ਹਾਈ ਪ੍ਰੋਫਾਈਲ ਜ਼ਿੰਦਗੀ ਦੇ ਪੂਰੇ ਨਜ਼ਾਰੇ ਲੈਂਦੀ ਸੀ ਗੈਂਗਸਟਰ ਜੱਗੂ ਦੀ ਖੂਬਸੂਰਤ ਪ੍ਰੇਮਿਕਾ (ਤਸਵੀਰਾਂ)

07/19/2015 11:39:29 AM

ਅੰਮ੍ਰਿਤਸਰ-ਖਤਰਨਾਕ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਦੀ ਖੂਬਸੂਰਤ ਪ੍ਰੇਮਿਕਾ ਸ਼ਾਹੀ ਜ਼ਿੰਦਗੀ ਦੇ ਪੂਰੇ ਨਜ਼ਾਰੇ ਲੈਂਦੀ ਸੀ। ਉਹ ਮਹਿੰਗੇ-ਮਹਿੰਗੇ ਕੱਪੜੇ ਪਾਉਣ ਦੇ ਨਾਲ ਹੀ ਲਗਜ਼ਰੀ ਗੱਡੀਆਂ ''ਚ ਵੀ ਘੁੰਮਦੀ ਸੀ, ਜਿਸ ਨੂੰ ਦੇਖ ਕੇ ਪਿੰਡ ਵਾਲੇ ਵੀ ਹੈਰਾਨ ਰਹਿ ਜਾਂਦੇ ਸਨ।
ਦੱਸਿਆ ਜਾ ਰਿਹਾ ਹੈ ਕਿ ਜੱਗੂ ਦੇ ਸੰਪਰਕ ''ਚ ਆਉਣ ਤੋਂ ਬਾਅਦ ਹੀ ਉਸ ਦੀ ਸੁਖਮਨ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ ਅਤੇ ਉਸ ਨੇ ਸ਼ਾਹੀ ਠਾਠ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਸੀ। ਸੁਖਮਨ ਦੀ ਇਸ ਹਾਈ ਪ੍ਰੋਫਾਈਲ ਜ਼ਿੰਦਗੀ ਨੂੰ ਦੇਖਦੇ ਹੋਏ ਸਭ ਸੋਚਦੇ ਹੀ ਰਹਿ ਜਾਂਦੇ ਸਨ।
ਅਸਲ ''ਚ ਜੱਗੂ ਆਪਣੇ ਹਾਈ ਪ੍ਰੋਫਾਈਲ ਸਟਾਈਲ ਕਾਰਨ ਕੁੜੀਆਂ ਨੂੰ ਬੜੀ ਆਸਾਨੀ ਨਾਲ ਆਪਣੇ ਵੱਲ ਆਕਰਸ਼ਿਤ ਕਰ ਲੈਂਦਾ ਸੀ ਅਤੇ ਖੁਦ ਨੂੰ ਕੁਆਰਾ ਦੱਸ ਕੇ ਉਨ੍ਹਾਂ ਦੇ ਹੁਸਨ ਨੂੰ ਹਥਿਆਰ ਬਣਾ ਕੇ ਦੁਸ਼ਮਣਾਂ ਖਿਲਾਫ ਇਸਤੇਮਾਲ ਕਰਦਾ ਸੀ। ਪੁਲਸ ਦੀਆਂ ਨਜ਼ਰਾਂ ਤੋਂ ਬਚਣ ਲਈ ਜੱਗੂ ਆਪਣੀ ਪ੍ਰੇਮਿਕਾ ਸੁਖਮਨ ਨੂੰ ਆਪਣੀ ਢਾਲ ਬਣਾਉਂਦਾ ਸੀ। 
ਇਸ ਤੋਂ ਇਲਾਵਾ ਹਰ ਵਾਰਦਾਤ ਨੂੰ ਅੰਜਾਮ ਦੇਣ ਅਤੇ ਬਚ ਕੇ ਨਿਕਲਣ ਦੀ ਯੋਜਨਾ ਵੀ ਉਸ ਦੀ ਪ੍ਰੇਮਿਕਾ ਹੀ ਬਣਾਉਂਦੀ ਸੀ। ਜ਼ਿਕਰਯੋਗ ਹੈ ਕਿ ਪੁਲਸ ਹਿਰਾਸਤ ''ਚ ਸੁਖਮਨ ਨੇ ਕਿਹਾ ਸੀ ਕਿ ਪੁਲਸ ਨਾਕਿਆਂ ਤੋਂ ਬਚ ਕੇ ਨਿਕਲਣ ਲਈ ਉਹ ਫਰਾਟੇਦਾਰ ਅੰਗਰੇਜ਼ੀ ਬੋਲ ਕੇ ਪੁਲਸ ਵਾਲਿਆਂ ਨੂੰ ਆਪਣੇ ਜਾਲ ''ਚ ਫਸਾ ਲੈਂਦੀ ਸੀ ਅਤੇ ਉੱਥੋਂ ਜੱਗੂ ਨੂੰ ਲੈ ਕੇ ਆਰਾਮ ਨਾਲ ਨਿਕਲ ਜਾਂਦੀ ਸੀ।
 

Babita Marhas

News Editor

Related News