ਲੁਟੇਰਿਆਂ ਨੇ ਰੱਸਿਆਂ ਨਾਲ ਬੰਨ੍ਹਿਆ ਪੂਰਾ ਟੱਬਰ, ਪਤੀ ਤੇ ਬੱਚਿਆਂ ਸਾਹਮਣੇ ਜਨਾਨੀ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ

Tuesday, Oct 20, 2020 - 08:58 AM (IST)

ਲੁਟੇਰਿਆਂ ਨੇ ਰੱਸਿਆਂ ਨਾਲ ਬੰਨ੍ਹਿਆ ਪੂਰਾ ਟੱਬਰ, ਪਤੀ ਤੇ ਬੱਚਿਆਂ ਸਾਹਮਣੇ ਜਨਾਨੀ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ

ਗੁਰਦਾਸਪੁਰ (ਜ. ਬ.) : ਪਾਕਿਸਤਾਨ ਦੇ ਜ਼ਿਲ੍ਹਾ ਮੁਲਤਾਨ ਦੇ ਇਕ ਘਰ 'ਚ 9 ਲੁਟੇਰਿਆਂ ਨੇ ਲੁੱਟ ਦੇ ਨਾਲ-ਨਾਲ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ। ਘਰ 'ਚ ਦਾਖ਼ਲ ਹੋਏ 9 ਲੁਟੇਰਿਆਂ ਨੇ ਜਿੱਥੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਲੁੱਟਿਆ, ਉੱਥੇ ਹੀ ਘਰ ਦੀ ਇਕ ਜਨਾਨੀ ਨਾਲ ਉਸ ਦੇ ਪਤੀ ਅਤੇ ਬੱਚਿਆਂ ਦੇ ਸਾਹਮਣੇ ਸਮੂਹਿਕ ਜਬਰ-ਜ਼ਿਨਾਹ ਵੀ ਕੀਤਾ।

ਇਹ ਵੀ ਪੜ੍ਹੋ : 'ਪੰਜਾਬ ਵਿਧਾਨ ਸਭਾ' 'ਚ ਅੱਜ ਇਤਿਹਾਸਕ ਦਿਨ, ਜਾਣੋ ਅੱਜ ਦਾ ਪ੍ਰੋਗਰਾਮ

ਪੁਲਸ ਨੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜਨਾਨੀ ਨੂੰ ਹਸਪਤਾਲ ਪਹੁੰਚਾਇਆ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਸਰਹੱਦ ਪਾਰ ਸੂਤਰਾਂ ਮੁਤਾਬਕ ਜ਼ਿਲ੍ਹਾ ਮੁਲਤਾਨ ਦੇ ਪਿੰਡ ਚਾਹ ਥੜਕਲ ਵਾਲਾ ’ਚ ਇਕ ਘਰ 'ਚ ਦੁਪਹਿਰ 2 ਵਜੇ 9 ਲੁਟੇਰੇ ਘਰ ਦਾ ਦਰਵਾਜਾ ਤੋੜ ਕੇ ਦਾਖ਼ਲ ਹੋ ਗਏ ਅਤੇ ਘਰ ਦੇ ਸਾਰੇ ਮੈਂਬਰਾਂ ਨੂੰ ਰੱਸਿਆਂ ਨਾਲ ਬੰਨ੍ਹ ਦਿੱਤਾ।

ਇਹ ਵੀ ਪੜ੍ਹੋ : ਵਿਸ਼ੇਸ਼ ਇਜਲਾਸ : ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਪੇਸ਼ ਹੋਵੇਗਾ 'ਬਿੱਲ', ਕੈਪਟਨ ਦੇ ਐਕਸ਼ਨ 'ਤੇ ਸਭ ਦੀਆਂ ਨਜ਼ਰਾਂ

ਇਸ ਤੋਂ ਬਾਅਦ ਲੁਟੇਰਿਆਂ ਨੇ ਘਰ ’ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਆਦਿ ਲੁੱਟੀ ਅਤੇ ਬਾਅਦ 'ਚ ਘਰ ਦੀ ਜਨਾਨੀ ਨਾਲ ਉਸ ਦੇ ਪਤੀ ਅਤੇ 5 ਬੱਚਿਆਂ ਦੇ ਸਾਹਮਣੇ ਹੀ ਸਮੂਹਿਕ ਜਬਰ-ਜ਼ਿਨਾਹ ਤੱਕ ਕੀਤਾ। ਉਸ ਦੇ ਬਾਅਦ ਲੁਟੇਰੇ ਉਥੋਂ ਭੱਜ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਨਾਨੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ। 
ਇਹ ਵੀ ਪੜ੍ਹੋ : ਵਿਸ਼ੇਸ਼ ਇਜਲਾਸ : ਕਾਲੇ ਚੋਲੇ ਪਾ ਕੇ ਵਿਧਾਨ ਸਭਾ ਪੁੱਜੇ 'ਆਪ' ਵਿਧਾਇਕ, ਦੇਖੋ ਮੌਕੇ ਦੀਆਂ ਤਸਵੀਰਾਂ


author

Babita

Content Editor

Related News