ਬੇਘਰੇ ਮਜ਼ਦੂਰ ਯੂਨੀਅਨ ਨੇ ਕੀਤਾ ਸਰਕਾਰ ਦਾ ਪਿੱਟ- ਸਿਆਪਾ
Monday, Oct 23, 2017 - 07:31 AM (IST)

ਬਟਾਲਾ, (ਸੈਂਡੀ)- ਸਟੇਟ ਗਰੀਬ ਮਜ਼ਦੂਰ ਵੈੱਲਫੇਅਰ ਦੀ ਇਕ ਰੋਸ ਰੈਲੀ ਵੀਰ ਹਕੀਕਤ ਰਾਏ ਦੀ ਸਮਾਧ ਵਿਖੇ ਵਾਈਸ ਪ੍ਰਧਾਨ ਮੰਗਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਯੂਨੀਅਨ ਨੇ ਜਨਰਲ ਸੈਕਟਰੀ ਅਜੇ ਮਹਾਜਨ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੰਜਾਬ ਵਾਈਸ ਪ੍ਰਧਾਨ ਮੰਗਲ ਸਿੰਘ ਅਤੇ ਪੰਜਾਬ ਦੇ ਜਨਰਲ ਸੈਕਟਰੀ ਅਜੇ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਸਾਡੀਆਂ ਮੰਗਾਂ ਲਟਕਦੀਆਂ ਆ ਰਹੀਆਂ ਹਨ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਗਰੀਬ ਲੋਕਾਂ ਨਾਲ ਬਹੁਤ ਮਾੜਾ ਸਲੂਕ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਗਰੀਬ ਮਜ਼ਦੂਰਾਂ ਦੀ 10 ਸਾਲਾਂ ਤੋਂ ਮੰਗ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਅਤੇ ਗਰੀਬ ਕਿਰਾਏ ਦੇ ਘਰਾਂ 'ਤੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ। ਪ੍ਰਧਾਨ ਮੰਗਲ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਟੀ. ਵੀ. 'ਤੇ ਕਿਹਾ ਸੀ ਕਿ ਗਰੀਬਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣਗੇ ਪਰ ਬਾਅਦ 'ਚ ਇਸ ਨੇ ਵੀ ਗਰੀਬਾਂ ਦੀ ਕੋਈ ਸਾਰ ਨਹੀਂ ਲਈ।
ਇਸ ਦੌਰਾਨ ਬੇਘਰੇ ਮਜ਼ਦੂਰਾਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਜੇਕਰ ਸਰਕਾਰ ਸਾਨੂੰ ਆਪ ਮਕਾਨ ਬਣਾ ਕੇ ਨਹੀਂ ਦੇ ਸਕਦੀ ਤਾਂ ਗਰੀਬਾਂ ਨੂੰ ਆਸਾਨ ਕਿਸ਼ਤਾਂ 'ਤੇ ਮਕਾਨ ਬਣਵਾ ਕੇ ਦਿੱਤੇ ਜਾਣ।
ਇਸ ਮੌਕੇ ਕਿਸ਼ਨ ਸਿੰਘ, ਸੁਮਨ ਕੁਮਾਰੀ, ਬ੍ਰਾਹਮੋ ਦੇਵੀ, ਬਾਬਾ ਮਨਜੀਤ ਸਿੰਘ, ਕੁਸ਼ੱਲਿਆ, ਕਿਸ਼ਨਾ ਦੇਵੀ, ਸੁਖਵਿੰਦਰ ਸਿੰਘ, ਮਸੀਰ ਮਸੀਹ, ਤ੍ਰਿਪਤਾ ਦੇਵੀ, ਸਵਰਨਾ, ਹਰਜਿੰਦਰ ਕੌਰ ਆਦਿ ਮੌਜੂਦ ਸਨ