ਗੈਂਗਸਟਰ ਅਮਿਤ ਡਾਗਰ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਦਿੱਲੀ ਲੈ ਕੇ ਗਈ ਐੱਨ.ਆਈ.ਏ.
Sunday, Oct 09, 2022 - 06:13 PM (IST)
ਬਠਿੰਡਾ (ਵਰਮਾ) : ਕੇਂਦਰੀ ਜੇਲ੍ਹ ਵਿਚ ਬੰਦ ਗੁੜਗਾਓਂ ਦੇ ਗੈਂਗਸਟਰ ਅਮਿਤ ਡਾਗਰ ਨੂੰ ਐੱਨ. ਆਈ. ਏ. ਟੀਮ ਨੇ ਪ੍ਰੋਡਕਸ਼ਨ ਵਾਰੰਟ 'ਤੇ ਦਿੱਲੀ ਲਿਜਾਇਆ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਫਿਰੌਤੀ ਵਸੂਲੀ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ। ਜਾਣਕਾਰੀ ਦਿੰਦੇ ਹੋਏ ਸੂਤਰਾਂ ਨੇ ਦੱਸਿਆ ਕਿ ਦੋਸ਼ੀ ਅਮਿਤ ਡਾਗਰ ਗੁੜਗਾਓਂ ਦਾ ਰਹਿਣ ਵਾਲਾ ਹੈ ਅਤੇ ਉਸ ਖ਼ਿਲਾਫ ਫਿਰੌਤੀ ਦੇ ਕਈ ਮਾਮਲੇ ਦਰਜ ਹਨ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਦੀ ਦਿੱਲੀ ਦੇ ਇਕ ਗਰੁੱਪ ਨਾਲ ਪੁਰਾਣੀ ਰੰਜਿਸ਼ ਹੈ। ਦੋਸ਼ੀਆਂ ਨੇ ਦੁਸ਼ਮਣੀ ਦੇ ਤਹਿਤ ਵਿਰੋਧੀ ਧੜੇ ਦੇ ਲੋਕਾਂ ’ਤੇ ਹਮਲਾ ਵੀ ਕੀਤਾ ਸੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਮੁੜ ਆਈ ਦੁਖਦ ਖ਼ਬਰ, ਪੱਟੀ ਦੇ ਨਵਦੀਪ ਸਿੰਘ ਨਾਲ ਵਾਪਰ ਗਿਆ ਭਾਣਾ
ਇਸ ਤੋਂ ਇਲਾਵਾ ਦੋਸ਼ੀਆਂ ਨੇ ਦਿੱਲੀ ਦੇ ਕਿਸੇ ਵਿਅਕਤੀ ਤੋਂ ਫਿਰੌਤੀ ਲਈ ਸੀ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਆਪਣਾ ਗੈਂਗ ਚਲਾ ਰਿਹਾ ਹੈ ਅਤੇ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਲਾਰੈਂਸ ਗੈਂਗ ਨਾਲ ਵੀ ਕੰਮ ਕਰਦਾ ਹੈ। ਮੁਲਜ਼ਮਾਂ ਦੇ ਗੁੰਡੇ ਗੁੜਗਾਉਂ ਸਮੇਤ ਦਿੱਲੀ ਵਿਚ ਹਨ ਜੋ ਇਸ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹਨ। ਸੂਤਰਾਂ ਨੇ ਦੱਸਿਆ ਕਿ ਐੱਨ.ਆਈ.ਏ ਟੀਮ ਸ਼ਨੀਵਾਰ ਨੂੰ ਕੇਂਦਰੀ ਜੇਲ ਪਹੁੰਚੀ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਦਿੱਲੀ ਲੈ ਗਈ। ਜਿੱਥੇ ਉਸ ਤੋਂ ਪੁਰਾਣੇ ਅਪਰਾਧਿਕ ਮਾਮਲੇ ’ਚ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕਿਸੇ ਦੀ ਲੜਾਈ ’ਚ ਸਮਝੌਤਾ ਕਰਵਾਉਣ ਗਏ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਦਿੱਤੀ ਦਿਲ ਕੰਬਾਊ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।