ਗੈਂਗਸਟਰ ਲਾਰੈਂਸ ਬਿਸ਼ਨੋਈ ਲੁਧਿਆਣਾ ਅਦਾਲਤ ’ਚ ਪੇਸ਼, 14 ਦਿਨਾਂ ਦੇ ਰਿਮਾਂਡ ’ਤੇ ਭੇਜਿਆ

09/29/2022 8:31:39 PM

ਲੁਧਿਆਣਾ (ਬਿਊਰੋ) : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀਰਵਾਰ ਬਠਿੰਡਾ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਗਿਆ। ਸਖ਼ਤ ਸੁਰੱਖਿਆ ਹੇਠ ਕਤਲ ਕੇਸ ’ਚ ਉਸ ਨੂੰ ਲੁਧਿਆਣਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 14 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ਪਾਕਿ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ’ਚ ਸ਼ੂਟਿੰਗ ਕਰਨ ਆਈ ਟੀਮ ਨੇ ਸਿੱਖ ਮਰਿਆਦਾ ਦਾ ਕੀਤਾ ਅਪਮਾਨ

ਲਾਰੈਂਸ ਦੀ ਪੇਸ਼ੀ ਨੂੰ ਲੈ ਕੇ ਅਦਾਲਤ ਨੂੰ ਛਾਉਣੀ ’ਚ ਤਬਦੀਲ ਕੀਤਾ ਗਿਆ ਕਿਉਂਕਿ ਬੰਬੀਹਾ ਗੈਂਗ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਲਾਰੈਂਸ ਦੇ ਵਕੀਲ ਵਿਸ਼ਾਲ ਚੋਪੜਾ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਪੁਲਸ ਗੈਂਗਸਟਰ ਲਾਰੈਂਸ ਦਾ ਫ਼ਰਜ਼ੀ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੀ ਹੈ। ਦੱਸ ਦੇਈਏ ਕਿ ਲੁਧਿਆਣਾ ਦੇ ਮਿਹਰਬਾਨ ਪੁਲਸ ਸਟੇਸ਼ਨ ’ਚ 2017 ’ਚ ਹੋਏ ਕਤਲ ਕੇਸ ’ਚ ਲਾਰੈਂਸ ਨਾਮਜ਼ਦ । ਇਸ ’ਚ ਪੁੱਛਗਿੱਛ ਲਈ ਪੁਲਸ ਨੇ ਲਾਰੈਂਸ ਨੂੰ ਰਿਮਾਂਡ ’ਤੇ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰੇਮਿਕਾ ਨੇ ਥੱਪੜ ਮਾਰ ਕੀਤੀ ਬੇਇੱਜ਼ਤੀ, ਪ੍ਰੇਮੀ ਨੇ ਚੁੱਕਿਆ ਖ਼ੌਫ਼ਨਾਕ ਕਦਮ


Manoj

Content Editor

Related News