ਗੜ੍ਹਸ਼ੰਕਰ ਵਿਖੇ ਦੋ ਪੈਟਰੋਲ ਪੰਪਾਂ 'ਤੇ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ, ਫਾਇਰਿੰਗ ਵੀ ਕੀਤੀ

Monday, Jan 03, 2022 - 04:29 PM (IST)

ਗੜ੍ਹਸ਼ੰਕਰ ਵਿਖੇ ਦੋ ਪੈਟਰੋਲ ਪੰਪਾਂ 'ਤੇ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ, ਫਾਇਰਿੰਗ ਵੀ ਕੀਤੀ

ਗੜ੍ਹਸ਼ੰਕਰ (ਸੰਜੀਵ, ਅਮਰੀਕ)- ਗੜ੍ਹਸ਼ੰਕਰ ਨੇੜੇ ਕਾਰ ਸਵਾਰ 3 ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਉਤੇ 2 ਪਟਰੋਲ ਪੰਪਾਂ ਨੂੰ ਲੁੱਟਣ ਦੀ ਖ਼ਬਰ ਸਾਹਮਣੇ ਆਈ ਹੈ। ਈਟੋਸ ਕਾਰ ਉਤੇ ਸਵਾਰ ਹੋ ਕੇ ਆਏ 3 ਅਣਪਛਾਤੇ ਨੌਜਵਾਨਾਂ ਵੱਲੋਂ ਪਹਿਲਾਂ ਗੜ੍ਹਸ਼ੰਕਰ ਦੇ ਸ਼੍ਰੀ ਆਨੰਦਪੁਰ ਸਾਹਿਬ ਰੋਰ ਉਤੇ ਪਿੰਡ ਕੁੱਲੇਵਾਲ ਵਿਖੇ ਮੇਜਰ ਫੀਲਿੰਗ ਸਟੇਸ਼ਨ ਤੋਂ ਕਾਰ ਵਿੱਚ ਇਕ ਹਜ਼ਾਰ ਰੁਪਏ ਦਾ ਤੇਲ ਪੁਆਇਆ। ਇਸ ਦੇ ਬਾਅਦ ਪਿਸਤੌਲ ਦੀ ਨੋਕ ਉਤੇ ਪੰਪ ਦੇ ਕਰਿੰਦੇ ਕੋਲੋ 5500 ਰੁਪਏ ਦੀ ਨਕਦੀ ਅਤੇ ਮੋਬਾਇਲ ਖੋਹ ਫਰਾਰ ਹੋ ਗਏ।

PunjabKesari

ਇਸੇ ਤਰ੍ਹਾਂ ਇਸ ਦੇ ਬਾਅਦ ਲੁਟੇਰਿਆਂ ਵੱਲੋਂ ਨਵਾਂਸ਼ਹਿਰ ਰੋਡ ਉਤੇ ਪਿੰਡ ਦਾਰਾਪੁਰ ਵਿਖੇ ਜਗਦੀਸ਼ ਫੀਲਿੰਗ ਸਟੇਸ਼ਨ ਤੋਂ ਹਥਿਆਰਾਂ ਦੀ ਨੋਕ ਉਤੇ ਕਰਿੰਦੇ ਕੋਲ 2 ਹਜ਼ਾਰ ਦੀ ਨਕਦੀ ਲੁੱਟ ਕੇ ਪੰਪ ਦੀਆਂ ਮਸ਼ੀਨਾਂ ਦੀ ਭੰਨਤੋੜ ਕੀਤੀ ਅਤੇ ਜਾਂਦੇ ਸਮੇਂ ਲੁਟੇਰਿਆਂ ਵੱਲੋਂ ਪਿਸਤੌਲ ਨਾਲ ਫਾਇਰ ਵੀ ਕੀਤਾ। ਗੜ੍ਹਸ਼ੰਕਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਬਰਨਾਲਾ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀਆਂ ਔਰਤਾਂ ਤੇ ਧੀਆਂ ਲਈ ਕੀਤੇ ਵੱਡੇ ਐਲਾਨ

PunjabKesari

PunjabKesari

ਇਹ ਵੀ ਪੜ੍ਹੋ: ਹਾਦਸੇ ਨੇ ਖੋਹੀਆਂ ਖ਼ੁਸ਼ੀਆਂ, ਨਵਾਂਸ਼ਹਿਰ ਵਿਖੇ ਟਿੱਪਰ ਦੀ ਚਪੇਟ ’ਚ ਆਉਣ ਨਾਲ ਮਾਪਿਆਂ ਦੇ ਜਵਾਨ ਪੁੱਤ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News