ਜਾਣੋ, ਉਮੀਦਵਾਰੀ ਜਾਣ ਪਿੱਛੋਂ ਬੀਬੀ ਖਾਲੜਾ ਬਾਰੇ ਕੀ ਬੋਲੇ ''ਜੇ. ਜੇ. ਸਿੰਘ''

Monday, Apr 15, 2019 - 06:29 PM (IST)

ਜਾਣੋ, ਉਮੀਦਵਾਰੀ ਜਾਣ ਪਿੱਛੋਂ ਬੀਬੀ ਖਾਲੜਾ ਬਾਰੇ ਕੀ ਬੋਲੇ ''ਜੇ. ਜੇ. ਸਿੰਘ''

ਚੰਡੀਗੜ੍ਹ : 'ਅਕਾਲੀ ਦਲ ਟਕਸਾਲੀ' ਵਲੋਂ ਖਡੂਰ ਸਾਹਿਬ ਤੋਂ ਉਮੀਦਵਾਰ ਜਨਰਲ ਜੇ. ਜੇ. ਸਿੰਘ ਨੇ ਉਮੀਦਵਾਰੀ ਜਾਣ ਪਿੱਛੋਂ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਲਈ ਕੁਰਬਾਨੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪੀ. ਡੀ. ਏ. ਉਮੀਦਵਾਰ ਬੀਬੀ ਖਾਲੜਾ ਦੇ ਹੱਕ 'ਚ ਅਕਾਲੀ ਦਲ ਟਕਸਾਲੀ ਵਲੋਂ ਇੱਥੋਂ ਜਨਰਲ ਜੇ. ਜੇ. ਸਿੰਘ ਦੀ ਟਿਕਟ ਵਾਪਸ ਲੈ ਲਈ ਗਈ ਹੈ। ਇਸ 'ਤੇ ਜੇ. ਜੇ. ਸਿੰਘ ਨੇ ਕਿਹਾ ਹੈ ਕਿ ਉਹ ਬੀਬੀ ਖਾਲੜਾ ਜੀ ਦੀ ਪੂਰੀ ਤਰ੍ਹਾਂ ਹਮਾਇਤ ਕਰਨਗੇ। ਜਨਰਲ ਜੇ. ਜੇ. ਸਿੰਘ ਨੇ ਕਿਹਾ ਕਿ ਉਹ ਕਿਸੇ ਅਹੁਦੇ ਦੇ ਭੁੱਖੇ ਨਹੀਂ ਹਨ, ਸਗੋਂ ਉਹ ਪੰਜਾਬ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਤੋਂ ਮੁਕਤ ਕਰਾਉਣਾ ਚਾਹੁੰਦੇ ਹਨ। ਜੇ. ਜੇ. ਸਿੰਘ ਨੇ ਕਿਹਾ ਕਿ ਉਹ ਮੈਦਾਨ ਨੂੰ ਛੱਡ ਕੇ ਨਹੀਂ ਜਾ ਰਹੇ, ਸਗੋਂ ਪੰਜਾਬ ਨੂੰ ਵੱਡੇ ਮਗਰਮੱਛਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬੀਬੀ ਖਾਲੜਾ ਜੀ ਲਈ ਚੋਣ ਪ੍ਰਚਾਰ ਵੀ ਕਰਨਗੇ ਅਤੇ ਉਨ੍ਹਾਂ ਦੀ ਪੂਰੀ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਰੇ ਸਾਥੀ ਵੀ ਬੀਬੀ ਖਾਲੜਾ ਜੀ ਦੀ ਹਮਾਇਤ ਕਰਨਗੇ। 


author

Babita

Content Editor

Related News