ਵੱਡੀ ਵਾਰਦਾਤ: ਗੈਸ ਸਿਲੰਡਰ ਦੀ ਡਿਲੀਵਰੀ ਕਰਨ ਜਾ ਰਹੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

Monday, Jan 02, 2023 - 09:23 PM (IST)

ਬੰਗਾ (ਚਮਨ ਲਾਲ/ਰਾਕੇਸ਼)- ਅੱਜ ਬੰਗਾ 'ਚ ਘਰ-ਘਰ ਗੈਸ ਸਿਲੰਡਰਾਂ ਦੀ ਸਪਲਾਈ ਕਰਨ ਵਾਲੇ ਇਕ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਸਥਾਨਕ ਕਜਲਾ ਰੋਡ ਸਥਿਤ ਇਕ ਧਾਰਮਿਕ ਕੁਟੀਆ ਕੋਲ ਜਾਂਦੀ ਨਹਿਰ ਦੇ ਨਾਲ-ਨਾਲ ਬਣੀ ਸੜਕ ਕਿਨਾਰੇ ਖਾਲੀ ਪਏ ਖੇਤਾਂ ਵਿਚੋਂ ਮਿਲੀ। ਮ੍ਰਿਤਕ ਦੀ ਪਛਾਣ ਵਿਨੈ ਵਰਮਾ (34) ਪੁੱਤਰ ਦਿਆ ਸ਼ੰਕਰ ਨਿਵਾਸੀ ਗੋਰਖਪੁਰ (ਯੂ. ਪੀ.) ਹਾਲ ਨਿਵਾਸੀ ਮਸੰਦਾ ਪੱਟੀ ਬੰਗਾ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਬੰਬ ਮਿਲਣਾ ਗੰਭੀਰ ਮਾਮਲਾ, ਅੱਤਵਾਦ ਵਿਰੁੱਧ ਮਿਲ ਕੇ ਲੜਾਂਗੇ : ਵੜਿੰਗ

ਮ੍ਰਿਤਕ ਦੇ ਸਾਥੀਆਂ ਅਤੇ ਮੈਸਜ਼ ਜਾਖੂ ਗੈਸ ਏਜੰਸੀ ਦੇ ਮਾਲਕ ਰਾਮ ਕ੍ਰਿਸ਼ਨ ਜਾਖੂ ਨੇ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਗੈਸ ਏਜੰਸੀ ਦਾ ਮੁਲਾਜ਼ਮ ਮੁਕੇਸ਼ ਝਿੱਕਾ ਲਧਾਣਾ ਨੂੰ ਗੈਸ ਦੀ ਸਪਲਾਈ ਦੇਕੇ ਵਾਪਸ ਸਟੋਰ ਨੂੰ ਆ ਰਿਹਾ ਸੀ। ਇਸ ਦੌਰਾਨ ਉਸ ਨੇ ਵੇਖਿਆ ਕਿ ਵਿਨੈ ਦਾ ਰਿਕਸ਼ਾ ਖੇਤਾਂ ਵਿਚ ਵੜ੍ਹਿਆ ਹੋਇਆ ਹੈ ਤੇ ਉਸ ਦਾ ਸਰੀਰ ਰਿਕਸ਼ੇ ਤੇ ਲਮਕਿਆ ਹੋਇਆ ਹੈ। ਮੁਕੇਸ਼ ਨੇ ਇਸ ਬਾਰੇ ਮਾਲਕਾਂ ਨੂੰ ਸੂਚਨਾ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਸਿੱਧੂ ਦੇ ਮਾਪਿਆਂ ਨੇ ਲਿਖ ਕੇ ਦਿੱਤੇ ਪੁੱਤਰ ਦੇ ਕਾਤਲਾਂ ਦੇ ਨਾਂ, CM ਦੀ ਰਿਹਾਇਸ਼ ਨੇੜਿਓਂ ਮਿਲਿਆ ਬੰਬ, ਪੜ੍ਹੋ Top 10

ਉਨ੍ਹਾਂ ਅੱਗੇ ਦੱਸਿਆ ਵਿਨੈ ਵਰਮਾ ਦੇਰ ਸ਼ਾਮ 4 ਵਜੇ ਦੇ ਕਰੀਬ ਸਟੋਰ ਤੋਂ ਤਿੰਨ ਭਰੇ ਸਿਲੰਡਰ ਲੈ ਕੇ ਪਿੰਡ ਖਟਕੜ ਖੁਰਦ ਵਿਖੇ ਡਿਲਵਰੀ ਦੇਣ ਲਈ ਆਇਆ ਸੀ। ਉਸ ਨੇ ਅੱਜ ਸਟੋਰ ਤੋਂ 27 ਸਿਲੰਡਰ ਜਾਰੀ ਕਰਵਾਏ ਸਨ, ਜਿਨ੍ਹਾਂ 'ਚੋਂ 24 ਖਾਲੀ ਸਿਲੰਡਰ ਉਸ ਦੁਆਰਾ ਵਾਪਸ ਕਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਵਿਨੈ ਕੋਲ 26 ਹਜ਼ਾਰ ਦੇ ਕਰੀਬ ਨਗਦੀ ਸੀ ਜੋ ਉਸ ਨੇ ਡਿਲਵਰੀ ਤੋਂ ਬਾਅਦ ਦਫ਼ਤਰ ਜਮ੍ਹਾਂ ਕਰਵਾਉਣੀ ਸੀ। ਕਤਲ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਐੱਸ. ਐੱਚ. ਓ. ਐੱਸ. ਆਈ. ਮਹਿੰਦਰ ਸਿੰਘ, ਐੱਸ. ਐੱਚ. ਓ. ਸਦਰ ਇੰਸਪੈਕਟਰ ਰਾਜੀਵ ਕੁਮਾਰ ਸਮੇਤ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਅਤੇ ਇਸ ਦੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ। ਇਸ ਉਪੰਰਤ ਡੀ. ਐੱਸ. ਪੀ. ਪੀ. ਬੀ. ਆਈ. ਸੁਰਿੰਦਰ ਚਾਂਦ ਮੌਕੇ 'ਤੇ ਪੁੱਜ ਗਏ ਤੇ ਮ੍ਰਿਤਕ ਵਿਨੈ ਵਰਮਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਵੱਖ-ਵੱਖ ਪਹਿਲੂਆਂ ਤੋ ਜਾਂਚ ਸ਼ੁਰੂ ਕਰ ਦਿੱਤੀ। ਇੱਥੇ ਵਰਨਣਯੋਗ ਹੈ ਕਿ ਮ੍ਰਿਤਕ ਦਾ ਕਤਲ ਕਾਤਲ ਵੱਲੋਂ ਇੰਨੀ ਬੇਰਹਿਮੀ ਨਾਲ ਕੀਤਾ ਗਿਆ ਜਿਸ ਦੀ ਗਵਾਹੀ ਉਸ ਦੇ ਸਿਰ ਵਿਚ ਤੇਜ਼ਧਾਰ ਹਥਿਆਰ ਦੇ ਕਈ ਵਾਰ ਭਰਦੇ ਹਨ। ਇਨ੍ਹਾਂ ਸੱਟਾਂ ਨੂੰ ਨਾ ਸਹਾਰਦੇ ਹੋਏ ਵਿਨੈ ਦਮ ਤੋੜ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News