ਘੱਗਰ ਦਾ ਕਹਿਰ ਜਾਰੀ, ਪਾੜ ਹੋਇਆ 150 ਫੁੱਟ ਡੂੰਘਾ (ਵੀਡੀਓ)

Friday, Jul 19, 2019 - 01:53 PM (IST)

ਸੰਗਰੂਰ : ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸੰਗਰੂਰ ਦੇ ਮਰਕੋਡ ਸਾਹਿਬ ਨੇੜੇ ਘੱਗਰ ਨਦੀ ਦਾ ਬੰਨ੍ਹ ਟੁੱਟ ਗਿਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਇਸ 'ਚ 150 ਫੁੱਟ ਡੂੰਘਾ ਘੱਗਰ 'ਚ ਪਾੜ ਪੈਣ ਕਾਰਨ ਲੋਕਾਂ 'ਚ ਅਫਰਾ ਤਫਰੀ ਮੱਚੀ ਹੋਈ ਹੈ। ਫਿਲਹਾਲ ਅਜੇ ਦਰਾਰ ਭਰੀ ਨਹੀਂ ਜਾ ਸਕੀ ਹੈ। ਕਈ ਪਿੰਡਾਂ ਦੀਆਂ ਹਜ਼ਾਰਾਂ ਏਕੜ ਫਸਲ ਵੀ ਪਾਣੀ ਦਾ ਚਪੇਟ 'ਚ ਆ ਗਈ ਹੈ। ਵੀਰਵਾਰ ਸਵੇਰੇ ਹੀ ਸੂਬੇ ਅੰਦਰ ਪੈ ਰਹੀ ਭਾਰੀ ਬਰਸਾਤ ਕਾਰਨ ਜ਼ਿਲਾ ਸੰਗਰੂਰ ਦੇ ਖਨੋਰੀ ਅਤੇ ਮੂਣਕ ਦੇ ਇਲਾਕਿਆਂ 'ਚੋਂ ਲੰਘਣ ਵਾਲੇ ਘੱਗਰ ਦਰਿਆ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ 'ਤੇ ਪੁੱਜ ਗਿਆ ਸੀ। ਲਗਭਗ 8 ਘੰਟਿਆਂ ਬਾਅਦ ਹੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਅਗਾਉਂ ਪ੍ਰਬੰਧ ਕਰਦਿਆਂ ਫੌਜ ਅਤੇ ਐੱਨ. ਡੀ. ਆਰ. ਐੱਫ ਤੋਂ ਵੀ ਮਦਦ ਮੰਗੀ ਹੈ। ਦੱਸਣਯੋਗ ਹੈ ਕਿ ਇੱਥੇ ਹੋਈ ਬਾਰਿਸ਼ ਕਾਰਨ 30 ਹਜ਼ਾਰ ਘਰ ਡੁੱਬ ਗਏ ਹਨ। ਇਨ੍ਹਾਂ ਘਰਾਂ ਦਾ ਸਾਰਾ ਸਾਮਾਨ ਪਾਣੀ 'ਚ ਖਰਾਬ ਹੋ ਗਿਆ ਹੈ। 

ਸ਼ਹਿਰ ਤੋਂ ਇਲਾਵਾ ਪੇਂਡੂ ਇਲਾਕਿਆਂ ਦੇ ਹਾਲਾਤ ਵੀ ਕਾਫ਼ੀ ਗੰਭੀਰ ਬਣੇ ਹੋਏ ਹਨ। ਕਈ ਪਿੰਡਾਂ 'ਚ ਬਣੇ ਛੱਪੜ ਓਵਰਫਲੋਅ ਹੋ ਗਏ ਅਤੇ ਉਨ੍ਹਾਂ ਦਾ ਪਾਣੀ ਪਿੰਡਾਂ 'ਚ ਦਾਖਲ ਹੋ ਗਿਆ ਹੈ। ਜ਼ਿਆਦਾਤਰ ਜ਼ਿਲੇ 'ਚ ਹੜ੍ਹ ਵਰਗੇ ਹਾਲਾਤ ਹੁਣ ਵੀ ਬਣੇ ਹੋਏ ਹਨ। ਜ਼ਿਆਦਾਤਰ ਇਲਾਕਿਆਂ 'ਚ 3 ਤੋਂ 4 ਫੁੱਟ ਤਕ ਪਾਣੀ ਭਰਿਆ ਰਿਹਾ ਅਤੇ ਕਈ ਇਲਾਕਿਆਂ 'ਚ ਲੋਕ ਆਪਣੇ ਘਰਾਂ 'ਚ ਕੈਦ ਰਹਿ ਗਏ ਹਨ। ਦੱਸਣਯੋਗ ਹੈ ਕਿ ਜੇਕਰ ਟੁੱਟਿਆ ਹੋਇਆ ਇਹ ਬੰਨ੍ਹ ਜਲਦ ਨਹੀਂ ਭਰਿਆ ਗਿਆ ਤਾਂ ਆਲੇ-ਦੁਆਲੇ ਦੇ ਪਿੰਡਾਂ 'ਚ ਹੜ੍ਹ ਆ ਜਾਵੇਗਾ, ਜਿਸ ਕਾਰਨ ਲੋਕ ਆਪੋ-ਆਪਣੇ ਘਰਾਂ 'ਚ ਫੱਸ ਸਕਦੇ ਹਨ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬੰਨ੍ਹ ਟੁੱਟ ਜਾਣ ਕਾਰਨ ਉਨ੍ਹਾਂ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਉਹ ਇਸ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।


author

Anuradha

Content Editor

Related News