‘ਮੈਂ ਗੱਗੀ ਗਰੁੱਪ ਦਾ ਗੈਂਗਸਟਰ ਬੋਲ ਰਿਹਾ, ਮੈਨੂੰ 20 ਲੱਖ ਦੇ, ਨਹੀਂ ਤਾਂ ਤੇਰੇ ਪੁੱਤ ਨੂੰ ਗੋਲੀ ਮਾਰ ਦੇਵਾਂਗੇ’

04/11/2022 4:32:04 PM

ਲੁਧਿਆਣਾ (ਜ. ਬ.) : ਮਹਾਨਗਰ ਦੇ ਇਕ ਸਿਲਾਈ ਕਾਰੋਬਾਰੀ ਨੂੰ ਫੋਨ ਕਰਕੇ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਕਾਲ ਕਰਨ ਵਾਲੇ ਨੇ ਕਾਰੋਬਾਰੀ ਨੂੰ ਕਿਹਾ ਹੈ ਕਿ ਮੈਂ ਗੱਗੀ ਗਰੁੱਪ ਦਾ ਗੈਂਗਸਟਰ ਬੋਲ ਰਿਹਾ ਹਾਂ। ਕੱਲ ਤੱਕ 20 ਲੱਖ ਰੁਪਏ ਦਾ ਇੰਤਜ਼ਾਮ ਕਰ ਕੇ ਦੇਵੇ, ਨਹੀਂ ਤਾਂ ਤੇਰੇ ਬੇਟੇ ਨੂੰ ਗੋਲੀ ਮਾਰ ਦੇਵਾਂਗੇ। ਫੋਨ ਸੁਣਨ ਤੋਂ ਬਾਅਦ ਕਾਰੋਬਾਰੀ ਕਾਫੀ ਡਰ ਗਿਆ ਅਤੇ ਉਸ ਨੇ ਤੁਰੰਤ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਡਾਬਾ ਦੀ ਪੁਲਸ ਅਤੇ ਪੀ. ਸੀ. ਆਰ. ਦਸਤਾ ਮੌਕੇ ’ਤੇ ਪੁੱਜ ਗਿਆ। ਪੁਲਸ ਨੇ ਜਦੋਂ ਮੁੜ ਉਸ ਨੰਬਰ ’ਤੇ ਫੋਨ ਕੀਤਾ ਤਾਂ ਉਕਤ ਨੰਬਰ ਬੰਦ ਆ ਰਿਹਾ ਸੀ। ਹਾਲ ਦੀ ਘੜੀ, ਪੁਲਸ ਨੇ ਕਾਰੋਬਾਰੀ ਜੱਸਾ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕਲਯੁੱਗੀ ਸਹੁਰੇ ਦੀਆਂ ਸ਼ਰਮਨਾਕ ਕਰਤੂਤਾਂ ਤੋਂ ਅੱਕੀ ਨੂੰਹ, ਵੱਡਾ ਜਿਗਰਾ ਕਰਕੇ ਅੰਤ ਖੋਲ੍ਹ ਦਿੱਤੀ ਪੋਲ

ਜਾਣਕਾਰੀ ਦਿੰਦੇ ਹੋਏ ਸਤਿਗੁਰੂ ਨਗਰ ਦੇ ਰਹਿਣ ਵਾਲੇ ਜੱਸਾ ਸਿੰਘ ਨੇ ਦੱਸਿਆ ਕਿ ਉਸ ਦੀ ਸਿਲਾਈ ਮਸ਼ੀਨਾਂ ਦੇ ਪਾਰਟਸ ਬਣਾਉਣ ਦੀ ਫੈਕਟਰੀ ਹੈ, ਨਾਲ ਹੀ ਉਸ ਦਾ ਘਰ ਵੀ ਹੈ। ਉਹ ਫੈਕਟਰੀ ’ਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਦੇ ਮੋਬਾਇਲ ਨੰਬਰ ’ਤੇ ਉਸ ਨੂੰ ਇਕ ਕਾਲ ਆਈ। ਕਾਲ ਕਰਨ ਵਾਲੇ ਨੇ ਖੁਦ ਨੂੰ ਇਕ ਗਰੁੱਪ ਦਾ ਗੈਂਗਸਟਰ ਦੱਸਿਆ ਅਤੇ ਕਿਹਾ ਕਿ ਉਸ ਨੂੰ 20 ਲੱਖ ਰੁਪਏ ਚਾਹੀਦੇ ਹਨ, ਜੋ ਕਿ ਉਹ ਪ੍ਰਬੰਧ ਕਰ ਕੇ ਦੇਵੇ, ਨਹੀਂ ਤਾਂ ਉਸ ਦੇ ਬੇਟੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਦੋ ਮੁੰਡਿਆਂ ਨੇ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਿਨਾਹ, ਫਿਰ ਕਤਲ ਕਰਕੇ ਦਰਿਆ ’ਚ ਸੁੱਟੀ ਲਾਸ਼

