ਜਲੰਧਰ: ਗੈਸ-ਸਿਲੰਡਰ ਫੱਟਣ ਨਾਲ ਵਾਪਰਿਆ ਹਾਦਸਾ, 6 ਮੈਂਬਰ ਝੁਲਸੇ

Thursday, Jan 23, 2020 - 01:27 PM (IST)

ਜਲੰਧਰ: ਗੈਸ-ਸਿਲੰਡਰ ਫੱਟਣ ਨਾਲ ਵਾਪਰਿਆ ਹਾਦਸਾ,  6 ਮੈਂਬਰ ਝੁਲਸੇ

ਜਲੰਧਰ (ਸੋਨੂੰ)— ਜਲੰਧਰ ਦੇ ਕਾਦੀਆਂ ਪਿੰਡ 'ਚ ਇਕ ਘਰ 'ਚ ਗੈਸ ਸਿਲੰਡਰ ਫੱਟਣ ਨਾਲ ਇਕ ਪਰਿਵਾਰ ਦੇ 6 ਮੈਂਬਰ ਝੁਲਸ ਗਏ। ਇਨ੍ਹਾਂ 'ਚ ਦੋ ਬੱਚੇ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਘਰ 'ਚ ਉਕਤ ਹਾਦਸਾ ਵਾਪਰਿਆ ਹੈ, ਉਸੇ ਘਰ 'ਚ ਕੱਲ੍ਹ ਘਰ ਦੇ ਮੁਖੀ ਦੀ ਮੌਤ ਹੋਈ ਸੀ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜ਼ਖਮੀ ਪ੍ਰੀਤੀ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਪਿਤਾ ਦੀ ਮੌਤ ਹੋਈ ਸੀ ਅਤੇ ਅੱਜ ਅਫਸੋਸ ਕਰਨ ਲਈ ਦੋ ਔਰਤਾਂ ਉਨ੍ਹਾਂ ਦੇ ਘਰ ਆਈਆਂ ਸਨ ਅਤੇ ਜਿਵੇਂ ਹੀ ਚਾਹ ਬਣਾਉਣ ਲਈ ਗੈਸ ਬਾਲੀ ਤਾਂ ਇਕਦਮ ਅੱਗ ਭੜਕ ਗਈ ਅਤੇ ਸਾਰੇ ਲੋਕ ਝੁਲਸ ਗਏ। 

PunjabKesari

ਪਿੰਡ ਵਾਸੀ ਕਰਨਵੀਰ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗੀ ਤਾਂ ਪੂਰੇ ਮੁਹੱਲੇ 'ਚ ਖਬਰ ਫੈਲ ਗਈ ਅਤੇ ਝੁਲਸੇ ਹੋਏ ਲੋਕਾਂ ਨੂੰ ਉਨ੍ਹਾਂ ਨੇ ਆਪਣੀਆਂ ਗੱਡੀਆਂ 'ਚ ਪਾ ਕੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਥੇ ਹੀ ਡਾਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 6 ਲੋਕ ਝੁਲਸੇ ਹੋਏ ਆਏ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਾਰੇ ਲੋਕ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਇਲਾਜ 'ਚ ਠੀਕ ਹੋਣ 'ਚ ਸਮਾਂ ਲੱਗਦਾ ਹੈ।

PunjabKesari


author

shivani attri

Content Editor

Related News