ਗੈਂਗਸਟਰ ਮੁਖਤਾਰ ਅੰਸਾਰੀ ਨਾਲ ਜੁੜੀ ਵਿਵਾਦਤ ਐਂਬੂਲੈਂਸ ਰੋਪੜ ਤੋਂ ਲਾਵਾਰਸ ਹਾਲਤ 'ਚ ਮਿਲੀ

04/05/2021 12:45:18 AM

ਰੂਪਨਗਰ (ਬਿਊਰੋ)- ਜੇਲ ਵਿਚ ਬੰਦ ਉੱਤਰ ਪ੍ਰਦੇਸ਼ ਦੇ ਵਿਧਾਇਕ ਮੁਖਤਾਰ ਅੰਸਾਰੀ ਨੂੰ ਮੋਹਾਲੀ ਅਦਾਲਤ ਵਿਚ ਪੇਸ਼ੀ ਲਈ ਲਿਜਾਣ ਵਾਸਤੇ ਵਰਤੀ ਗਈ ਪ੍ਰਾਈਵੇਟ ਐਂਬੂਲੈਂਸ ਲਾਵਾਰਿਸ ਹਾਲਤ ਵਿਚ ਮਿਲੀ ਹੈ। ਇਹ ਐਂਬੂਲੈਂਸ ਰੋਪੜ-ਮਨਾਲੀ ਨੈਸ਼ਨਲ ਹਾਈਵੇਅ 205 ਤੇ ਪਿੰਡ ਖਵਾਸਪੁਰਾ ਨਜ਼ਦੀਕ ਨਾਨਕ ਢਾਬੇ ਸਾਹਮਣਿਓਂ ਲਾਵਾਰਸ ਹਾਲਤ ਵਿੱਚ ਮਿਲੀ ਹੈ। ਬੀਤੀ 31 ਮਾਰਚ ਨੂੰ ਮੁਖਤਾਰ ਅੰਸਾਰੀ ਨੂੰ ਇਸ ਯੂ ਪੀ ਨੰਬਰ UP 41 AT 7171  ਐਂਬੂਲੈਂਸ ਵਿਚ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। 
ਇਸ ਐਂਬੂਲੈਂਸ ਉੱਤਰ ਪ੍ਰਦੇਸ਼ ਦੇ ਬਾਰਾਬਾਂਕੀ ਵਿਖੇ ਨਕਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਰਜਿਸਟਰਡ ਹੈ। ਡੀ.ਐੱਸ.ਪੀ. ਰੂਪਨਗਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਐਂਬੂਲੈਂਸ ਕਬਜ਼ੇ ਵਿਚ ਲੈ ਕੇ ਜਾਂਚ ਆਰੰਭ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
​​​​​​​
ਇਸੇ ਦੌਰਾਨ ਅੱਜ ਸਾਰਾ ਦਿਨ ਉੱਤਰ ਪ੍ਰਦੇਸ਼ ਪੁਲਸ ਵਲੋਂ ਮੁਖਤਾਰ ਅੰਸਾਰੀ ਨੂੰ ਰੂਪਨਗਰ ਜੇਲ ਵਿਚੋਂ ਲਿਜਾਣ ਦੀਆਂ ਕਿਆਸਅਰਾਈਆਂ ਲੱਗਦੀਆਂ ਰਹੀਆਂ ਅਤੇ ਜੇਲ ਦੇ ਬਾਹਰ ਕੌਮੀ ਅਤੇ ਸਥਾਨਕ ਮੀਡੀਆ ਮੁਲਾਜ਼ਮ ਵੱਡੀ ਗਿਣਤੀ ਵਿਚ ਮੌਜੂਦ ਰਹੇ ਪਰ ਉੱਤਰ ਪ੍ਰਦੇਸ਼ ਪੁਲਸ ਮੁਖਤਾਰ ਅੰਸਾਰੀ ਨੂੰ ਜੇਲ ਤੋਂ ਲਿਜਾਣ ਲਈ ਨਾ ਪੁੱਜੀ। ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਪੁਲਸ ਸੋਮਵਾਰ ਨੂੰ ਮੁਖਤਾਰ ਅੰਸਾਰੀ ਨੂੰ ਲਿਜਾ ਸਕਦੀ ਹੈ।

ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਆਪਣੀ ਕੀਮਤੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


Sunny Mehra

Content Editor

Related News