ਜੇਲ੍ਹਾਂ ’ਚ ਬੰਦ ਖ਼ਤਰਨਾਕ ਗੈਂਗਸਟਰਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਦੀ ਤਿਆਰੀ, ਲਿਆ ਜਾ ਸਕਦੈ ਇਹ ਫ਼ੈਸਲਾ

Monday, May 22, 2023 - 06:20 PM (IST)

ਜੇਲ੍ਹਾਂ ’ਚ ਬੰਦ ਖ਼ਤਰਨਾਕ ਗੈਂਗਸਟਰਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਦੀ ਤਿਆਰੀ, ਲਿਆ ਜਾ ਸਕਦੈ ਇਹ ਫ਼ੈਸਲਾ

ਲੁਧਿਆਣਾ (ਜ. ਬ.) : ਉੱਤਰ ਭਾਰਤ ’ਚ ਸਰਗਰਮ ਗੈਂਗਸਟਰ ਗੁੱਟਾਂ ’ਚ ਹੋਈ ਖੇਮੇਬੰਦੀ ਅਤੇ ਰਾਜਧਾਨੀ ਦਿੱਲੀ ਸਥਿਤ ਤਿਹਾੜ ਜੇਲ੍ਹ ’ਚ ਲਗਾਤਾਰ ਹੋ ਰਹੇ ਗੈਂਗਵਾਰ ਕਤਲਾਂ ਤੋਂ ਬਾਅਦ ਗੰਭੀਰ ਹੋਏ ਜੇਲ੍ਹ ਪ੍ਰਸ਼ਾਸਨ ਨੇ ਅੰਡਰ ਟ੍ਰਾਇਲ ਕੈਦੀਆਂ ਖਾਸ ਕਰ ਕੇ ਖੂੰਖਾਰ ਗੈਂਗਸਟਰਾਂ ਨੂੰ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਸ਼ਿਫਟ ਕਰਨ ਲਈ ਸਰਕਾਰ ਤੋਂ ਪ੍ਰੀਜ਼ਨ ਐਕਟ ’ਚ ਸੋਧ ਦੀ ਮੰਗ ਕੀਤੀ ਹੈ। ਅਸਲ ਵਿਚ ਉੱਤਰ ਭਾਰਤ ਸਮੇਤ ਰਾਜਸਥਾਨ ਅਤੇ ਦਿੱਲੀ ’ਚ ਸਰਗਰਮ ਵੱਖ-ਵੱਖ ਗੈਂਗਸਟਰ ਗੁੱਟਾਂ ਵਿਚ ਪਿਛਲੇ ਕੁਝ ਮਹੀਨਿਆਂ ’ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਵੱਡੇ ਪੱਧਰ ’ਤੇ ਖੇਮੇਬੰਦੀ ਹੋਣ ਦੀ ਖਬਰ ਨੇ ਤਿਹਾੜ ਸਮੇਤ ਹੋਰਨਾਂ ਰਾਜਾਂ ਦੇ ਜੇਲ੍ਹ ਪ੍ਰਸ਼ਾਸਨ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਜਾਣਕਾਰੀ ਮੁਤਾਬਕ ਇਕੱਲੇ ਤਿਹਾੜ ਵਿਚ ਪਿਛਲੇ 9 ਮਹੀਨਿਆਂ ਦੇ ਅੰਦਰ 12 ਵਾਰ ਹੋਈਆਂ ਗੈਂਗਵਾਰ ਦੀਆਂ ਘਟਨਾਵਾਂ ’ਚ 9 ਕੈਦੀਆਂ ਦੇ ਕਤਲ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਵੱਧ ਰਹੇ ਗਰਮੀ ਦੇ ਕਹਿਰ ਤੋਂ ਮਿਲਣ ਜਾ ਰਹੀ ਰਾਹਤ, ਇਸ ਤਾਰੀਖ਼ ਤੋਂ ਪਵੇਗਾ ਮੀਂਹ

