ਗੈਂਗਸਟਰ ਗੁਰਪ੍ਰੀਤ ਸੇਖੋਂ ਦੇ ਦਾਦੇ ਦਾ ਵੱਡਾ ਬਿਆਨ, ਅਕਾਲੀ ਦਲ ''ਤੇ ਲਗਾਏ ਗੰਭੀਰ ਦੋਸ਼
Sunday, Feb 19, 2017 - 07:13 PM (IST)

ਪਟਿਆਲਾ (ਬਲਜਿੰਦਰ, ਗੋਇਲ)— ਕਈ ਅਪਰਾਧਿਕ ਮਾਮਲਿਆਂ ''ਚ ਸ਼ਾਮਿਲ ਅਤੇ ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੇ ਦਾਦਾ ਸੁੱਚਾ ਸਿੰਘ ਨੇ ਸ਼ਨੀਵਾਰ ਨੂੰ ਨਾਭਾ ਅਦਾਲਤ ਵਿਚ ਗੁਰਪ੍ਰੀਤ ਸਿੰਘ ਸੇਖੋਂ ''ਤੇ ਲਗਾਤਾਰ ਦਰਜ ਕੀਤੇ ਗਏ ਕੇਸਾਂ ਨੂੰ ਸਿਆਸੀ ਬਦਲਾਖੋਰੀ ਦੱਸਿਆ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਕਾਂਗਰਸ ਦੇ ਇਕ ਸਿਪਾਹੀ ਦੇ ਤੌਰ ''ਤੇ ਕੰਮ ਕਰਦਾ ਸੀ। ਅਕਾਲੀ ਦਲ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਇਕ ਤੋਂ ਬਾਅਦ ਇਕ ਕੇਸ ਦਰਜ ਕੀਤੇ ਗਏ।
ਸੁੱਚਾ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸੀ ਹਨ। ਸਾਡੇ ਪਰਿਵਾਰ ਨੂੰ ਕਾਂਗਰਸ ਨਾਲ ਜੁੜੇ ਹੋਣ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਨਾ ਤਾਂ ਕੋਈ ਗੈਂਗਸਟਰ ਹੈ ਅਤੇ ਨਾ ਹੀ ਕੋਈ ਅਪਰਾਧੀ, ਸਿਰਫ ਪੁਲਸ ਵੱਲੋਂ ਉਸ ਦਾ ਨਾਂ ਅਲੱਗ-ਅਲੱਗ ਕੇਸਾਂ ਵਿਚ ਜੋੜ ਕੇ ਉਨ੍ਹਾਂ ਦੇ ਪੋਤੇ ਦਾ ਭਵਿੱਖ ਖਰਾਬ ਕਰ ਦਿੱਤਾ ਹੈ। ਸੁੱਚਾ ਸਿੰਘ ਸ਼ਨੀਵਾਰ ਨੂੰ ਪੇਸ਼ੀ ਮੌਕੇ ਨਾਭਾ ਅਦਾਲਤ ਵਿਚ ਪਹੁੰਚੇ ਹੋਏ ਸਨ।