ਹਥਿਆਰਬੰਦ ਨੌਜਵਾਨਾਂ ਨੇ ਸ਼ਰੇਆਮ ਗਾਂਧੀ ਕੈਂਪ ''ਚ ਕੀਤਾ ਗੁੰਡਾਗਰਦੀ ਦਾ ਨੰਗਾ ਨਾਚ

Monday, Aug 26, 2019 - 03:26 PM (IST)

ਹਥਿਆਰਬੰਦ ਨੌਜਵਾਨਾਂ ਨੇ ਸ਼ਰੇਆਮ ਗਾਂਧੀ ਕੈਂਪ ''ਚ ਕੀਤਾ ਗੁੰਡਾਗਰਦੀ ਦਾ ਨੰਗਾ ਨਾਚ

ਜਲੰਧਰ (ਸੁਧੀਰ)— ਸਥਾਨਕ ਗਾਂਧੀ ਕੈਂਪ ਖੇਤਰ 'ਚ ਬੀਤੇ ਦਿਨ ਉਸ ਸਮੇਂ ਭੱਜ-ਦੌੜ ਮਚ ਗਈ, ਜਦੋਂ ਕੁਝ ਹਥਿਆਰਬੰਦ ਨੌਜਵਾਨਾਂ ਨੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਇਕ ਔਰਤ ਦੇ ਘਰ ਦਾਖਲ ਹੋ ਕੇ ਉਸ ਦੇ ਪਤੀ ਅਤੇ ਉਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਮੁਹੱਲੇ 'ਚ ਖੜ੍ਹੇ ਮੋਟਰਸਾਈਕਲ 'ਤੇ ਵੀ ਉਨ੍ਹਾਂ ਨੇ ਕਈ ਵਾਰ ਕੀਤੇ ਅਤੇ ਮੋਟਰਸਾਈਕਲ ਦਾ ਵੀ ਕਾਫੀ ਨੁਕਸਾਨ ਕੀਤਾ।
ਮੁਹੱਲੇ 'ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖ ਕੇ ਲੋਕਾਂ 'ਚ ਭੱਜ-ਦੌੜ ਮਚ ਗਈ। ਮੁਹੱਲੇ 'ਚ ਸਥਿਤੀ ਤਣਾਅਪੂਰਣ ਹੁੰਦੇ ਦੇਖ ਕੇ ਲੋਕਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲ ਦੇ ਹੀ ਥਾਣਾ-2 ਦੀ ਪੁਲਸ ਤੇ ਪੀ. ਸੀ. ਆਰ. ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦੇ ਆਉਣ ਤਕ ਹਮਲਾਵਾਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਜਦਕਿ ਗੁੰਡਾਗਰਦੀ ਦੇ ਨੰਗੇ ਨਾਚ ਦੀ ਵੀਡੀਓ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਸੀ, ਜਿਸ ਨੂੰ ਪੁਲਸ ਨੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari
ਥਾਣਾ-2 ਦੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਸੰਨੀ ਨਾਮਕ ਨੌਜਵਾਨ ਆਪਣੀ ਪਤਨੀ ਨਾਲ ਕਿਤੇ ਜਾ ਰਿਹਾ ਸੀ ਤਾਂ ਰਸਤੇ 'ਚ ਖੜ੍ਹੇ ਇਕ ਨੌਜਵਾਨ ਨੇ ਸੀਟੀ ਮਾਰ ਦਿੱਤੀ, ਜਿਸ ਕਾਰਨ ਦੋਵੇਂ ਪੱਖਾਂ 'ਚ ਬਹਿਸਬਾਜ਼ੀ ਹੋਈ, ਜਿਸ ਤੋਂ ਸੰਨੀ ਵਾਪਸ ਘਰ ਚਲਾ ਗਿਆ ਇੰਨੇ 'ਚ ਦੂਜੀ ਧਿਰ ਦੇ ਨੌਜਵਾਨ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸ ਦੇ ਘਰ 'ਤੇ ਹਮਲਾ ਕਰ ਦਿੱਤਾ ਅਤੇ ਉਸ ਨਾਲ ਹੱਥੋਪਾਈ ਕਰਦੇ ਹੋਏ ਉਸ ਦੇ ਕੱਪੜੇ ਵੀ ਪਾੜ ਦਿੱਤੇ। ਉਨ੍ਹਾਂ ਦੱਸਿਆ ਕਿ ਪੁਲਸ ਪੀੜਤ ਪੱਖ ਦੇ ਬਿਆਨ ਕਲਮਬੰਦ ਕਰਕੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਅਤੇ ਪੁਲਸ ਵੱਲੋਂ ਹਮਲਾਵਰਾਂ ਦੀ ਤਲਾਸ਼ ਜਾਰੀ ਹੈ।


author

shivani attri

Content Editor

Related News