ਗੈਂਗਸਟਰ ਗੋਲਡੀ ਬਰਾੜ ਨੇ ਨੌਜਵਾਨ ਤੋਂ ਮੰਗੀ 3 ਲੱਖ ਰੁਪਏ ਦੀ ਫਿਰੌਤੀ, ਨਾ ਦੇਣ ’ਤੇ ਦਿੱਤੀ ਮਾਰਨ ਦੀ ਧਮਕੀ

06/06/2022 5:14:15 PM

ਤਪਾ ਮੰਡੀ(ਸ਼ਾਮ,ਗਰਗ): ਪੰਜਾਬ ਵਿਚ ਗੈਂਗਵਾਰ ਆਏ ਦਿਨ ਵਧ ਰਹੇ ਹਨ ਜਿਨ੍ਹਾਂ ਨੇ ਬੀਤੇ ਦਿਨੀਂ ਉੱਘੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਤੋਂ ਬਾਅਦ ਵਿਸ਼ਵ ਪ੍ਰਸਿੱਧ ਕਲਾਕਾਰ ਸਿੱਧੂ ਮੂਸੇਵਾਲਾ ਦੀ ਜਾਨ ਲੈ ਲਈ। ਹੁਣ ਤਾਂ ਨੌਬਤ ਇੱਥੋਂ ਤੱਕ ਆ ਪਹੁੰਚੀ ਹੈ ਕਿ ਇਨ੍ਹਾਂ ਗੈਂਗਸਟਰਾਂ ਵੱਲੋਂ ਪਿੰਡਾਂ ਦੇ ਆਮ ਲੋਕਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਿੰਡ ਤਾਜੋਕੇ ਵਾਸੀ ਸੁਖਪ੍ਰੀਤ ਸਿੰਘ ਪੁੱਤਰ ਬੁੱਧ ਰਾਮ ਵੱਲੋਂ ਪੁਲਸ ਥਾਣਾ ਤਪਾ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ ਜਿਸ ਵਿਚ ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੂੰ ਬੀਤੇ ਦਿਨੀਂ ਗੋਲਡੀ ਬਰਾੜ ਦੇ ਨਾਮ ਉਤੇ ਤਿੰਨ ਵੱਟਸਐਪ ਕਾਲ ਆਏ ਹਨ। ਜਿਸ ਵਿਚ ਉਨ੍ਹਾਂ ਤੋਂ ਤਿੰਨ ਲੱਖ ਰੁਪਏ ਦੀ ਮੰਗ ਦੀ ਧਮਕੀ ਦਿੱਤੀ ਗਈ।

ਇਹ ਵੀ ਪੜ੍ਹੋ- ਪੁਲਸ ਦੀ ਮੁਸਤੈਦੀ ਕਾਰਨ ਬੈਂਕ ਲੁੱਟਣ ਦੀ ਵੱਡੀ ਵਾਰਦਾਤ ਹੋਈ ਅਸਫ਼ਲ, ਦੋ ਵਿਅਕਤੀ ਮੌਕੇ ’ਤੇ ਕੀਤੇ ਕਾਬੂ

ਸੁਖਪ੍ਰੀਤ ਨੇ ਦੱਸਿਆ ਕਿ ਫੋਨ ਕਰਨ ਵਾਲੇ ਵਿਅਕਤੀ ਵੱਲੋਂ ਆਪਣੀ ਪਹਿਚਾਣ ਗੋਲਡੀ ਬਰਾੜ ਦੱਸਦਿਆਂ ਕਿਹਾ ਗਿਆ ਹੈ ਕਿ ਜੇਕਰ ਉਸ ਵੱਲੋਂ ਤਿੰਨ ਲੱਖ ਰੁਪਏ ਨਾ ਦਿੱਤਾ ਤਾਂ ਉਸ ਦਾ ਹਾਲ ਵੀ ਸਿੱਧੂ ਮੂਸੇਵਾਲੇ ਵਾਂਗ ਮਾੜਾ ਹੀ ਹੋਵੇਗਾ। ਉਕਤ ਨੌਜਵਾਨ ਟਰਾਈਡੈਂਟ ਵਿਖੇ ਨੌਕਰੀ ਕਰਦਾ ਹੈ ਜਦੋਂ ਇਸ ਸਬੰਧੀ ਪੁਲਸ ਥਾਣਾ ਤਪਾ ਵਿਖੇ ਗੱਲ ਕੀਤੀ ਤਾਂ ਥਾਣਾ ਮੁੱਖੀ ਇੰਸਪੈਕਰ ਬਲਵੰਤ ਸਿੰਘ ਨੇ ਕਿਹਾ ਕਿ ਸਾਨੂੰ ਲਿਖਤੀ ਸ਼ਿਕਾਇਤ ਮਿਲ ਚੁੱਕੀ ਹੈ ਜਿਸ ਦੀ ਪੜਚੋਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News