ਇਸ ਤੋਂ ਇਲਾਵਾ ਇਨ੍ਹਾਂ ਗੈਂਗਸਟਰ ਗੁਟਾਂ ਦੇ ਮੁਖੀਆਂ ਵੱਲੋਂ ਜੇਲ੍ਹ ਤੋਂ ਆਪਣੇ ਗੈਂਗ ਚਲਾਉਣ ਅਤੇ ਬਾਹਰ ਆਪਣੇ ਗੁਰਗਿਆਂ ਦੀ ਮਦਦ ਨਾਲ ਕਤਲ, ਫਿਰੌਤੀ ਦੀਆਂ ਵਾਰਦਾਤਾਂ ਕਰਵਾਉਣ ਦੇ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਤਿਹਾੜ ’ਚ ਬੀਤੇ ਦਿਨ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਬੇਰਹਿਮੀ ਨਾਲ ਕਤਲ ਤੋਂ ਬਾਅਦ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਸਰਕਾਰ ਨੂੰ ਪੱਤਰ ਭੇਜ ਕੇ ਪ੍ਰੀਜ਼ਨ ਐਕਟ ’ਚ ਬਦਲਾਅ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਗੈਂਗਸਟਰਾਂ ਦੇ ਆਪਸੀ ਸੰਪਰਕਾਂ ਨੂੰ ਤੋੜਨ ’ਚ ਸਫਲਤਾ ਹਾਸਲ ਕੀਤੀ ਜਾ ਸਕੇ। ਪ੍ਰਸ਼ਾਸਨ ਦੇ ਤਰਕ ਹਨ ਕਿ ਜਦੋਂ ਗੈਂਗਸਟਰਾਂ ਨੂੰ ਅਜਿਹੇ ਸੂਬਿਆਂ ਦੀਆਂ ਜੇਲ੍ਹ ’ਚ ਸ਼ਿਫਟ ਕਰ ਦਿੱਤਾ ਜਾਵੇਗਾ, ਜਿਥੇ ਨਾ ਤਾਂ ਉਨ੍ਹਾਂ ਨੂੰ ਰਾਜ ਦੀ ਭਾਸ਼ਾ ਦੀ ਸਮਝ ਹੋਵੇਗੀ ਤੇ ਨਾ ਹੀ ਆਪਣੇ ਸੰਪਰਕਾਂ ਜ਼ਰੀਏ ਉਹ ਜੇਲ੍ਹ ’ਚ ਮੋਬਾਇਲ ਹਾਸਲ ਕਰ ਸਕਣਗੇ। ਅਜਿਹਾ ਹੋਣ ’ਤੇ ਉਨ੍ਹਾਂ ਦਾ ਸੰਪਰਕ ਪੂਰੀ ਤਰ੍ਹਾਂ ਆਪਣੇ ਗੁਰਗਿਆਂ ਤੋਂ ਟੁੱਟ ਜਾਵੇਗਾ ਅਤੇ ਹੌਲੀ-ਹੌਲੀ ਗੈਂਗ ਵੀ ਟੁੱਟ ਜਾਵੇਗਾ।

ਇਹ ਵੀ ਪੜ੍ਹੋ : ਮੌਤ ਨੂੰ ਗਲ਼ ਲਾਉਣ ਤੋਂ ਪਹਿਲਾਂ ਪਤਨੀ, ਧੀ ਤੇ ਪੁੱਤ ਤੋਂ ਮੰਗੀ ਮੁਆਫ਼ੀ, ਖ਼ੁਦਕੁਸ਼ੀ ਨੋਟ ਪੜ੍ਹ ਕੇ ਹੈਰਾਨ ਰਹਿ ਗਿਆ ਪਰਿਵਾਰ

