ਪੰਜਾਬ ਪੁਲਸ ਦੇ ਹੱਥੀਂ ਚੜ੍ਹਿਆ ਖਤਰਨਾਕ ਗੈਂਗਸਟਰ, ਡਰਦੇ ਨੇ ਫੇਸਬੁੱਕ ''ਤੇ ਪਾਈ ਅਜਿਹੀ ਪੋਸਟ

Monday, Jul 13, 2015 - 10:59 AM (IST)

 ਪੰਜਾਬ ਪੁਲਸ ਦੇ ਹੱਥੀਂ ਚੜ੍ਹਿਆ ਖਤਰਨਾਕ ਗੈਂਗਸਟਰ, ਡਰਦੇ ਨੇ ਫੇਸਬੁੱਕ ''ਤੇ ਪਾਈ ਅਜਿਹੀ ਪੋਸਟ
ਅੰਮ੍ਰਿਤਸਰ-ਪੁਲਸ ਲਈ ਲੰਬੇ ਸਮੇਂ ਤੋਂ ਸਿਰਦਰਦੀ ਬਣਿਆ ਖਤਰਨਾਕ ਗੈਂਗਸਟਰ ਜਸਦੀਪ ਸਿੰਘ ਉਰਫ ਜੱਗੂ ਨੂੰ ਭਗਵਾਨਪੁਰ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਆਪਣੀ ਗ੍ਰਿਫਤਾਰੀ ਤੋਂ ਬਾਅਦ ਜੱਗੂ ਨੇ ਫੇਸਬੁੱਕ ''ਤੇ ਇਕ ਪੋਸਟ ਪਾਈ ਹੈ, ਜਿਸ ''ਚ ਲਿਖਿਆ ਹੈ ਕਿ ਉਸ ਦੀ ਗ੍ਰਿਫਤਾਰੀ ਦੀ ਖਬਰ ਮੀਡੀਆ ਤੱਕ ਪਹੁੰਚਾ ਦਿੱਤੀ ਜਾਵੇ ਤਾਂ ਕਿ ਪੁਲਸ ਉਸ ਨਾਲ ਕੁਝ ਗਲਤ ਨਾ ਕਰ ਸਕੇ।
ਜ਼ਿਕਰਯੋਗ ਹੈ ਕਿ ਜੱਗੂ ਗੈਂਗਸਟਰ ਦੇ ਭੁਲੇਖੇ ਪੁਲਸ ਨੇ ਅਕਾਲੀ ਨੇਤਾ ਮੁਖਜੀਤ ਸਿੰਘ ਮੁੱਖਾ ਦਾ ਐਨਕਾਊਂਟਰ ਕਰ ਦਿੱਤਾ ਸੀ। ਅੰਮ੍ਰਿਤਸਰ ਦਿਹਾਤੀ ਪੁਲਸ ਅਤੇ ਬਟਾਲਾ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਜੱਗੂ ਨੂੰ ਗ੍ਰਿਫਤਾਰ ਕਰਨ ''ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਜੱਗੂ ਆਪਣੇ ਸਾਥੀਆਂ ਨਾਲ ਮਹਿਤਾ ਦੇ ਨੇੜਲੇ ਪਿੰਡ ਬੋਪਾਰਾਈ ''ਚ ਘੁੰਮ ਰਿਹਾ ਹੈ। ਪੁਲਸ ਨੇ ਜਦੋਂ ਜੱਗੂ ਦੀ ਗੱਡੀ ਦਾ ਪਤਾ ਲਗਾਇਆ ਤਾਂ ਉਸ ਦਾ ਪਿੱਛਾ ਕਰਦੇ ਹੋਏ ਗੱਡੀ ਝੋਨੇ ਦੇ ਖੇਤ ''ਚ ਜਾ ਡਿਗੀ। 
ਜੱਗੂ ਅਤੇ ਉਸ ਦੇ ਸਾਥੀਆਂ ਨੇ ਗੱਡੀ ''ਚੋਂ ਬਾਹਰ ਆ ਕੇ ਪੁਲਸ ''ਤੇ ਗੋਲੀਆਂ ਵੀ ਚਲਾਈਆਂ। ਭਾਰੀ ਗਿਣਤੀ ''ਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਜੱਗੂ ਨੂੰ ਕਾਬੂ ਕਰ ਲਿਆ। ਜੱਗੂ ਦੇ ਨਾਲ ਹੀ ਪੁਲਸ ਨੇ ਸੋਨੂੰ ਕੰਗਲਾ ਨਾਂ ਦੇ ਬਦਮਾਸ਼ ਨੂੰ ਵੀ ਗ੍ਰਿਫਤਾਰ ਕੀਤਾ ਹੈ। ਸੋਨੂੰ ਕੰਗਲਾ ਉਹ ਬਦਮਾਸ਼ ਹੈ, ਜੋ ਨਾਭਾ ਦੀ ਜੇਲ ''ਚੋਂ ਅੰਮ੍ਰਿਤਸਰ ਪੇਸ਼ੀ ਭੁਗਤਣ ਲਈ ਆਇਆ ਸੀ ਅਤੇ ਜੰਡਿਆਲਾ ਨੇੜੇ ਉਸ ਦੇ ਸਾਥੀ ਉਸ ਨੂੰ ਭਜਾ ਕੇ ਲੈ ਗਏ ਸਨ।

author

Babita Marhas

News Editor

Related News