ਜਲੰਧਰ ਦੇ ਕ੍ਰਿਸ਼ਨਾ ਨਗਰ ’ਚ ਧੂਮਧਾਮ ਨਾਲ ਮਨਾਇਆ ਗਿਆ ਗਣੇਸ਼ ਉਤਸਵ
Tuesday, Sep 14, 2021 - 05:29 PM (IST)
ਜਲੰਧਰ (ਸੋਨੂੰ)-ਜਲੰਧਰ ਦੇ ਕ੍ਰਿਸ਼ਨਾ ਨਗਰ ਦੇ ਸ਼੍ਰੀ ਕ੍ਰਿਸ਼ਨ ਮੰਦਰ ’ਚ ਗਣੇਸ਼ ਉਤਸਵ ਬਹੁਤ-ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਅੱਜ ਇਸ ਉਤਸਵ ਦਾ ਸਮਾਪਤੀ ਸਮਾਰੋਹ ਸੀ। ਇਸ ’ਚ ਵੱਡੀ ਗਿਣਤੀ ਭਗਤ ਸ਼ਾਮਲ ਹੋਏ। ਇਸ ਦੌਰਾਨ ਹਿੰਦ ਸਮਾਚਾਰ ਗਰੁੱਪ ਦੇ ਸੰਪਾਦਕ ਵਿਜੇ ਚੋਪੜਾ ਇਸ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ।
ਇਸ ਮੌਕੇ ਮੰਦਰ ਦੇ ਸੰਚਾਲਕ ਮੋਹਨ ਲਾਲ ਸ਼ਾਸਤਰੀ ਨੇ ਦੱਸਿਆ ਕਿ ਪੂਰੇ ਦੇਸ਼ ’ਚ ਗਣੇਸ਼ ਉਤਸਵ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅੱਜ ਜਲੰਧਰ ਦੇ ਕ੍ਰਿਸ਼ਨਾ ਨਗਰ ਮੰਦਰ ’ਚ ਗਣੇਸ਼ ਉਤਸਵ ਦਾ ਸਮਾਪਤੀ ਸਮਾਰੋਹ ਸੀ, ਜਿਸ ਦੌਰਾਨ ਵੱਡੀ ਗਿਣਤੀ ’ਚ ਭਗਤਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮੰਦਰ ਵੱਲੋਂ ਸਮਾਜ ਭਲਾਈ ਦੇ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦੇਣ ਦੇ ਨਾਂ ’ਤੇ ਠੱਗੇ ਗਰੀਬ ਪਰਿਵਾਰ, ਦਿੱਤੇ ਜਾਅਲੀ ਕਾਰਡ
ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਗਣੇਸ਼ ਉਤਸਵ ਦੀ ਵਧਾਈ ਦਿੱਤੀ। ਉਨ੍ਹਾਂ ਸ਼੍ਰੀ ਵਿਜੇ ਚੋਪੜਾ ਵੱਲੋਂ ਵੀ ਮੰਦਰ ਕਮੇਟੀ ਨੂੰ ਲਗਾਤਾਰ ਮਿਲਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੰਦਰ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ 11 ਗਰੀਬ ਔਰਤਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਵੇਗਾ ਤੇ ਜ਼ਰੂਰਤਮੰਦ ਔਰਤਾਂ ਨੂੰ ਸਿਲਾਈ ਵੀ ਸਿਖਾਈ ਜਾਵੇਗੀ।