ਗੈਂਗਸਟਰਾਂ ਦੇ ਫੇਸਬੁੱਕ ਪੇਜ਼ ਪੁਲਸ ਲਈ ਬਣੇ ਸਿਰਦਰਦ

01/21/2019 3:44:26 PM

ਜਲੰਧਰ— ਕਮਿਸ਼ਨਰੇਟ ਪੁਲਸ ਜਲੰਧਰ ਦਾ ਸਾਈਬਰ ਕ੍ਰਾਈਮ ਸੈੱਲ ਹੁਣ ਤੱਕ ਇਕ ਵੀ ਗੈਂਗਸਟ ਦਾ ਫੇਸਬੁੱਕ ਅਕਾਊਂਟ ਜਾਂ ਪੇਜ਼ ਬੰਦ ਨਹੀਂ ਕਰ ਸਕਿਆ ਹੈ। ਸੈੱਲ ਦੇ ਕੋਲ ਇਹ ਜਾਣਕਾਰੀ ਵੀ ਨਹੀਂ ਹੈ ਕਿ ਗੈਂਗਸਟਰ ਖੁਦ ਪੇਜ਼ ਜਾਂ ਅਕਾਊਂਟ ਅਪਡੇਟ ਕਰ ਰਹੇ ਹਨ ਜਾਂ ਫਿਰ ਉਨ੍ਹਾਂ ਦੇ ਸਮਰਥਕ ਚਲਾ ਰਹੇ ਹਨ। 7 ਮਹੀਨਿਆਂ ਤੋਂ ਵੱਧ ਸਮਾਂ ਸਾਈਬਰ ਕ੍ਰਾਈਮ ਸੈੱਲ ਖੁੱਲ੍ਹੇ ਨੂੰ ਹੋ ਚੁੱਕਾ ਹੈ। ਫੇਸਬੁੱਕ 'ਤੇ ਜਲੰਧਰ ਅਤੇ ਨੇੜੇ ਦੇ ਇਲਾਕਿਆਂ 'ਚ ਰਹਿਣ ਵਾਲੇ ਗੈਂਗਸਟਰਾਂ ਦੇ 100 ਦੇ ਕਰੀਬ ਫੇਸਬੁੱਕ ਪੇਜ਼ ਹਨ। ਜ਼ਿਆਦਾ ਅਕਾਊਂਟ ਅਤੇ ਪੇਜ਼ ਸੁੱਖਾ ਕਾਹਲਵਾਂ ਅਤੇ ਵਿੱਕੀ ਗੌਂਡਰ ਦੇ ਹਨ। ਇਸ ਤੋਂ ਇਲਾਵਾ ਜੋ ਗੈਂਗਸਟਰ ਜੇਲ 'ਚ ਬੰਦ ਹਨ, ਉਨ੍ਹਾਂ ਦੇ ਪੇਜ਼ ਅਤੇ ਅਕਾਊਂਟ ਵੀ ਅਪਡੇਟ ਹੋ ਰਹੇ ਹਨ। ਜੇਲ ਦੇ ਅੰਦਰ ਤਸਵੀਰਾਂ ਖਿੱਚ ਕੇ ਫੇਸਬੁੱਕ 'ਤੇ ਪੋਸਟ ਕੀਤੀਆਂ ਜਾ ਰਹੀਆਂ ਹਨ। 

PunjabKesari

ਸੋਸ਼ਲ ਮੀਡੀਆ ਜ਼ਰੀਏ ਨਾਬਾਲਗ ਜੁੜ ਰਹੇ ਹਨ ਗੈਂਗਸਟਰਾਂ ਦੇ ਨਾਲ 
ਸਾਈਬਰ ਕ੍ਰਾਈਮ ਸੈੱਲ ਦੀ ਇੰਚਾਰਜ ਸਭ ਇੰਸਪੈਕਟਰ ਮੋਨਿਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਕੋਲ ਅਜਿਹੀ ਕੋਈ ਵੀ ਸ਼ਿਕਾਇਤ ਨਹੀਂ ਆਈ ਹੈ, ਜਿਸ ਦੇ ਆਧਾਰ 'ਤੇ ਫੇਸਬੁੱਕ ਪੇਜ਼ ਬੰਦ ਕਰਨ ਲਈ ਲਿਖਿਆ ਜਾ ਸਕੇ। ਇਹ ਵੀ ਪਤਾ ਨਹੀਂ ਹੈ ਕਿ ਪੇਜ਼ ਅਤੇ ਅਕਾਊਂਟ ਖੁਦ ਗੈਂਗਸਟਰ ਅਪਡੇਟ ਕਰ ਰਹੇ ਹਨ, ਜਾਂ ਫਿਰ ਉਨ੍ਹਾਂ ਦੇ ਸਮਰਥਕ ਚਲਾ ਰਹੇ ਹਨ। 
ਜ਼ਿਕਰਯੋਗ ਹੈ ਕਿ ਜ਼ਿਆਦਾਤਰ ਨਾਬਾਲਗ ਹੀ ਫੇਸਬੁੱਕ ਜ਼ਰੀਏ ਗੈਂਗਸਟਰਾਂ ਨਾਲ ਜੁੜ ਰਹੇ ਹਨ। ਹਾਲ ਹੀ 'ਚ ਜਲੰਧਰ ਦਿਹਾਤੀ ਪੁਲਸ ਦੇ ਸੀ. ਆਈ. ਏ. ਸਟਾਫ-2 ਨੇ ਅਜਿਹੇ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਸੀ, ਜੋ ਫੇਸਬੁੱਕ ਜ਼ਰੀਏ ਗੈਂਗਸਟਰ ਸੁੱਖਾ ਕਾਹਲਵਾਂ ਦੇ ਫੈਨ ਹੋਏ ਸਨ। 

