ਬੱਸੀ ਪਠਾਣਾ 'ਚ ਐਨਕਾਊਂਟਰ ਦੌਰਾਨ ਮਾਰੇ 3 ਗੈਂਗਸਟਰਾਂ ਦਾ ਹੋ ਰਿਹਾ ਪੋਸਟਮਾਰਟਮ, ਪੁੱਜੇ ਪਰਿਵਾਰਕ ਮੈਂਬਰ

Thursday, Feb 23, 2023 - 03:53 PM (IST)

ਬੱਸੀ ਪਠਾਣਾ 'ਚ ਐਨਕਾਊਂਟਰ ਦੌਰਾਨ ਮਾਰੇ 3 ਗੈਂਗਸਟਰਾਂ ਦਾ ਹੋ ਰਿਹਾ ਪੋਸਟਮਾਰਟਮ, ਪੁੱਜੇ ਪਰਿਵਾਰਕ ਮੈਂਬਰ

ਫਤਿਹਗੜ੍ਹ ਸਾਹਿਬ (ਵਿਪਨ) : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਵਿਖੇ ਬੀਤੇ ਦਿਨੀਂ ਹੋਏ ਮੁਕਾਬਲੇ 'ਚ ਮਾਰੇ ਗਏ ਤਿੰਨੇ ਗੈਂਗਸਟਰ ਤੇਜਿੰਦਰ ਸਿੰਘ ਤੇਜਾ (ਮਹਿੰਦਪੁਰ ਨਵਾਂਸ਼ਹਿਰ), ਵਿਜੇ ਸਹੋਤਾ ਉਰਫ਼ ਮਨੀ ਰਾਹੋਂ (ਨਵਾਂਸ਼ਹਿਰ) ਅਤੇ ਹਰਪ੍ਰੀਤ ਸਿੰਘ ਉਰਫ਼ ਪੀਤਾ (ਜਲੰਧਰ ਦਿਹਾਤੀ) ਦਾ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮਿਡ-ਡੇਅ-ਮੀਲ ਬਣਾਉਣ ਵਾਲੇ ਕੁੱਕ-ਕਮ-ਹੈਲਪਰਾਂ ਲਈ ਜਾਰੀ ਹੋ ਗਏ ਇਹ ਹੁਕਮ

ਇਸ ਮੌਕੇ ਪਹੁੰਚੇ ਪਰਿਵਾਰਕ ਮੈਬਰਾਂ ਨੇ ਪੁਲਸ ਨੂੰ ਗੈਂਗਸਟਰ ਕਲਚਰ ਨੂੰ ਵਧਾਵਾ ਦੇਣ ਵਾਲੇ ਸਿਆਸੀ ਲੋਕਾਂ 'ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ। ਗੈਂਗਸਟਰ ਤੇਜਿੰਦਰ ਸਿੰਘ ਤੇਜਾ ਦੀ ਮਾਂ ਨੇ ਪੁਲਸ ਨੂੰ ਹੀ ਪੁੱਤਰ ਨੂੰ ਗੈਂਗਸਟਰ ਬਣਾਉਣ ਲਈ ਜ਼ਿੰਮੇਵਾਰ ਠਹਿਰਾਇਆ।

ਇਹ ਵੀ ਪੜ੍ਹੋ : ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਗ੍ਰਿਫ਼ਤਾਰੀ 'ਤੇ CM ਮਾਨ ਦਾ ਵੱਡਾ ਬਿਆਨ

ਗੈਂਗਸਟਰ ਵਿਜੇ ਸਹੋਤਾ ਉਰਫ਼ ਮਨੀ ਰਾਹੋਂ ਦੇ ਪਿਤਾ ਅਤੇ ਭਰਾ ਨੇ ਇਸ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਅਤੇ ਉਸ ਦੇ ਸਾਥੀਆਂ 'ਤੇ ਕਈ ਸਵਾਲ ਖੜ੍ਹੇ ਕੀਤੇ ਅਤੇ ਸਰਕਾਰ ਕੋਲੋਂ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਮਾਰੇ ਗਏ ਤਿੰਨੇਂ ਗੈਂਗਸਟਰਾਂ ਦਾ ਪੋਸਟਮਾਰਮ ਕਰਵਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News