ਸੰਗਰੂਰ ''ਚ ਗੈਂਗਸਟਰ ਬੱਗਾ ਖਾਨ ਦੇ 2 ਸਾਥੀ ਹਥਿਆਰਾਂ ਸਣੇ ਕਾਬੂ, ਟਲੀ ਵੱਡੀ ਵਾਰਦਾਤ

Tuesday, Jan 19, 2021 - 04:30 PM (IST)

ਸੰਗਰੂਰ ''ਚ ਗੈਂਗਸਟਰ ਬੱਗਾ ਖਾਨ ਦੇ 2 ਸਾਥੀ ਹਥਿਆਰਾਂ ਸਣੇ ਕਾਬੂ, ਟਲੀ ਵੱਡੀ ਵਾਰਦਾਤ

ਸੰਗਰੂਰ (ਬੇਦੀ) - ਬੱਗਾ ਖਾਨ ਗਿਰੋਹ ਦੇ 2 ਗੈਂਗਸਟਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 10 ਪਿਸਟਲ ਤੇ 50 ਰੋਂਦ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਵੇਕਸੀਲ ਸੋਨੀ ਐੱਸ.ਐੱਸ.ਪੀ. ਸੰਗਰੂਰ ਨੇ ਦੱਸਿਆ ਕਿ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਹਰਪ੍ਰੀਤ ਸਿੰਘ ਸੰਧੂ ਐੱਸ.ਪੀ. (ਡੀ) ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇਰੇ ਨਿਗਰਾਨੀ ਇੰਸਪੈਕਟਰ ਸਤਨਾਮ ਸਿੰਘ, ਇੰਚਾਰਜ, ਸੀ.ਆਈ.ਏ. ਸਟਾਫ ਬਹਾਦਰ ਸਿੰਘ ਵਾਲਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਪਾਰਟੀ ਨੇ ਖ਼ਤਰਨਾਕ ਗੈਂਗਸਟਰ ਬੱਗਾ ਖਾਨ ਉਰਫ ਬੱਗਾ ਤੱਖਰ ਗਿਰੋਹ ਦੇ 2 ਮੈਂਬਰਾਂ ਨੂੰ ਸਮੇਤ 10 ਪਿਸਟਲ ਸਮੇਤ 50 ਰੋਂਦ ਜਿੰਦਾ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ।

ਇਹ ਵੀ ਪੜ੍ਹੋ : ਪੱਟੀ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਗੋਲ਼ੀਬਾਰੀ, ਇਕ ਦੀ ਮੌਤ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ

ਸੋਨੀ ਦੱਸਿਆ ਕਿ ਥਾਣੇਦਾਰ ਜਰਨੈਲ ਸਿੰਘ ਸੀ.ਆਈ.ਏ ਬ.ਸ. ਵਾਲਾ ਸਮੇਤ ਪੁਲਸ ਪਾਰਟੀ ਨੇ ਮੁਖਬਰੀ ਦੇ ਆਧਾਰ ’ਤੇ ਦੋਸ਼ੀਆਨ ਗੈਂਗਸਟਰ ਬੱਗਾ ਖਾਨ ਉਰਫ ਬੱਗਾ ਤੱਖਰ ਦੇ ਗਰੁੱਪ ਦੇ ਮੈਂਬਰ ਅਸਲਮ ਖਾਨ ਉਰਫ ਮਾਨੀਆ ਪੁੱਤਰ ਅਬਦੁਲ ਮਜੀਦ ਵਾਸੀ ਨਾਰੋਮਾਜਰਾ ਅਤੇ ਮੁਹੰਮਦ ਸਾਜਦ ਉਰਫ ਬਾਲੂ ਪੁੱਤਰ ਮੁਹੰਮਦ ਬਾਬੂ ਵਾਸੀ ਮਲੇਰ ਗੁੱਜਰ ਮਲੇਰਕੋਟਲਾ ਦੇ ਖ਼ਿਲਾਫ਼ ਮੁਕੱਦਮਾ ਨੰਬਰ 07 ਮਿਤੀ 18-01-2021 ਅ / ਧ 25/54/59 ਅਸਲਾ ਐਕਟ ਥਾਣਾ ਸਿਟੀ 1 ਮਲੇਰਕੋਟਲਾ ਦਰਜ ਰਜਿਸਟਰ ਕਰਵਾ ਕੇ ਦੌਰਾਨੇ ਨਾਕਾਬੰਦੀ ਬਾਹੱਦ ਆਦਮਵਾਲ ਰੋਡ ਮਲੇਰਕੋਟਲਾ ਤੋਂ ਦੋਸ਼ੀ ਅਸਲਮ ਖਾਨ ਉਰਫ ਮਾਨੀਆ ਦੇ ਕਬਜ਼ਾ ਵਿਚੋਂ ਇਕ ਪਿਸਤੌਲ 32 ਬੋਰ ਦੇਸੀ ਸਮੇਤ 05 ਕਾਰਤੂਸ 32 ਬੋਰ ਜਿੰਦਾ ਅਤੇ ਮੁਹੰਮਦ ਸਾਜਦ ਉਰਫ ਬਾਲੂ ਦੇ ਕਬਜ਼ਾ ਵਿਚੋਂ ਇਕ ਪਿਸਤੌਲ 30 ਬੋਰ ਦੇਸੀ ਸਮੇਤ 05 ਕਾਰਤੂਸ 30 ਬੋਰ ਜਿੰਦਾ ਸਮੇਤ ਅਲਟੋ ਕਾਰ ਨੰਬਰੀ - 10 - - 1897 ਰੰਗ ਚਿੱਟਾ ਬਰਾਮਦ ਕਰਕੇ ਮੁਕੱਦਮਾ ਉਕਤ ਵਿਚ ਹਸਬ ਜ਼ਾਬਤਾ ਗਿ੍ਰਫਤਾਰ ਕੀਤਾ ।