PunjabKesari

ਵਟਸਐਪ ਹੈਕ ਕਰਨ ਵਾਲਿਆਂ ਦਾ ਨਹੀਂ ਲੱਗ ਰਿਹਾ ਪਤਾ 
ਸਾਈਬਰ ਕ੍ਰਾਈਮ ਸੈੱਲ ਦੇ ਕੋਲ ਕਰੀਬ 12 ਕੇਸ ਵਟਸਐਪ ਹੈਕ ਕਰਨ ਦੇ ਹਨ। ਹਾਲਾਂਕਿ ਹੈਕ ਕਰਨ ਵਾਲਿਆਂ ਨੂੰ ਤਾਂ ਸਾਈਬਰ ਕ੍ਰਾਈਮ ਸੈੱਲ ਟ੍ਰੇਸ ਨਹੀਂ ਕਰ ਸਕਿਆ ਪਰ ਸਾਰੇ ਕੇਸਾਂ 'ਚ ਸਾਈਬਰ ਕ੍ਰਾਈਮ ਸੈੱਲ ਦੀ ਟੀਮ ਨੇ ਹੈਕ ਕੀਤੇ ਗਏ ਸਾਰੇ ਨੰਬਰ ਰੀ-ਗੇਨ ਜ਼ਰੂਰ ਕਰਵਾ ਦਿੱਤੇ ਸਨ। 

PunjabKesari

ਵਟਸਐਪ ਕਾਲਿੰਗ ਨੂੰ 15 ਦਿਨ 'ਚ ਟ੍ਰੇਸ ਕਰ ਸਕੇਗਾ ਸਾਈਬਰ ਕ੍ਰਾਈਮ ਸੈੱਲ 
ਜਲੰਧਰ ਪੁਲਸ ਦਾ ਸਾਈਬਰ ਕ੍ਰਾਈਮ ਸੈੱਲ ਸਿਰਫ 15 ਦਿਨਾਂ ਦੇ ਅੰਦਰ ਵਟਸਐਪ ਕਾਲਿੰਗ ਨੂੰ ਟ੍ਰੇਸ ਕਰਨ 'ਚ ਸਮਰਥ ਬਣ ਚੁੱਕਾ ਹੈ। ਇਸ ਤੋਂ ਪਹਿਲਾਂ ਵਟਸਐਪ ਕਾਲਿੰਗ ਨੂੰ ਟ੍ਰੇਸ ਕਰਨਾ ਬੇਹੱਦ ਮੁਸ਼ਕਿਲ ਸੀ। ਹੁਣ ਵਟਸਐਪ ਤੋਂ ਬਾਅਦ ਜਲਦੀ ਹੀ ਟੈਲੀਗ੍ਰਾਮ ਐਪ ਵੀ ਇਹ ਸਹੂਲਤ ਮੁਹੱਈਆ ਕਰਵਾ ਸਕਦਾ ਹੈ। ਓ. ਟੀ. ਪੀ. ਸ਼ੇਅਰ ਕਰਕੇ ਮੋਬਾਇਲ ਨੰਬਰ ਬੰਦ ਕਰਨ ਦੇ ਬਾਵਜੂਦ ਵਟਸਐਪ ਕਾਲਿੰਗ ਨੂੰ ਕਾਫੀ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਰਿਹਾ ਸੀ। ਫਿਲਹਾਲ ਜਲੰਧਰ ਪੁਲਸ ਦੇ ਸਾਈਬਰ ਸੈੱਲ ਦੇ ਕੋਲ ਵਟਸਐਪ ਕਾਲਿੰਗ ਨੂੰ ਟ੍ਰੇਸ ਕਰਨ ਲਈ ਕੋਈ ਕੇਸ ਨਹੀਂ ਆਇਆ ਹੈ ਪਰ ਜੇਕਰ ਕੇਸ ਆਇਆ ਤਾਂ 15 ਦਿਨਾਂ ਦੇ ਅੰਦਰ ਸਾਰੀ ਡਿਟੇਲ ਕੱਢਵਾਈ ਜਾ ਸਕੇਗੀ।


shivani attri

Content Editor

Related News