ਵਿਦੇਸ਼ੋਂ ਆਈ ਖ਼ਬਰ ਨੇ ਪਰਿਵਾਰ 'ਚ ਪਵਾਏ ਵੈਣ, ਜਾਹਨੋਂ ਤੁਰ ਗਿਆ ਜਵਾਨ ਪੁੱਤ
Tuesday, Dec 17, 2024 - 06:19 PM (IST)
ਮੋਗਾ (ਕਸ਼ਿਸ਼, ਗੋਪੀ ਰਾਊਕੇ) : ਜੌਰਜੀਆ ਵਿਚ ਬੀਤੇ ਦਿਨੀਂ ਇਕ ਹਾਦਸਾ ਵਾਪਰਿਆ ਸੀ ਜਿਸ ਵਿਚ ਪੰਜਾਬ ਦੇ 12 ਨੌਜਵਾਨਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿਚ ਮੋਗਾ ਦੇ ਪਿੰਡ ਘਲਕਲਾਂ ਦਾ ਰਹਿਣ ਵਾਲਾ ਗਗਨਦੀਪ ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ 4 ਮਹੀਨੇ ਪਹਿਲਾਂ ਹੀ ਜੌਰਜੀਆ ਗਿਆ ਸੀ ਅਤੇ ਉਸਦੇ ਘਰ ਦੇ ਹਾਲਾਤ ਵੀ ਕੁਝ ਜ਼ਿਆਦਾ ਚੰਗੇ ਨਹੀਂ ਹਨ। ਜਿਵੇਂ ਹੀ ਗਗਨਦੀਪ ਦੀ ਮੌਤ ਦੀ ਖ਼ਬਰ ਉਸ ਦੇ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਵਿਚ ਚੀਕ-ਚਿਹਾੜਾ ਪੈ ਗਿਆ। ਗਗਨਦੀਪ ਦੇ ਪਰਿਵਾਰ ਦਾ ਆਖਣਾ ਹੈ ਕਿ ਉਨ੍ਹਾਂ ਨੇ ਕੀ ਸੋਚ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਇਹ ਕੀ ਭਾਣਾ ਵਾਪਰ ਗਿਆ। ਗਗਨਦੀਪ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਐਕਸ਼ਨ ਮੋਡ 'ਚ ਡੀ. ਜੀ. ਪੀ. ਗੌਰਵ ਯਾਦਵ, ਅੰਮ੍ਰਿਤਸਰ 'ਚ ਸੱਦ ਲਏ ਕਈ ਥਾਣਿਆਂ ਦੇ SHO
ਦੂਜੇ ਪਾਸੇ ਪਿੰਡ ਦੇ ਸਾਬਕਾ ਸਰਪੰਚ ਨੇ ਪਰਿਵਾਰ ਦੀ ਮੰਦੀ ਹਾਲਤ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਲਾਸ਼ ਨੂੰ ਭਾਰਤ ਲੈ ਕੇ ਆਉਣ ਲਈ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਪਰਿਵਾਰ ਆਪਣੇ ਨੌਜਵਾਨ ਪੁੱਤ ਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਕਰ ਸਕੇ।
ਇਹ ਵੀ ਪੜ੍ਹੋ : ਲੋਕਾਂ ਲਈ ਖ਼ਤਰੇ ਦੀ ਘੰਟੀ, ਕੜਾਕੇ ਦੀ ਠੰਡ ਦਰਮਿਆਨ ਖੜ੍ਹੀ ਹੋਈ ਇਹ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e