ਇਹ ਵੀ ਪੜ੍ਹੋ : ਫਿਲੌਰ ਕਤਲ ਕਾਂਡ 'ਚ ਵੱਡਾ ਖ਼ੁਲਾਸਾ, ਖਾਣਾ ਸਵਾਦ ਨਹੀਂ ਲੱਗਾ ਤਾਂ ਭਰਾ ਨੇ ਚਾਕੂਆਂ ਨਾਲ ਕਤਲ ਕੀਤਾ ਭਰਾ

ਦੌਰਾਨੇ ਤਫਤੀਸ਼ ਮੁਕੱਦਮਾ ਦੋਸ਼ੀਆਨ ਉਕਤਾਨ ਦੀ ਨਿਸ਼ਾਨਦੇਹੀ ਪਰ ਪੁੱਲ ਡਰੇਨ ਆਦਮਵਾਲ ਰੋਡ ਮਲੇਰਕੋਟਲਾ ਦੀ ਪੱਟੜੀ ਪਾਸ ਝਾੜੀਆਂ ਵਿਚੋਂ ਛੁਪਾ ਕੇ ਰੱਖੇ ਹੋਏ 8 ਪਿਸਤੋਲ 32 ਬੋਰ ਦੇਸੀ ਸਮੇਤ 2 ਕਾਰਤੂਸ 32 ਬੋਰ ਜਿੰਦਾ ਅਤੇ 19 ਕਾਰਤੂਸ 30 ਬੋਰ ਜਿੰਦਾ ਬਰਾਮਦ ਕਰਵਾਏ ਗਏ । ਦੌਰਾਨੇ ਪੁੱਛਗਿੱਛ ਦੋਸ਼ੀਆਨ ਉਕਤਾਨ ਨੇ ਦੱਸਿਆ ਕਿ ਉਹ ਦੋਵੇਂ ਜਣੇ ਗੈਂਗਸਟਰ ਬੱਗਾ ਖਾਨ ਉਰਫ ਬੱਗਾ ਤੱਖਰ ਦੇ ਕਹਿਣ ਅਨੁਸਾਰ ਆਪਣੇ ਵਿਰੋਧੀ ਗਰੁੱਪ ਦੇ ਮੈਂਬਰਾਂ ਨੂੰ ਜਾਨੀ ਨੁਕਸਾਨ ਪਹੁੰਚਾਉਂਣ ਦੀ ਤਾਕ ਵਿਚ ਸਨ । ਮੁਲਜ਼ਮਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਦੋਸਤ ਨਾਲ ਮਿਲ ਕੇ ਦੋਹਤੇ ਨੇ ਕਤਲ ਕੀਤੀ ਨਾਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News