ਵੱਡੇ ਪੱਧਰ ''ਤੇ ਲੁੱਟਖੋਹ ਕਰਨ ਵਾਲੇ ਗੈਂਗ ਦਾ ਪਰਦਾਫਾਸ਼, ਗੈਂਗ ਦੇ 5 ਮੈਂਬਰ ਕਾਬੂ
Tuesday, Aug 11, 2020 - 01:12 PM (IST)
ਫਰੀਦਕੋਟ (ਜਗਤਾਰ): ਪੰਜਾਬ 'ਚ ਲਗਾਤਾਰ ਵੱਧ ਰਹੀਆਂ ਲੁੱਟ ਖੋਹ ਦੀਆਂ ਖਬਰਾਂ ਆਏ ਦਿਨ ਹੀ ਟੀ.ਵੀ. ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਰਹਿੰਦੀਆਂ ਹਨ। ਇਸ ਦੇ ਚੱਲਦਿਆਂ ਪੁਲਸ ਵਲੋਂ ਵੀ ਲਗਾਤਾਰ ਇਨ੍ਹਾਂ ਲੁਟੇਰਿਆਂ ਨੂੰ ਫੜਨ 'ਚ ਦਿਨ ਰਾਤ ਇਕ ਕੀਤਾ ਹੋਇਆ ਹੈ। ਜਾਣਕਾਰੀ ਮੁਤਾਬਕ ਅੱਜ ਫ਼ਰੀਦਕੋਟ ਪੁਲਸ ਉਸ ਵੇਲੇ ਸਫਲਤਾ ਮਿਲੀ ਜਦੋਂ ਪਿਛਲੇ ਦਿਨੀਂ ਜ਼ਿਲ੍ਹੇ ਅੰਦਰ ਥਾਈ ਲੁੱਟ ਦੀਆਂ ਵਾਰਦਾਤਾਂ ਨੂੰ ਇਲਜਾਮ ਦੇਣ ਵਾਲੇ ਗੈਂਗ ਦੇ 5 ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਲੁਟੇਰਿਆਂ 'ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 9 ਮੁਕੱਦਮੇ ਦਰਜ ਹਨ ਉਨ੍ਹਾਂ ਨੂੰ ਫੜ੍ਹਨ 'ਚ ਸਫਲਤਾ ਮਿਲੀ ਹੈ, ਜਿਸ ਦੀ ਜਾਣਕਾਰੀ ਫ਼ਰੀਦਕੋਟ ਐਸ.ਪੀ. ਸੇਵਾ ਸਿੰਘ ਮੱਲੀ ਵਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ: ਕੈਪਟਨ ਜੀ, ਦਾਅਵਾ 4 ਹਫਤਿਆਂ ਦਾ ਸੀ ਪਰ ਬੀਤ ਗਏ 40 ਹਫਤੇ, ਕਦੋਂ ਹੋਵੇਗਾ ਪੰਜਾਬ ਨਸ਼ਾਮੁਕਤ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐੱਸ.ਪੀ.ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਫ਼ਰੀਦਕੋਟ ਐੱਸ.ਐੱਸ.ਪੀ. ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਵਲੋਂ ਸ਼ਰਾਰਤੀ ਅਨਸਰਾਂ ਨੂੰ ਫੜ੍ਹਨ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਫਰੀਦਕੋਟ ਸੀ.ਆਈ. ਸਟਾਫ਼ ਨੂੰ ਸਫ਼ਲਤਾ ਮਿਲੀ ਹੈ। ਉਨ੍ਹਾਂ ਵਲੋਂ ਵੱਖ-ਵੱਖ ਜ਼ਿਲ੍ਹਿਆਂ 'ਚ ਲੁੱਟ ਕਰਨ ਵਾਲੇ 5 ਲੁਟੇਰਿਆਂ ਨੂੰ 2 ਪਿਸਟਲ, 32 ਬੋਰ ਸਮੇਤ 16 ਜਿੰਦਾ ਰੌਂਦ 32 ਬੋਰ , 3 ਮੈਗਜੀਨ ਬਰਾਮਦ ਜਆਲੀ ਨੰਬਰ ਪਲੇਟਾਂ ਇਕ ਕਾਰ ਅਤੇ ਸੋਨਾ ਚਾਂਦੀ ਦਾ ਸਾਮਾਨ ਬਰਾਮਦ ਕੀਤਾ ਹੈ। ਗ੍ਰਿਫਤਾਰ ਕੀਤੇ ਆਦਮੀਆਂ 'ਚ ਅਵਨੀਤ ਸਿੰਘ ਉਰਫ ਬੱਬੀ, ਸੁਖਵਿੰਦਰ ਸਿੰਘ ਉਰਫ ਸੁਖੀ, ਵਿਕਾਸਦੀਪ ਸਿੰਘ ਉਰਫ ਵਿਕਾਸ, ਲਖਵਿੰਦਰ ਸਿੰਘ ਉਰਫ ਸੋਨੀ ਅਤੇ ਪ੍ਰਭਜੋਤ ਸਿੰਘ ਉਰਫ ਜੋਤੀ ਸ਼ਾਮਲ ਸਨ।
ਇਹ ਵੀ ਪੜ੍ਹੋ: ਰਿਸ਼ਤੇ ਹੋਏ ਤਾਰ-ਤਾਰ: ਪਤਨੀ ਨੇ ਭਰਾ ਤੇ ਜੀਜੇ ਨਾਲ ਮਿਲ ਪਤੀ ਨੂੰ ਦਿੱਤੀ ਸੀ ਖੌਫਨਾਕ ਮੌਤ, ਇੰਝ ਹੋਇਆ ਖੁਲਾਸਾ