ਘਰਿੰਡਾ ਸਕੂਲ ’ਚ ਪਾਕਿ ਡਰੋਨ ਨੇ ਸੁੱਟੀ 5 ਕਿਲੋ ਹੈਰੋਇਨ, ਪੁਲਸ ਨੇ ਕੀਤੀ ਬਰਾਮਦ

Thursday, Jul 28, 2022 - 11:01 AM (IST)

ਘਰਿੰਡਾ ਸਕੂਲ ’ਚ ਪਾਕਿ ਡਰੋਨ ਨੇ ਸੁੱਟੀ 5 ਕਿਲੋ ਹੈਰੋਇਨ, ਪੁਲਸ ਨੇ ਕੀਤੀ ਬਰਾਮਦ

ਅੰਮ੍ਰਿਤਸਰ (ਅਰੁਣ)- ਦਿਹਾਤੀ ਪੁਲਸ ਵਲੋਂ ਸਰਹੱਦੀ ਇਲਾਕੇ ਵਿਚ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਸ ਪਾਰਟੀ ਨੂੰ ਖੁਫੀਆ ਇਤਲਾਹ ਮਿਲੀ ਸੀ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਇਕ ਵੱਡੀ ਖੇਪ ਘਰਿੰਡਾ ਇਲਾਕੇ ਵਿਚ ਪੁੱਜ ਰਹੀ ਹੈ। ਐੱਸ. ਐੱਸ. ਪੀ. ਦਿਹਾਤੀ ਸਵਪਨ ਸ਼ਰਮਾ ਵਲੋਂ ਜਾਰੀ ਹੁਕਮਾਂ ਅਨੁਸਾਰ ਪੁਲਸ ਵਲੋਂ ਇਸ ਇਲਾਕੇ ਵਿਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ। 

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦੇ ਵਿਅਕਤੀਆਂ ਨਾਲ ਹਿਮਾਚਲ 'ਚ ਵਾਪਰਿਆ ਦਰਦਨਾਕ ਭਾਣਾ, 3 ਘਰਾਂ 'ਚ ਵਿਛੇ ਸੱਥਰ

ਦੱਸ ਦੇਈਏ ਕਿ ਇਸ ਸਰਚ ਆਪ੍ਰੇਸ਼ਨ ਦੀ ਭਿਣਕ ਪੈਂਦੀ ਦੇਖ ਘਰਿੰਡਾ ਦੇ ਇਕ ਸਕੂਲ ਵਿਚ ਇਹ ਹੈਰੋਇਨ ਦੀ ਖੇਪ ਸੁੱਟ ਦਿੱਤੀ ਗਈ। ਪੁਲਸ ਵਲੋਂ ਇਸ ਸਬੰਧ ਵਿਚ ਕਿਸੇ ਤਰ੍ਹਾਂ ਦੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ, ਜਦਕਿ ਥਾਣਾ ਘਰਿੰਡਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ


author

rajwinder kaur

Content Editor

Related News