ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੰਬੰਧ ਰੱਖਣ ਵਾਲੇ ਦੋ ਨੌਜਵਾਨ ਮਾਰੂ ਹਥਿਆਰਾਂ ਸਣੇ ਗ੍ਰਿਫਤਾਰ

03/08/2017 2:56:28 PM

ਬਟਾਲਾ/ਫਤਿਹਗੜ੍ਹ ਚੂੜੀਆਂ (ਬੇਰੀ, ਸਾਰੰਗਲ) : ਥਾਣਾ ਰਮਦਾਸ ਦੀ ਪੁਲਸ ਵਲੋਂ ਇਨੋਵਾ ਸਵਾਰ 2 ਨੌਜਵਾਨਾਂ ਨੂੰ ਮਾਰੂ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਐੱਸ.ਐੱਚ.ਓ. ਰਮਦਾਸ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ''ਤੇ ਕੁਲਵਿੰਦਰ ਸਿੰਘ ਉਰਫ ਮੱਧਰ ਪੁੱਤਰ ਸੁਰਜੀਤ ਸਿੰਘ ਵਾਸੀ ਸੁੱਖ ਸਾਗਰ ਐਵੇਨਿਊ ਫਤਿਹਗੜ੍ਹ ਚੂੜੀਆਂ ਜੋ ਜੇਲ ਤੋਂ ਪੈਰੋਲ ''ਤੇ ਬਾਹਰ ਆਇਆ ਸੀ ਪਰ ਵਾਪਸ ਨਹੀਂ ਗਿਆ ਨੂੰ ਸਾਥੀ ਗੁਰਪ੍ਰੀਤ ਸਿਘ ਉਰਫ ਛੋਟੂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਮੁਤਾਬਕ ਦੋਵੇਂ ਦੋਸ਼ੀ ਇਨੋਵਾ ਗੱਡੀ ''ਚ ਸਵਾਰ ਹੋ ਕੇ ਮਾਰੂ ਹਥਿਆਰਾਂ ਨਾਲ ਲੈਸ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਤਿਹਗੜ੍ਹ ਚੂੜੀਆਂ ਵਾਲੇ ਪਾਸੇ ਜਾ ਰਹੇ ਸਨ।
ਐੱਸ.ਐੱਚ.ਓ. ਇੰਸਪੈਕਟਰ ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਕੁਲਵਿੰਦਰ ਸਿੰਘ ਉਰਫ ਮੱਧਰ ਦੀ ਤਲਾਸ਼ੀ ਲੈਣ ''ਤੇ ਇਕ ਪਿਸਤੌਲ ਸਮੇਤ 5 ਰਾਊਂਡ ਜ਼ਿੰਦਾ ਕੇ.ਐੱਫ. 7.65 ਬਰਾਮਦ ਹੋਏ। ਜਦਕਿ ਗੁਰਪ੍ਰੀਤ ਸਿੰਘ ਦੀ ਸੀਟ ਹੇਠੋਂ ਇਕ ਦਾਤਰ ਤੇ ਇਕ ਲੱਕੜ ਮੁੱਠ ਬਰਾਮਦ ਹੋਈ। ਐੱਸ.ਐੱਚ.ਓ. ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਵਿੰਦਰ ਸਿੰਘ ਉਰਫ ਮੱਧਰ ਦੇ ਜੱਗੂ ਗੈਂਗ ਨਾਲ ਵੀ ਸਬੰਧ ਰਹੇ ਹਨ ਅਤੇ ਇਸ ਵਿਰੁੱਧ ਅੱਧਾ ਦਰਜਨ ਮੁਕੱਦਮੇ ਵੱਖ-ਵੱਖ ਥਾਣਿਆਂ ਵਿਚ ਪਹਿਲਾਂ ਹੀ ਦਰਜ ਹਨ।


Gurminder Singh

Content Editor

Related News