ਜ਼ਿਲ੍ਹਾ ਸੰਗਰੂਰ ਜੇਲ ’ਚੋਂ 2 ਗੈਂਗਸਟਰਾਂ ਤੋਂ ਮਿਲੇ ਮੋਬਾਇਲ

02/20/2021 2:15:27 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਜ਼ਿਲ੍ਹਾ ਸੰਗਰੂਰ ਜੇਲ ’ਚੋਂ 2 ਗੈਂਗਸਟਰਾਂ ਤੋਂ ਮੋਬਾਇਲ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਸੰਗਰੂਰ ਦੇ ਪੁਲਸ ਅਧਿਕਾਰੀ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸਹਾਇਕ ਸੁਪਰਡੈਂਟ ਜੇਲ ਸੰਗਰੂਰ ਨੇ ਲਿਖਤੀ ਸ਼ਿਕਾਇਤ ਦਰਜ ਕੀਤੀ ਕੀ ਤਲਾਸ਼ੀ ਦੌਰਾਨ ਜੇਲ ’ਚੋਂ ਚੱਕੀ ਨੰਬਰ 8 ’ਚੋਂ ਗੈਂਗਸਟਰ ਹਰਸਿਮਰਨਦੀਪ ਸਿੰਘ ਉਰਫ਼ ਸੀਮਾ ਬਾਸੀ ਬਹਿਬਲ ਕਲਾਂ ਜ਼ਿਲਾ ਫ਼ਰੀਦਕੋਟ ਦੀ ਰਜਾਈ ’ਚੋਂ ਇਕ ਮੋਬਾਇਲ ਬਰਾਮਦ ਕੀਤਾ ਗਿਆ ।

ਇਸੇ ਤਰ੍ਹਾਂ ਦੂਜੇ ਕੇਸ ’ਚ ਚੱਕੀ ਨੰਬਰ 9 ’ਚੋਂ ਗੈਂਗਸਟਰ ਰਣਦੀਪ ਕੁਮਾਰ ਉਰਫ ਟੋਪੀ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਕੋਲੋਂ ਇਕ ਮੋਬਾਇਲ ਬਰਾਮਦ ਕੀਤਾ ਗਿਆ। ਉਕਤ ਦੋਵੇਂ ਗੈਂਗਸਟਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News