ਗੈਰ-ਕਾਨੂੰਨੀ ਤਰੀਕੇ ਨਾਲ ਸਿਲੰਡਰਾਂ ''ਚੋਂ ਗੈਸ ਦੀ ਅਦਲਾ-ਬਦਲੀ ਕਰਨ ਵਾਲੇ 3 ਗ੍ਰਿਫਤਾਰ
Friday, Nov 15, 2019 - 11:27 AM (IST)

ਮੰਡੀ ਗੋਬਿੰਦਗੜ੍ਹ (ਪਰਮਜੀਤ ਕੌਰ, ਵਿਪਨ) - ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਮਰੀਸ਼ੀਅਲ ਸਿਲੰਡਰਾਂ 'ਚੋਂ ਗੈਸ ਦੀ ਅਦਲਾ-ਬਦਲੀ ਕਰਨ ਵਾਲੇ 3 ਵਿਅਕਤੀਆਂ ਨੂੰ ਸਾਮਾਨ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਵਿੰਦਰ ਸਿੰਘ ਉੱਪ-ਕਪਤਾਨ ਪੁਲਸ ਸਰਕਲ ਅਮਲੋਹ ਨੇ ਦੱਸਿਆ ਕਿ ਇੰਸਪੈਕਟਰ ਭੁਪਿੰਦਰ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਦੀ ਨਿਗਰਾਨੀ ਹੇਠ ਬੀਤੇ ਦਿਨੀਂ ਸਬ-ਇੰਸਪੈਕਟਰ ਬਲਵਿੰਦਰ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਹਨ, ਜਿਸ ਦੌਰਾਨ ਉਨ੍ਹਾਂ ਦੇ ਹੱਥ ਇਹ ਸਫਲਤਾ ਲੱਗੀ।
ਪੁਲਸ ਨੇ ਦੱਸਿਆ ਕਿ ਪ੍ਰਦੇਸੀ ਕੁਮਾਰ ਪੁੱਤਰ ਪੀਰੇਨ ਦਾਸ ਨੇ ਪਿੰਡ ਮੁਗਲਮਾਜਰਾ ਕੋਲ ਗੈਰ-ਕਾਨੂੰਨੀ ਗੈਸ ਸਿਲੰਡਰਾਂ ਦਾ ਗੋਦਾਮ ਬਣਾਇਆ ਹੋਇਆ ਹੈ। ਸੰਜੇ ਪੁੱਤਰ ਜੈ ਮੰਗਲ ਤੇ ਲਖਵੀਰ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਨੇ ਭਾਦਲਾ ਚੌਕ ਸ਼ਰਾਬ ਦੇ ਠੇਕੇ ਨੇੜੇ ਗੋਬਿੰਦਗੜ੍ਹ ਸਾਈਡ ਗੈਰ-ਕਾਨੂੰਨੀ ਗੈਸ ਸਿਲੰਡਰਾਂ ਦਾ ਗੋਦਾਮ ਬਣਾਇਆ ਹੋਇਆ ਹੈ, ਜਿੱਥੇ ਗੈਰ-ਕਾਨੂੰਨੀ ਤਰੀਕੇ ਨਾਲ ਕਮਰਸ਼ੀਅਲ ਸਿਲੰਡਰਾਂ 'ਚ ਗੈਸ ਦੀ ਅਦਲਾ ਬਦਲੀ ਕਰ ਕੇ ਫੈਕਟਰੀਆਂ 'ਚ ਸਪਲਾਈ ਕਰਦੇ ਸਨ। ਪੁਲਸ ਨੇ ਉਕਤ ਤਿੰਨਾਂ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਮੁਕੱਦਮਾ ਦਰਜ ਕਰਕੇ ਮਾਣਯੋਗ ਅਦਾਲਤ ਅਮਲੋਹ 'ਚ ਪੇਸ਼ ਕੀਤਾ, ਜਿੱਥੋਂ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।