ਮੋਹਾਲੀ 'ਚ ਵਾਰਦਾਤ ਕਰਕੇ ਸ੍ਰੀ ਨੈਣਾ ਦੇਵੀ ਵੱਲ ਭੱਜੇ ਸੀ ਗੈਂਗਸਟਰ, ਐਨਕਾਊਂਟਰ (ਵੀਡੀਓ)

07/14/2018 11:45:29 AM

ਮੋਹਾਲੀ ((ਕੁਲਦੀਪ, ਮੁਕੇਸ਼, ਗੌਤਮ) : ਸ਼ਕਤੀਪੀਠ ਸ੍ਰੀ ਨੈਣਾ ਦੇਵੀ ਮੰਦਰ 'ਚ ਸ਼ਨੀਵਾਰ ਸਵੇਰੇ ਪੁਲਸ ਮੁਕਾਬਲੇ ਦੌਰਾਨ ਇਕ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ ਗਿਆ, ਜਦੋਂ ਕਿ 2 ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਗੈਂਗਸਟਰ ਸੰਨੀ ਮਸ਼ੀ (ਗੁਰਦਾਸਪੁਰ), ਗੋਲਡੀ ਮਸ਼ੀ (ਡੇਰਾ ਬਾਬਾ ਨਾਨਕ) ਅਤੇ ਅਮਨਪੁਰੀ (ਚਮਕੌਰ ਸਾਹਿਬ) ਦਾ ਸਬੰਧ ਪਠਾਨਕੋਟ ਦੇ 'ਜੱਗੂ ਗੈਂਗ' ਨਾਲ ਹੈ।

PunjabKesari
ਪਿੰਡ ਸੋਹਾਣਾ 'ਚੋਂ ਰਾਤ ਸਮੇਂ ਖੋਹੀ ਸੀ ਗੱਡੀ
ਇਨ੍ਹਾਂ ਗੈਂਗਸਟਰਾਂ ਨੇ ਬੀਤੀ ਦੇਰ ਰਾਤ ਮੋਹਾਲੀ ਦੇ ਪਿੰਡ ਸੋਹਾਣਾ ਤੋਂ ਗੱਡੀ ਖੋਹੀ ਸੀ, ਜਿਸ ਤੋਂ ਬਾਅਦ ਉਹ ਸ੍ਰੀ ਨੈਣਾ ਦੇਵੀ (ਹਿਮਾਚਲ ਪ੍ਰਦੇਸ਼) ਵੱਲ ਭੱਜ ਗਏ ਸਨ। ਗੈਂਗਸਟਰਾਂ ਦਾ ਪਿੱਛਾ ਕਰਨ ਲਈ ਖੁਦ ਐੱਸ. ਐੱਸ. ਪੀ. ਕੁਲਦੀਪ ਸਿੰਘ ਪੁਲਸ ਪਾਰਟੀ ਦੀ ਅਗਵਾਈ ਕਰ ਰਹੇ ਸਨ। ਫਿਲਮੀ ਸਟਾਈਲ 'ਚ ਗੈਂਗਸਟਰਾਂ ਦੇ ਪਿੱਛੇ ਲੱੱਗੀ ਹੋਈ ਪੁਲਸ ਵੀ ਸ੍ਰੀ ਨੈਣਾ ਦੇਵੀ ਪੁੱਜ ਗਈ। ਇੱਥੇ ਗੈਂਗਸਟਰਾਂ ਨੇ ਪੁਲਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਵਲੋਂ ਵੀ ਜਵਾਬੀ ਫਾਇਰਿੰਗ 'ਚ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਸੰਨੀ ਮਸ਼ੀ ਦੀ ਮੌਤ ਹੋ ਗਈ, ਜਦੋਂ ਕਿ ਗੋਲਡੀ ਮਸ਼ੀ ਤੇ ਅਮਨਦੀਪ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 
ਬੱਸ ਸਟੈਂਡ ਪੁਲਸ ਛਾਉਣੀ 'ਚ ਤਬਦੀਲ
ਐੱਸ. ਐੱਸ. ਪੀ. ਚਹਿਲ ਦਾ ਕਹਿਣਾ ਹੈ ਕਿ ਉਕਤ ਗੈਂਗਸਟਰਾਂ ਦੇ ਖਿਲਾਫ ਮੋਹਾਲੀ ਦੇ ਸੋਹਾਣਾ ਥਾਣੇ 'ਚ ਆਰਮਜ਼ ਐਕਟ ਤਹਿਤ ਸਨੈਚਿੰਗ ਅਤੇ ਜਾਨ ਤੋਂ ਮਾਰਨ ਦੇ ਮਾਮਲੇ ਦਰਜ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਸ਼ਕਤੀਪੀਠ ਸ੍ਰੀ ਨੈਣਾ ਦੇਵੀ ਮੰਦਰ ਅਤੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਇੱਥੇ ਬੱਸ ਅੱਡੇ ਦਾ ਮੁੱਖ ਮਾਰਗ ਪੁਲਸ ਨੇ ਬੰਦ ਕਰ ਦਿੱਤਾ ਹੈ ਅਤੇ ਸ਼ਰਧਾਲੂਆਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਾਹ ਹੈ। ਪੰਜਾਬ ਅਤੇ ਹਿਮਾਚਲ ਪੁਲਸ ਨੇ ਬੱਸ ਅੱਡੇ ਨੂੰ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ ਹੈ।


Related News