ਮੁੱਖ 12 ਖ਼ਤਰਨਾਕ ਗੈਂਗ 2 ਖੇਮਿਆਂ ਵਿਚ ਹੋਏ ਇਕਜੁਟ

ਪੁਲਸ ਦੀ ਮੰਨੀਏ ਤਾਂ ਉੱਤਰ ਭਾਰਤ, ਰਾਜਸਥਾਨ ਅਤੇ ਦਿੱਲੀ ’ਚ ਮੁੱਖ ਤੌਰ ’ਤੇ 12 ਵੱਡੇ ਗੈਂਗ ਸਰਗਰਮ ਹਨ, ਜੋ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਤੋਂ ਲੈ ਕੇ ਕਤਲ ਅਤੇ ਫਿਰੌਤੀ ਦਾ ਕਾਰੋਬਾਰ ਚਲਾ ਰਹੇ ਹਨ। ਇਨ੍ਹਾਂ ਗੈਂਗ ’ਚ 2 ਹਜ਼ਾਰ ਦੇ ਗਰੀਬ ਗੁਰਗੇ ਸ਼ਾਮਲ ਹਨ, ਜੋ ਉਪਰੋਂ ਮਿਲਣ ਵਾਲੇ ਹੁਕਮ ਨੂੰ ਵਜਾਉਣ ਲਈ ਕੁਝ ਵੀ ਕਰ ਸਕਦੇ ਹਨ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦਾ ਹੱਥ ਫੜਨ ਵਾਲਿਆਂ ’ਚ ਜਤਿੰਦਰ ਗੋਗੀ ਗੈਂਗ, ਸੰਦੀਪ ਕਾਲਾ ਜਠੇੜੀ ਗੈਂਗ, ਗੁਜਰ ਗੈਂਗ, ਆਨੰਦਪਾਲ ਗੈਂਗ, ਨਰੇਸ਼ ਕਰਾਲਾ ਗੈਂਗ ਤੋਂ ਇਲਾਵਾ ਹਾਸ਼ਮੀ ਬਾਬਾ ਗੈਂਗ ਜਿਥੇ ਇਕ ਪਾਸੇ ਹੋ ਗਏ ਹਨ। ਉਥੇ ਹੀ  ਦੂਜੇ ਪਾਸੇ ਦਵਿੰਦਰ ਬੰਬੀਹਾ, ਲੱਕੀ ਪਟਿਆਲਾ ਗੈਂਗ ’ਚ ਨੀਰਜ ਭਵਾਨਾ ਗੈਂਗ, ਟਿੱਲੂ ਤਾਜਪੁਰੀਆ ਗੈਂਗ, ਸੰਦੀਪ ਢਿੱਲੋਂ ਗੈਂਗ, ਕੌਸ਼ਲ ਜਾਟ ਗੈਂਗ ਇਕ ਪਾਸੇ ਹੋ ਚੁੱਕੇ ਹਨ ਅਤੇ ਦੋਵੇਂ ਗੈਂਗ ਜੇਲ੍ਹਾਂ ’ਚ ਬੰਦ ਇਕ-ਦੂਜੇ ਗੈਂਗ ਦੇ ਮੈਂਬਰਾਂ ਨੂੰ ਰਸਤੇ ਤੋਂ ਹਟਾਉਣ ਲਈ ਸਾਜ਼ਿਸ਼ਾਂ ਰਚ ਰਹੇ ਹਨ। 

ਇਹ ਵੀ ਪੜ੍ਹੋ : ਸੂਬੇ ਦੀਆਂ ਆਂਗਣਵਾੜੀ ਵਰਕਰਾਂ ਲਈ ਅਹਿਮ ਖ਼ਬਰ, ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਆਇਆ ਵੱਡਾ ਬਿਆਨ

