ਪੰਜਾਬ ਦੇ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਹਿਮਾਚਲ ’ਚ ਪੂਰੀ ਦਹਿਸ਼ਤ, ਜੇਲ੍ਹ ’ਚੋਂ ਕਰ ਰਿਹੈ ਕਾਰਨਾਮੇ
Thursday, Oct 01, 2020 - 07:20 PM (IST)
ਨੂਰਪੁਰਬੇਦੀ (ਕੁਲਦੀਪ ਸ਼ਰਮਾ)— ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਉਣ ਤੋਂ ਪਹਿਲਾਂ ਪੰਜਾਬ ਦੇ ਗੈਂਗਸਟਰਾਂ ਦੀ ਸੂਬੇ ਅੰਦਰ ਜਿੱਥੇ ਦਹਿਸ਼ਤ ਸੀ, ਉਥੇ ਹਰ ਪਾਸੇ ਇਨ੍ਹਾਂ ਦਾ ਪੂਰਾ ਬੋਲਬਾਲਾ ਸੀ। ਦਿਨ-ਦਿਹਾੜੇ ਕਿਸੇ ਦਾ ਕਤਲ ਕਰਨਾ ਇਨ੍ਹਾਂ ਲਈ ਇਕ ਆਮ ਜਿਹੀ ਗੱਲ ਸੀ ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਹੋਰ ਵਾਅਦਿਆਂ ਨੂੰ ਪੂਰਾ ਕਰਨ ’ਚ ਕਾਫ਼ੀ ਫੇਲ ਸਾਬਤ ਹੋਏ ਪਰ ਗੈਂਗਸਟਰਾਂ ਨੂੰ ਨੱਥ ਪਾਉਣ ਦਾ ਵਾਅਦਾ ਕੈਪਟਨ ਸਾਹਿਬ ਕਾਫ਼ੀ ਹੱਦ ਤੱਕ ਪੂਰਾ ਕਰ ਦਿੱਤਾ ਹੈ। ਪੰਜਾਬ ਅੰਦਰ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਅਨੇਕਾਂ ਖ਼ਤਰਨਾਕ ਗੈਂਗਸਟਰਾਂ ਨੂੰ ਪੁਲਸ ਮੁਕਾਬਲੇ ’ਚ ਮਾਰ ਮੁਕਾਇਆ ਅਤੇ ਦਰਜਨਾਂ ਗੈਂਗਸਟਰਾਂ ਨੂੰ ਜੇਲਾਂ ਅੰਦਰ ਬੰਦ ਕਰ ਦਿੱਤਾ ਹੈ।
ਜੇਲ੍ਹ ’ਚ ਬੈਠ ਕਰ ਰਿਹੈ ਇਹ ਕਾਰਨਾਮੇ
ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਹੁਣ ਜੇਲ੍ਹ ’ਚ ਬੈਠ ਕੇ ਹੀ ਗੈਂਗਸਟਰਾਂ ਨੇ ਆਪਣਾ ਨੈਟਵਰਕ ਸ਼ੁਰੂ ਕਰ ਦਿੱਤਾ ਹੈ। ਨੂਰਪੁਰਬੇਦੀ ਇਲਾਕੇ ਦੇ ਪਿੰਡ ਢਾਹਾ ਦੇ ਖ਼ਤਰਨਾਕ ਦਿਲਪ੍ਰੀਤ ਬਾਬਾ ਗੈਂਗਸਟਰ ਜਿਸ ਨੇ ਪੰਜਾਬ ਅੰਦਰ ਅਨੇਕਾਂ ਵਾਰਦਾਤਾਂ ਕਰਕੇ ਆਪਣਾ ਨਾਂ ਖ਼ਤਰਨਾਕ ਗੈਂਗਸਟਰਾਂ ’ਚ ਜੋੜਿਆ ਹੈ। ਹੁਣ ਨਾਭਾ ਜੇਲ ’ਚ ਬੈਠ ਕੇ ਹੀ ਵਾਰਦਾਤਾਂ ਨੂੰ ਕਥਿਤ ਅੰਜ਼ਾਮ ਦਿੰਦਾ ਹੈ। ਇਸ ਵੱਲੋਂ ਪੰਜਾਬ ਦੇ ਨਾਲ-ਨਾਲ ਹੁਣ ਹਿਮਾਚਲ ਪ੍ਰਦੇਸ਼ ’ਚ ਵੀ ਆਪਣੀ ਦਹਿਸ਼ਤ ਪਾ ਕੇ ਮੋਟੀਆਂ ਫਿਰੌਤੀਆਂ ਮੰਗਾਂ ਦਾ ਸਮਾਚਾਰ ਪ੍ਰਾਪਤ ਹੋਇਆ।
