ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪਨਾਹ ਦੇਣ ਵਾਲੇ ਬਰੀ

Wednesday, Jul 25, 2018 - 01:20 AM (IST)

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪਨਾਹ ਦੇਣ ਵਾਲੇ ਬਰੀ

ਅਬਹੋਰ(ਸੁਨੀਲ)-ਸੀਨੀਅਰ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ’ਚ ਸਰਕਾਰੀ ਵਕੀਲ ਵਲੋਂ ਆਪਣੀਅਾਂ  ਦਲੀਲਾ ਪੇਸ਼ ਕੀਤੀਅਾਂ ਗਈਅਾਂ। ਦੂਜੇ ਪਾਸੇ ਲਾਰੈਂਸ ਬਿਸ਼ਨੋਈ ਨੂੰ ਪਨਾਹ ਦੇਣ ਦੇ ਮੁਲਜ਼ਮ ਦਮਨ ਬਰਾਡ਼, ਗੁਰਪ੍ਰੀਤ ਸਿੰਘ  ਉਰਫ ਗੋਪੀ, ਹਰਪ੍ਰੀਤ ਸਿੰਘ  ਉਰਫ ਹੈਰੀ ਜੋ ਭੀਮ ਹਤਿਆਕਾਂਡ ਵਿਚ ਜੇਲ ’ਚ ਬੰਦ ਹਨ, ਦੇ  ਵਕੀਲਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ।  ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਤਿੰਨਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਨਗਰ ਥਾਣਾ ਨੰ. 2 ਦੇ  ਸਹਾਇਕ ਸਬ- ਇੰਸਪੈਕਟਰ ਬਲਜੀਤ ਸਿੰਘ ਨੇ ਮੁਖਬਰੀ ਦੀ ਸੂਚਨਾ ਦੇ ਆਧਾਰ ’ਤੇ ਲਾਰੈਂਸ ਬਿਸ਼ਨੋਈ ਨੂੰ ਸਹਿਯੋਗ ਤੇ ਪਨਾਹ ਦੇਣ  ਦੇ ਦੋਸ਼ ’ਚ 26.1. 2015 ਨੂੰ ਦਮਨ ਬਰਾਡ਼ ਪੁੱਤਰ ਅੰਗਰੇਜ ਸਿੰਘ  ਵਾਸੀ ਕੁੰਡਲ ਹਾਲ ਆਬਾਦ ਗੰਗਾ ਵਿਹਾਰ ਕਾਲੋਨੀ ਅਬੋਹਰ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੁਰਸੇਵਕ ਸਿੰਘ ਵਾਸੀ ਮਲੂਕਪੁਰਾ, ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਕੁਲਬੀਰ ਸਿੰਘ  ਵਾਸੀ ਨਿਊ ਸੂਰਜ ਨਗਰੀ ਅਤੇ ਤਰੁਣ ਨਿਅੌਲ ਵਾਸੀ ਖਾਟਵਾਂ  ਖਿਲਾਫ ਮਾਮਲਾ ਦਰਜ ਕੀਤਾ ਸੀ। ਉੱਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਤਰੁਣ ਨਿਅੌਲ ਨੂੰ ਇਸ ਮਾਮਲੇ ’ਚੋਂ ਕੱਢ ਦਿੱਤਾ ਗਿਆ ਸੀ। ਅਬੋਹਰ ਸੀ. ਆਈ. ਡੀ. ਰਿਪੋਰਟ ਦੇ ਆਧਾਰ ’ਤੇ ਗੈਂਗਸਟਰਾਂ ਦੀ ਲਿਸਟ ’ਚ ਇਨ੍ਹਾਂ ਦੇ ਨਾਂ ਪੰਜਾਬ ’ਚ ਪਾ ਦਿੱਤੇ ਗਏ ਸਨ, ਜਿਨ੍ਹਾਂ ਦੀ ਫੋਟੋ ਕਈ ਥਾਣਿਆਂ ’ਚ ਲਾਈ ਗਈ ਸੀ, ਜਦਕਿ ਦਮਨ ਬਰਾਡ਼, ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਆਪਣੇ ਸਾਥੀਆਂ ਨਾਲ ਪੁਲਸ ਕਪਤਾਨ ਫਾਜ਼ਿਲਕਾ ਕੇਤਨ ਬਲਿਰਾਮ ਪਾਟਿਲ ਨੂੰ ਮਿਲ ਕੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ  ਤੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਪਨਾਹ ਦੇਣ ਦੇ ਮਾਮਲੇ ’ਚ ਸਾਡਾ ਕੋਈ ਰੋਲ ਨਹੀਂ ਹੈ। ਸਾਡਾ ਪੰਜਾਬ  ਦੇ ਗੈਂਗਸਟਰਾਂ ’ਚ ਨਾਂ ਕਿਉਂ ਪਾਇਆ ਗਿਆ ਹੈ। ਸਾਡੇ ’ਤੇ ਕੋਈ ਮਾਮਲਾ ਦਰਜ ਨਹੀਂ ਹੈ। ਪੁਲਸ ਕਪਤਾਨ ਨੇ ਉਨ੍ਹਾਂ ਦਾ ਸਹਿਯੋਗ ਕੀਤਾ ਅਤੇ ਪਰਿਵਾਰ ਦੇ ਸਾਹਮਣੇ ਪੁੱਛਗਿੱਛ ਕੀਤੀ। ਇਸ ਮਾਮਲੇ ’ਚ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਕੁਲਬੀਰ ਸਿੰਘ ਭੀਮ ਹਤਿਆਕਾਂਡ ਮਾਮਲੇ ’ਚ 2015 ਤੋਂ ਜੇਲ ਵਿਚ ਬੰਦ ਹੈ। ਸੀਨੀਅਰ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ’ਚ ਸਰਕਾਰੀ ਵਕੀਲਾਂ ਦੀਆਂ ਦਲੀਲਾਂ ਸੁਣੀਆਂ।  ਦੂਜੇ ਪਾਸੇ ਦਮਨ ਬਰਾਡ਼, ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਵਕੀਲ ਹਰਪ੍ਰੀਤ ਸਿੰਘ ਨੇ ਆਪਣੀ ਦਲੀਲਾਂ ਪੇਸ਼ ਕੀਤੀਆਂ ਅਤੇ ਹਰਪ੍ਰੀਤ ਸਿੰਘ ਉਰਫ ਹੈਰੀ ਦੇ ਵਕੀਲ ਨੇ ਵੀ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ  ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ’ਚੋਂ ਤਿੰਨਾਂ ਨੂੰ ਬਰੀ ਕੀਤਾ। 


Related News