ਗੋਗੀ ਦੇ ਜੇਲ੍ਹ ਕੰਪਲੈਕਸ ਵਿਚ ਹੋਏ ਕਤਲ ਦਾ ਬਦਲਾ ਲੈਣ ਲਈ ਤਿਹਾੜ ’ਚ ਬੰਦ ਟਿੱਲੂ ਦਾ ਬੇਦਰਦੀ ਨਾਲ ਕਤਲ ਕਰਨ ਦੀ ਸਾਜ਼ਿਸ਼ ਵਿਦੇਸ਼ ਤੋਂ ਗੋਲਡੀ ਬਰਾੜ ਨੇ ਰਚੀ ਸੀ ਅਤੇ ਇਸ ਲਈ ਤਿਹਾੜ ’ਚ ਬੰਦ ਆਪਣੇ ਗੁਰਗਿਆਂ ਨੂੰ ਹੁਕਮ ਦਿੱਤਾ ਸੀ। ਇਕ-ਦੂਜੇ ਦੇ ਖੂਨ ਦੇ ਪਿਆਸੇ ਇਨ੍ਹਾਂ ਗੈਂਗਸਟਰ ਗੁਟਾਂ ਤੋਂ ਆਮ ਜਨਤਾ ਨੂੰ ਵੀ ਖਤਰਾ ਬਣਿਆ ਹੋਇਆ ਹੈ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਬਿਲਡਰ, ਕਾਰੋਬਾਰੀ ਅਤੇ ਅਮੀਰ ਲੋਕ ਸ਼ਾਮਲ ਹਨ, ਜਿਨ੍ਹਾਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਵਸੂਲਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਰਕਮ ਦੇਣ ਤੋਂ ਮਨ੍ਹਾ ਕਰਨ ਵਾਲਿਆਂ ਨੂੰ ਡਰਾਉਣ ਲਈ ਫਾਇਰਿੰਗ ਅਤੇ ਕਤਲ ਕਰਵਾਉਣ ਦੀ ਖੇਡ ਖੇਡੀ ਜਾ ਰਹੀ ਹੈ। ਇਸੇ ਲਈ ਜੇਲ੍ਹ ਪ੍ਰਸ਼ਾਸਨ ਮੁੱਖ ਗੈਂਗਸਟਰਾਂ ਨੂੰ ਇਸ ਤਰ੍ਹਾਂ ਦੂਜੇ ਸੂਬਿਆਂ ਦੀਆਂ ਜੇਲ੍ਹਾਂ ’ਚ ਸ਼ਿਫਟ ਕਰਨਾ ਚਾਹੁੰਦਾ ਹੈ, ਜਿੱਥੇ ਨਾ ਹੀ ਇਨ੍ਹਾਂ ਦੇ ਜਲਦੀ ਸੰਪਰਕ ਬਣ ਸਕਣ ਅਤੇ ਨਾ ਹੀ ਇਨ੍ਹਾਂ ਨੂੰ ਉਥੋਂ ਦੀ ਭਾਸ਼ਾ ਆਉਂਦੀ ਹੋਵੇ।

ਇਹ ਵੀ ਪੜ੍ਹੋ : ਪੁਲਸ ਨੇ ਗ੍ਰਿਫ਼ਤਾਰ ਕੀਤਾ 7 ਜਨਾਨੀਆਂ ਦਾ ਖ਼ਤਰਨਾਕ ਗਿਰੋਹ, ਕਰਤੂਤਾਂ ਜਾਣ ਨਹੀਂ ਹੋਵੇਗਾ ਯਕੀਨ

ਤੈਅ ਦੇ ਮੁਕਾਬਲੇ ਕਿਤੇ ਜ਼ਿਆਦਾ ਕੈਦੀ

ਦੇਸ਼ ਦੀਆਂ ਜ਼ਿਆਦਾਤਰ ਜੇਲ੍ਹਾਂ ’ਚ ਹਾਲਾਤ ਜ਼ਿਆਦਾ ਚੰਗੇ ਨਹੀਂ ਹਨ। ਇਨ੍ਹਾਂ ’ਚ ਜਿੰਨੇ ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੁੰਦੀ ਹੈ, ਉਸ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਕੈਦੀ ਰੱਖੇ ਜਾ ਰਹੇ ਹਨ। ਪਿਛਲੇ ਮਹੀਨੇ ਤੱਕ ਤਿਹਾੜ ਜੇਲ੍ਹ ਜਿਥੇ 5200 ਕੈਦੀ ਰੱਖਣ ਦਾ ਨਿਯਮ ਹੈ, ਵਿਚ 8 ਹਜ਼ਾਰ ਦੇ ਕਰੀਬ ਕੈਦੀ ਬੰਦ ਸਨ। ਇਹੀ ਹਾਲ ਪੰਜਾਬ ਦੀਆਂ ਜ਼ਿਆਦਾਤਰ ਜੇਲ੍ਹਾਂ ਦਾ ਵੀ ਹੈ।

ਇਹ ਵੀ ਪੜ੍ਹੋ : ਹੈਵਾਨ ਬਣਿਆ ਪਿਓ, ਦਿਲ ਕੰਬਾਅ ਦੇਵੇਗੀ 5 ਤੇ 7 ਸਾਲ ਦੇ ਪੁੱਤਾਂ ਨਾਲ ਕੀਤੀ ਇਹ ਵਾਰਦਾਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News