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਹਿਮਾਚਲ ਦੇ ਕਸਬਾ ਨਾਲਾਗੜ੍ਹ ਦੇਨੇੜੇ ਗਜਪੁਰ ’ਚ ਇਕ ਕਬਾੜ਼ਦਾ ਕਾਰੋਬਾਰ ਕਰ ਰਹੇ ਇਕ ਵੱਡੇ ਵਪਾਰੀ ਅਤੇ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਭਾਵੇਂ ਕਿ ਇਸ ਹਮਲੇ ’ਚ ਕਬਾੜ ਦਾ ਇਹ ਕਾਰੋਬਾਰੀ ਵਾਲ-ਵਾਲ ਬਚ ਗਿਆ ਸੀ ਪਰ ਹਿਮਾਚਲ ਅੰਦਰ ਇਹ ਗੱਲ ਆਮ ਸੁਣਨ ਨੂੰ ਮਿਲ ਰਹੀ ਹੈ ਕਿ ਇਹ ਹਮਲਾ ਕਥਿਤ ਪੰਜਾਬ ਦੇ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀਆਂ ਵੱਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਦੋਸਤ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਇਸ ਵਪਾਰੀ ਤੋਂ ਇਨ੍ਹਾਂ ਗੈਂਗਸਟਰਾਂ ਵੱਲੋਂ ਮੋਟੀ ਰਕਮ ਮੰਗੀ ਜਾ ਰਹੀ ਸੀ। ਦਿਲਪ੍ਰੀਤ ਬਾਬੇ ਵੱਲੋਂ ਇਨਾਂ ਕੰਮਾਂ ਨੂੰ ਅੰਜਾਮ ਦੇਣ ਲਈ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਵੀ ਆਪਣੇ ਨਾਲ ਜੋੜ ਰਿਹਾ ਹੈ। ਹਿਮਾਚਲ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਬਾਬੇ ਦੇ ਪੰਜਾਬ ਦੇ ਵਿੱਕੀ ਗੌਂਡਰ ਅਤੇ ਜੈਪਾਲ ਵਰਗੇ ਗਰੁੱਪਾਂ ਨਾਲ ਅਹਿਮ ਸਬੰਧ ਹਨ ਅਤੇ ਇਸ ਦਾ ਕਰੀਬੀ ਅਤੇ ਮਹਾਂਰਾਸ਼ਟਰਪ ਦਾ ਅਹਿਮ ਗੈਂਗਸਟਰ ਰਿੰਦਾ ਜਿਸ ’ਤੇ ਦਰਜਨਾਂ ਕੇਸ ਦਰਜ ਹਨ ਅਤੇ ਸਰਕਾਰਾਂ ਵੱਲੋਂ ਇਸ ’ਤੇ ਲੱਖਾਂ ਰੁਪਏ ਇਨਾਮ ਰੱਖਿਆ ਹੈ। ਅਜੇ ਵੀ ਪੁਲਸ ਦੀ ਗਿ੍ਰਫ਼ਤ ਤੋਂ ਬਾਹਰ ਹੈ। ਇਸ ਸਬੰਧੀ ਹਿਮਾਚਲ ਦੇ ਨਾਲਾਗੜ ਥਾਣੇ ਦੇ ਮੁਖੀ ਨਿਰਮਲ ਦਾਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਬਾੜ ਕਾਰੋਬਾਰੀ ’ਤੇ ਜੋ ਹਮਲਾ ਹੋਇਆ, ਇਸ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਖ਼ੁਦਕੁਸ਼ੀ ਕਰਨ ਵਾਲੇ ਜਲੰਧਰ ਦੇ ਨੌਜਵਾਨ ਦੇ ਪਿਤਾ ਨੇ ਕੀਤੇ ਹੈਰਾਨੀਜਨਕ ਖੁਲਾਸੇ