ਗੈਂਗਸਟਰ ਗੋਲੀ ਦਾ ਭਰਾ ਤੇ ਉਸ ਦੇ 5 ਸਾਥੀ ਭਾਰੀ ਮਾਤਰਾ ''ਚ ਹਥਿਆਰਾਂ ਸਣੇ ਗ੍ਰਿਫ਼ਤਾਰ

Sunday, Feb 07, 2021 - 06:17 PM (IST)

ਗੈਂਗਸਟਰ ਗੋਲੀ ਦਾ ਭਰਾ ਤੇ ਉਸ ਦੇ 5 ਸਾਥੀ ਭਾਰੀ ਮਾਤਰਾ ''ਚ ਹਥਿਆਰਾਂ ਸਣੇ ਗ੍ਰਿਫ਼ਤਾਰ

ਅੰਮ੍ਰਿਤਸਰ (ਅਰੁਣ)- ਬੀਤੀ ਰਾਤ ਥਾਣਾ ਵੱਲਾ ਦੀ ਪੁਲਸ ਨੇ ਨਾਕੇਬੰਦੀ ਦੌਰਾਨ ਇਕ ਸਵਿਫ਼ਟ ਕਾਰ ਸਵਾਰ ਪੰਜ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਦਰਅਸਲ ਪੁਲਸ ਨੇ ਉਕਤ ਸਵਿਫਟ ਕਾਰ ਨੂੰ ਜਾਂਚ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਸ ਪਾਰਟੀ ਨੇ ਨਕਾਮ ਕਰ ਦਿੱਤਾ। ਕਾਰ ਦੀ ਤਲਾਸ਼ੀ ਦੌਰਾਨ ਪੁਲਸ ਵੱਲੋਂ ਭਾਰੀ ਮਾਤਰਾ ’ਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ। ਥਾਣਾ ਵੱਲਾ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਕਾਰ ਸਵਾਰਾਂ ਦੀ ਪਛਾਣ ਮਨਰਾਜ ਸਿੰਘ ਮਨੂੰ ਪੁੱਤਰ ਲਖਬੀਰ ਸਿੰਘ ਵਾਸੀ ਅਮਨਦੀਪ ਸਿੰਘ ਐਵੀਨਿਊ ਤਰਨਤਾਰਨ, ਦਵਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਕਾਜੀਕੋਟ ਤਰਨਤਾਰਨ, ਮਨਰਾਜ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਰਸੂਲਪੁਰ ਤਰਨਤਾਰਨ, ਗੁਰਜੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਰਸੂਲਪੁਰ ਅਤੇ ਜਰਮਨ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਮੁਹੱਲਾ ਨਾਨਕਸਰ ਤਰਨਤਾਰਨ ਵਜੋਂ ਹੋਈ।

ਇਹ ਵੀ ਪੜ੍ਹੋ : ਕੁੱਝ ਪੈਸਿਆਂ ਲਈ ਹੋਇਆ ਖੂਨੀ, ਭਰਾ ਨੇ ਮੌਤ ਦੇ ਘਾਟ ਉਤਾਰਿਆ ਭਰਾ

ਮੁਲਜ਼ਮ ਦਵਿੰਦਰ ਸਿੰਘ ਕੋਲੋਂ ਰਾਈਫ਼ਲ 315 ਬੋਰ, 2 ਕਾਰਤੂਸ, ਮਨਰਾਜ ਸਿੰਘ ਕੋਲੋਂ ਰਾਈਫ਼ਲ 315 ਬੋਰ ਸਮੇਤ 2 ਕਾਰਤੂਸ, ਗੁਰਜੀਤ ਸਿੰਘ ਤੋਂ ਪਿਸਤੌਲ 32 ਬੋਰ 7. 65 ਐੱਮ. ਐੱਮ. ਸਮੇਤ 19 ਕਾਰਤੂਸ ਬਰਾਮਦ ਕੀਤੇ ਗਏ। ਇਨ੍ਹਾਂ ਹਥਿਆਰਾਂ ਦਾ ਮੁਲਜ਼ਮ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਥਾਣਾ ਮੁਖੀ ਇੰਸ. ਸੰਜੀਵ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਇਹ ਹਥਿਆਰ ਲੈ ਕੇ ਏਅਰਪੋਰਟ ਰੋਡ ’ਤੇ ਕਿਸੇ ਪ੍ਰੋਗਰਾਮ ’ਚ ਜਾ ਰਹੇ ਸਨ। ਗ੍ਰਿਫ਼ਤਾਰ ਮੁਲਜ਼ਮ ਦਵਿੰਦਰ ਸਿੰਘ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਜ਼ਿਲਿਆਂ ’ਚ 3 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ’ਚ ਮਾਮਲਾ ਨੰਬਰ 307/15 ਜੁਰਮ 307 ਥਾਣਾ ਸਦਰ ਤਰਨਤਾਰਨ, ਮੁਕੱਦਮਾ ਨੰਬਰ 221/17 ਜੁਰਮ 392, 395, 482 ਥਾਣਾ ਕਰਤਾਰਪੁਰ ਜ਼ਿਲ੍ਹਾ ਕਪੂਰਥਲਾ ਅਤੇ ਮੁਕੱਦਮਾ ਨੰਬਰ 261/20 ਜੁਰਮ 307 ਥਾਣਾ ਸਿਟੀ ਤਰਨਤਾਰਨ ਸ਼ਾਮਲ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਦੋਸਤਾਂ ਨੇ ਹੀ ਦਿੱਤੀ ਦਿਲ ਕੰਬਾਉਣ ਵਾਲੀ ਮੌਤ

ਪਟਿਆਲਾ ਜੇਲ ’ਚ ਬੰਦ ਹੈ ਦਵਿੰਦਰ ਦਾ ਭਰਾ
ਮੁੱਢਲੀ ਜਾਂਚ ਦਾ ਹਵਾਲਾ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦਵਿੰਦਰ ਸਿੰਘ ਦਾ ਭਰਾ ਗੈਂਗਸਟਰ ਧਰਮਿੰਦਰ ਸਿੰਘ ਗੋਲੀ, ਜਿਸ ਖ਼ਿਲਾਫ਼ 5 ਮਾਮਲੇ ਦਰਜ ਹਨ, ਪਟਿਆਲਾ ਜੇਲ ’ਚ ਬੰਦ ਹੈ। ਮੁੱਢਲੀ ਪੁੱਛਗਿੱਛ ਦੌਰਾਨ ਦਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਗੈਂਗਸਟਰ ਸ਼ੁਭਮ ਵੱਲੋਂ ਉਨ੍ਹਾਂ ਦੇ ਪਰਿਵਾਰ ’ਤੇ ਫ਼ਾਈਰਿੰਗ ਕੀਤੀ ਗਈ ਸੀ। ਅਦਾਲਤ ਵਿਖੇ ਪੇਸ਼ ਕਰ ਕੇ ਮਿਲੇ ਰਿਮਾਂਡ ਦਾ ਹਵਾਲਾ ਦਿੰਦਿਆਂ ਥਾਣਾ ਮੁਖੀ ਸੰਜੀਵ ਕੁਮਾਰ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਦਿੱਲੀ ਮੋਰਚਾ ਫਤਿਹ ਕਰਨ ਲਈ ਕਿਸਾਨਾਂ ਨੇ ਕੀਤੀ ਸਖ਼ਤੀ, ਉਗਰਾਹਾਂ ਜਥੇਬੰਦੀ ਨੇ ਕੀਤਾ ਵੱਡਾ ਐਲਾਨ


author

Gurminder Singh

Content Editor

Related News