ਜੱਸਾ ਸਿੰਘ ਦਾ ਕਹਿਣਾ ਹੈ ਕਿ ਉਹ ਸਿੱਧਾ ਸਾਧਾ ਕਾਰੋਬਾਰੀ ਹੈ। ਉਸ ਦੀ ਕਿਸੇ ਨਾਲ ਕੋਈ ਦੁਸਸ਼ਮਣੀ ਨਹੀਂ। ਉਸ ਦਾ ਬੇਟਾ 15 ਸਾਲ ਦਾ ਹੈ, ਜੋ ਅੱਠਵੀਂ ਕਲਾਸ ਵਿਚ ਪੜ੍ਹਦਾ ਹੈ। ਬੇਟਾ ਬਹੁਤ ਛੋਟਾ ਹੈ, ਉਸ ਦੀ ਵੀ ਕਿਸੇ ਦੇ ਨਾਲ ਕੋਈ ਗੱਲ ਨਹੀਂ। ਫਿਰ ਵੀ ਉਸ ਨੂੰ ਕਾਲ ਕਿਵੇਂ ਆਈ, ਉਸ ਨੂੰ ਇਸ ਦਾ ਅੰਦਾਜ਼ਾ ਨਹੀਂ ਹੈ। ਪੁਲਸ ਸੂਤਰਾਂ ਮੁਤਾਬਕ ਡਾਬਾ ਦੇ ਇਲਾਕੇ ਵਿਚ ਇਕ ਗੱਗੀ ਗਿੱਲ ਨਾਂ ਦਾ ਬਦਮਾਸ਼ ਸੀ, ਜਿਸ ’ਤੇ ਪਹਿਲਾਂ ਵੀ ਕੇਸ ਦਰਜ ਹਨ, ਜੋ ਇਸ ਸਮੇਂ ਜੇਲ ’ਚ ਬੰਦ ਹੈ। ਸੂਤਰਾਂ ਮੁਤਾਬਕ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਫੋਨ ਜੇਲ ਦੇ ਅੰਦਰੋਂ ਹੀ ਕਿਸੇ ਨੇ ਕੀਤਾ ਹੈ ਕਿਉਂਕਿ ਉਸ ਦਿਨ ਤੋਂ ਬਾਅਦ ਤੋਂ ਨੰਬਰ ਬੰਦ ਆ ਰਿਹਾ ਹੈ। ਉਧਰ ਇਸ ਸੰਬੰਧੀ ਥਾਣਾ ਡਾਬਾ ਦੇ ਐੱਸ. ਐੱਚ. ਓ. ਦਵਿੰਦਰ ਸਿੰਘ ਨੇ ਕਿਹਾ ਕਿ ਫੋਨ ਕਰਨ ਵਾਲਾ ਨੰਬਰ ਕਿਸ ਦਾ ਹੈ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ, ਜਿਸ ਲਈ ਸਾਈਬਰ ਸੈੱਲ ਦੀ ਵੀ ਮਦਦ ਲਈ ਜਾਵੇਗੀ। ਜਲਦ ਮੁਲਜ਼ਮ ਨੂੰ ਕਾਬੂ ਕਰ ਲਵੇਗੀ।

ਇਹ ਵੀ ਪੜ੍ਹੋ : ਧਰਮਿੰਦਰ ਸਿੰਘ ਭਿੰਦਾ ਕਤਲ ਕਾਂਡ ਮਾਮਲੇ ’ਚ ਪੁਲਸ ਨੇ 7 ਲੋਕਾਂ ਨੂੰ ਹਿਰਾਸਤ ’ਚ ਲਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News