ਗੈਂਗਸਟਰ ਦਿਲਪ੍ਰੀਤ ਬਾਬਾ ਦੀ ਜੇਲ 'ਚੋਂ ਧਮਕੀ ਦੇਣ ਵਾਲੀ ਆਡੀਓ ਕਲਿੱਪ ਆਈ ਸਾਹਮਣੇ (ਵੀਡੀਓ)

Thursday, Jul 26, 2018 - 01:38 PM (IST)

ਚੰਡੀਗੜ੍ਹ/ਨੰਗਲ— ਸਾਲ 2017 'ਚ ਰੋਪੜ ਵਿਖੇ ਕੀਤੇ ਗਏ ਦੇਸਰਾਜ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਦੱਸਣਯੋਗ ਹੈ ਕਿ ਇਹ ਕਤਲ ਗੈਂਗਸਟਰ ਦਿਲਪ੍ਰੀਤ ਬਾਬਾ ਵੱਲੋਂ ਕੀਤਾ ਗਿਆ ਸੀ, ਜਿਸ ਦੀ ਹੁਣ ਆਡੀਓ ਕਲਿੱਪ ਸਾਹਮਣੇ ਆਈ ਹੈ। ਦਿਲਪ੍ਰੀਤ ਨੇ ਜੇਲ 'ਚੋਂ ਫੋਨ 'ਤੇ ਦੇਸਰਾਜ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਦੇਸਰਾਜ ਦਾ ਦਿਲਪ੍ਰੀਤ ਦੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਕਰਕੇ ਦਿਲਪ੍ਰੀਤ ਨੇ ਦੇਸਰਾਜ ਨੂੰ ਮੌਤ ਦੇ ਘਾਟ ਉਤਾਰ ਦਿੱਤਾ।  

PunjabKesari
ਜ਼ਿਕਰਯੋਗ ਹੈ ਕਿ ਨੰਗਲ ਅਧੀਨ ਪੈਂਦੇ ਪਿੰਡ ਬ੍ਰਹਮਣ ਮਾਜਰਾ ਦੇ ਰਹਿਣ ਵਾਲੇ ਪਰਿਵਾਰ ਨੇ ਦਿਲਪ੍ਰੀਤ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਦੀ ਮੰਗ ਕੀਤੀ ਹੈ। ਇਸ ਪਰਿਵਾਰ ਦਾ ਦੋਸ਼ ਹੈ ਕਿ ਦਿਲਪ੍ਰੀਤ ਨੇ ਆਪਣੇ ਸਾਥੀਆਂ ਸਨੇਤ 7 ਅਪ੍ਰੈਲ, 2017 ਨੂੰ ਪੂਰੇ ਪਰਿਵਾਰ ਦੀ ਮੌਜੂਦਗੀ 'ਚ ਪਰਿਵਾਰ ਦੇ ਮੁਖੀ ਦੇਸਰਾਜ ਉਰਫ ਮੱਲ ਨੂੰ ਘਰ 'ਚ ਵੜ ਕੇ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮ੍ਰਿਤਕ ਦੇਸਰਾਜ ਦੇ ਬੇਟੇ ਕਿਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੇਸਰਾਜ ਨਾਲ ਦਿਲਪ੍ਰੀਤ ਦਾ ਜ਼ਮੀਨ ਦੇ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਹ ਜੇਲ 'ਚੋਂ ਵੀ ਉਨ੍ਹਾਂ ਦੇ ਪਿਤਾ ਨੂੰ ਧਮਕੀਆਂ ਦਿੰਦਾ ਹੁੰਦਾ ਸੀ ਅਤੇ ਇਕ ਦਿਨ ਉਸ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਕਤਲ ਕੇਸ 'ਚ ਦਿਲਪ੍ਰੀਤ ਤੋਂ ਇਲਾਵਾ ਜੱਸੀ ਕਲਮਾ, ਗੈਂਗਸਟਰ ਰਿੰਦਾ ਅਤੇ ਆਕਾਸ਼ ਸ਼ਾਮਲ ਸਨ। ਇਸ ਕਤਲ ਕੇਸ 'ਚ ਦਿਲਪ੍ਰੀਤ ਬਾਬਾ ਅਤੇ ਜੱਸੀ ਕਲਮਾ ਗ੍ਰਿਫਤਾਰ ਹੋ ਚੁੱਕੇ ਹਨ ਪਰ ਰਿੰਦਾ ਅਤੇ ਆਕਾਸ਼ ਪੁਲਸ ਦੀ ਗ੍ਰਿ੍ਰਫਤ ਤੋਂ ਅਜੇ ਬਾਹਰ ਹਨ।


Related News