ਪਟਿਆਲਾ ਪੁਲਸ ਨੂੰ ਸਫ਼ਲਤਾ, ਗੈਂਗਸਟਰ ਦਿਲਪ੍ਰੀਤ ਬਾਬਾ ਦੇ 2 ਸਾਥੀ ਅਸਲੇ ਸਣੇ ਗ੍ਰਿਫ਼ਤਾਰ

Monday, Oct 12, 2020 - 05:33 PM (IST)

ਪਟਿਆਲਾ ਪੁਲਸ ਨੂੰ ਸਫ਼ਲਤਾ, ਗੈਂਗਸਟਰ ਦਿਲਪ੍ਰੀਤ ਬਾਬਾ ਦੇ 2 ਸਾਥੀ ਅਸਲੇ ਸਣੇ ਗ੍ਰਿਫ਼ਤਾਰ

ਪਟਿਆਲਾ (ਜਗਦੇਵ) : ਪਟਿਆਲਾ ਪੁਲਸ ਵੱਲੋਂ ਸੋਮਵਾਰ ਨੂੰ ਗੈਂਗਸਟਰ ਦਿਲਪ੍ਰੀਤ ਬਾਬਾ ਦੇ 2 ਸਾਥੀਆਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਉਕਤ ਮੁਲਜ਼ਮਾਂ ਤੋਂ ਇਕ 32 ਬੋਰ ਪਿਸਤੌਲ, 2 ਮੈਗਜ਼ੀਨ, 14 ਜ਼ਿੰਦਾ ਰੌਂਦ ਤੇ 315 ਬੋਰ ਪਿਸਤੌਲ, 2 ਕਾਰਤੂਸ ਜ਼ਿੰਦਾ ਅਤੇ ਨਾਭਾ ਤੋਂ ਖੋਹੀ ਸਵਿੱਫਟ ਕਾਰਨ ਬਰਾਮਦ ਕੀਤੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ. ਐਸ.ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਗੈਂਗਸਟਰ ਦਿਲਪ੍ਰੀਤ ਬਾਬਾ ਨਾਭਾ ਜੇਲ੍ਹ 'ਚ ਬੰਦ ਹੈ ਪਰ ਉਹ ਆਪਣੇ ਗਿਰੋਹ ਦੀਆਂ ਅਪਰਾਧਿਕ ਗਤੀਵਿਆਂ ਨੂੰ ਸਰਗਰਮ ਕਰਨ ਦੀ ਕੋਸ਼ਿਸ਼ 'ਚ ਹੈ, ਜਿਸ ਵੱਜੋਂ ਉਸ ਦੇ ਉਕਤ ਸਾਥੀਆਂ ਨੂੰ ਕਾਬੂ ਕੀਤਾ ਗਿਆ ਹੈ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਗਗਨਦੀਪ ਗੱਗੀ ਲਾਹੌਰੀਆ ਅਤੇ ਕੁਲਵੰਤ ਸਿੰਘ ਜੱਗੂ ਦੇ ਤੌਰ 'ਤੇ ਕੀਤੀ ਗਈ ਹੈ। 


author

Babita

Content Editor

Related News