ਪੁਲਸ ਨੂੰ ਵੱਡੀ ਰਾਹਤ, ਗੈਂਗਸਟਰ ਨੀਟਾ ਦਿਓਲ ਦੀ ਕੋਰੋਨਾ ਰਿਪੋਰਟ ਨੈਗੇਟਿਵ

07/25/2020 8:42:23 AM

ਨਾਭਾ (ਜੈਨ, ਭੂਪਾ) : ਗੈਂਗਸਟਰ ਕੁਲਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ (ਨੀਟਾ ਦਿਓਲ) ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਨਾਲ ਪੁਲਸ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਅਦਾਲਤ ਵੱਲੋਂ ਨਿਆਇਕ ਹਿਰਾਸਤ 'ਚ ਭੇਜਣ ਦੇ ਬਾਜਵੂਦ ਜੇਲ੍ਹ ਪ੍ਰਸ਼ਾਸਨ ਨੇ ਨੀਟਾ ਨੂੰ ਜੇਲ੍ਹ ’ਚ ਵਾਪਸ ਲੈਣ ਤੋਂ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਸੀ ਕਿ ਉਸ ਦਾ ਕੋਰੋਨਾ ਟੈਸਟ ਕਰਵਾਇਆ ਜਾਵੇ।
ਸਦਰ ਪੁਲਸ ਨੇ ਵੀਰਵਾਰ ਨੂੰ ਇੱਥੇ ਸਿਵਲ ਹਸਪਤਾਲ ’ਚ ਨੀਟਾ ਦਾ ਕੋਰੋਨਾ ਟੈਸਟ ਲਈ ਨਮੂਨਾ ਦਿੱਤਾ, ਜਿਸ ਦੀ ਬੀਤੀ ਦੇਰ ਸ਼ਾਮ ਨੈਗੇਵਿਟ ਰਿਪੋਰਟ ਆ ਗਈ। ਐੱਸ. ਐੱਚ. ਓ. ਇੰਸ. ਸੁਖਦੇਵ ਸਿੰਘ ਦੀ ਨਿਗਰਾਨੀ ਹੇਠ 50 ਤੋਂ ਵੱਧ ਪੁਲਸ ਜਵਾਨਾਂ ਨੇ ਥਾਣਾ ਸਦਰ ਦੀ ਹਵਾਲਾਤ ’ਚ ਬੰਦ ਨੀਟਾ ਦਿਓਲ ਦੀ ਲਗਾਤਾਰ 2 ਦਿਨ ਨਿਗਰਾਨੀ ਕੀਤੀ ਅਤੇ ਥਾਣੇ ਦਾ ਗੇਟ ਬੰਦ ਰੱਖਣਾ ਪਿਆ।

ਨੀਟਾ ਦੇ ਹਵਾਲਾਤ ’ਚ ਇੱਥੇ ਬੰਦ ਹੋਣ ਨਾਲ ਪੁਲਸ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਨੀਟਾ ਅਤੇ ਉਸ ਦੇ ਪਿਤਾ ਵੱਲੋਂ ਵਾਰ-ਵਾਰ ਪੁਲਸ ’ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਨੀਟਾ ਨੂੰ ਪੁਲਸ ਕਿਸੇ ਸਾਜਿਸ਼ ਅਧੀਨ ਮਾਰ ਦੇਣਾ ਚਾਹੁੰਦੀ ਹੈ। ਐੱਸ. ਐੱਚ. ਓ. ਦੀ ਅਗਵਾਈ ਹੇਠ ਪੁਲਸ ਫੋਰਸ ਨੇ ਨੀਟਾ ਨੂੰ ਜੇਲ ’ਚ ਭੇਜ ਦਿੱਤਾ।
 


Babita

Content Editor

Related News