਾਰੀ ਹੋਣੀ ਚਾਹੀਦੀ ਸੀ ਨਾ ਕਿ ਪੰਜਾਬੀ ਸੱਭਿਆਚਾਰ ਨੂੰ ਦਰਸਾਉਣ ਵਾਲੇ ਬੁਤਾਂ ਦੀ। ਪੰਜਾਬੀ ਸੱਭਿਆਚਾਰ ਤਾਂ ਪੰਜਾਬ 'ਚ ਰਹਿਣ ਵਾਲੇ ਸਾਰੇ ਧਰਮਾਂ ਦੇ ਲੋਕਾਂ ਦਾ ਸਾਂਝਾ ਹੈ ਪਰ ਸਿੱਖ ਵਿਰਾਸਤ ਅਤੇ ਸੰਸਕ੍ਰਿਤੀ 'ਤੇ ਸਿੱਖਾਂ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰ ਹੈ। ਇਸ ਕਾਰਨ ਉਥੋਂ ਦੇ ਰਸਤੇ ਇਸ ਤਰ੍ਹਾਂ ਦੇ ਬੁਤ ਸਥਾਪਤ ਨਹੀਂ ਕੀਤੇ ਜਾਣੇ ਚਾਹੀਦੇ ਸਨ।


shivani attri

Content Editor

Related News