ਇਕ ਵਾਰ ਫਿਰ ਫੇਸਬੁਕ ''ਤੇ ਸਰਗਰਮ ਹੋਇਆ ਗੈਂਗਸਟਰ ਵਿੱਕੀ ਗੌਂਡਰ, ਨਵੀਂ ਵਾਰਦਾਤ ਦੀ ਦਿੱਤੀ ਚਿਤਾਵਨੀ! (ਤਸਵੀਰਾਂ)

Monday, Jun 19, 2017 - 06:56 PM (IST)

ਇਕ ਵਾਰ ਫਿਰ ਫੇਸਬੁਕ ''ਤੇ ਸਰਗਰਮ ਹੋਇਆ ਗੈਂਗਸਟਰ ਵਿੱਕੀ ਗੌਂਡਰ, ਨਵੀਂ ਵਾਰਦਾਤ ਦੀ ਦਿੱਤੀ ਚਿਤਾਵਨੀ! (ਤਸਵੀਰਾਂ)

ਚੰਡੀਗੜ੍ਹ : ਇਕ ਪਾਸੇ ਜਿੱਥੇ ਪੰਜਾਬ ਪੁਲਸ ਅਤੇ ਖੁਫੀਆ ਤੰਤਰ ਮੋਸਟਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਦੀ ਭਾਲ 'ਚ ਲੱਗਾ ਹੋਇਆ ਹੈ ਹੈ, ਉਥੇ ਹੀ ਦੂਜੇ ਪਾਸੇ ਵਿੱਕੀ ਗੌਂਡਰ ਅਤੇ ਉਸ ਦੇ ਸਾਥੀ ਪੂਰੀ ਤਰ੍ਹਾਂ ਸੋਸ਼ਲ ਮੀਡੀਆ 'ਤੇ ਸਰਗਰਮ ਹਨ। ਜਿਸ ਤਰ੍ਹਾਂ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਵਲੋਂ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ, ਇਹ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਦਾ ਹੈ। ਬੀਤੇ ਦਿਨੀਂ ਵਿੱਕੀ ਗੌਂਡਰ ਦੇ ਜਨਮ ਦਿਨ 'ਤੇ ਸੋਸ਼ਲ ਮੀਡੀਆ 'ਤੇ ਉਸ ਨੂੰ ਵਧਾਈਆਂ ਦਿੱਤੀਆਂ ਗਈਆਂ।

PunjabKesari

ਇਥੇ ਹੀ ਬੱਸ ਨਹੀਂ, ਵੱਡੀ ਗੱਲ ਇਹ ਹੈ ਕਿ ਸਾਥੀਆਂ ਵਲੋਂ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੇ ਜਾਣ ਤੋਂ ਬਾਅਦ ਮੋਸਟਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਨੇ ਆਪਣੀ ਫੇਸਬੁਕ ਆਈ. ਡੀ. 'ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ। ਇਸ ਦੇ ਨਾਲ ਹੀ ਗੌਂਡਰ ਨੇ ਲਿਖਿਆ ਹੈ ਕਿ ਬਹੁਤ ਜਲਦ ਉਹ ਕੁਝ ਨਵਾਂ ਕਰੇਗਾ। ਅਜਿਹਾ ਲਿਖ ਕੇ ਉਸ ਨੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵੱਲ ਇਸ਼ਾਰਾ ਕੀਤਾ ਹੈ।

PunjabKesari
ਦਿਲਚਸਪ ਗੱਲ ਇਹ ਹੈ ਕਿ ਵਿੱਕੀ ਗੌਂਡਰ ਦੇ ਜਨਮ ਦਿਨ ਮੌਕੇ ਉਸ ਦੇ ਫੇਸਬੁਕ ਪੇਜ 'ਤੇ ਵਧਾਈਆਂ ਦੇਣ ਵਾਲਿਆਂ, ਲਾਈਕ ਕਰਨ ਅਤੇ ਕੁਮੈਂਟ ਕਰਨ ਵਾਲਿਆਂ ਦੀ ਗਿਣਤੀ ਸੈਂਕੜਿਆਂ ਵਿਚ ਰਹੀ।
ਦੱਸਣਯੋਗ ਹੈ ਕਿ 27 ਨਵੰਬਰ ਨੂੰ ਵਿੱਕੀ ਗੌਂਡਰ ਦੇ ਸਾਥੀ ਉਸ ਨੂੰ ਨਾਭਾ ਜੇਲ 'ਚੋਂ ਭਜਾਉਣ ਵਿਚ ਸਫਲ ਰਹੇ ਸਨ। 20 ਅਪ੍ਰੈਲ ਨੂੰ ਗੁਰਦਾਸਪੁਰ 'ਚ ਗੌਂਡਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤਿੰਨ ਨੌਜਵਾਨਾਂ ਨੂੰ ਦਿਨ ਦਿਹਾੜੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਬਾਵਜੂਦ ਪੁਲਸ ਗੌਂਡਰ ਨੂੰ ਗ੍ਰਿਫਤਾਰ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ ਹੈ।


Related News