ਹੁਣ ਕੋਰੋਨਾ ਕਾਰਣ ਮਰਨ ਵਾਲੇ ਮਰੀਜ਼ਾਂ ਦੇ ਅੰਤਿਮ ਸੰਸਕਾਰ ''ਚ ਨਹੀਂ ਆਵੇਗੀ ਮੁਸ਼ਕਿਲ

Saturday, Apr 04, 2020 - 06:02 PM (IST)

ਹੁਣ ਕੋਰੋਨਾ ਕਾਰਣ ਮਰਨ ਵਾਲੇ ਮਰੀਜ਼ਾਂ ਦੇ ਅੰਤਿਮ ਸੰਸਕਾਰ ''ਚ ਨਹੀਂ ਆਵੇਗੀ ਮੁਸ਼ਕਿਲ

ਚੰਡੀਗੜ੍ਹ (ਸਾਜਨ) : ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਅੰਤਿਮ ਸੰਸਕਾਰ 'ਚ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਸੁਲਝਾ ਲਿਆ ਹੈ। ਹੁਣ ਮਰੀਜ਼ਾਂ ਦੇ ਅੰਤਿਮ ਸੰਸਕਾਰ ਲਈ ਟ੍ਰੇਂਡ ਮੈਨਪਾਵਰ ਦਾ ਪ੍ਰਬੰਧ ਕਰ ਲਿਆ ਗਿਆ ਹੈ ਜੋ ਵਿਗਿਆਨਕ ਢੰਗ ਨਾਲ ਕੇਂਦਰ ਸਰਕਾਰ ਦੇ ਪ੍ਰੋਟੋਕਾਲ ਦਾ ਧਿਆਨ ਰੱਖਦੇ ਹੋਏ ਅੰਤਿਮ ਸੰਸਕਾਰ ਕਰੇਗੀ। ਇਸ ਸਬੰਧ 'ਚ ਪ੍ਰਸ਼ਾਸਨ ਨੇ ਕੇਂਦਰ ਨਾਲ ਬੀਤੇ ਕੁੱਝ ਦਿਨਾਂ 'ਚ ਕੋਰੋਨਾ ਮਰੀਜ਼ਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਆਈਆਂ ਦਿੱਕਤਾਂ ਨੂੰ ਲੈ ਕੇ ਸਲਾਹ ਮੰਗੀ ਸੀ। ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਕਿਹਾ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਸ਼ੁੱਕਰਵਾਰ ਨੂੰ ਹੋਈ ਵੀਡੀਓ ਕਾਨਫਰੰਸ ਦੌਰਾਨ ਹਿਦਾਇਤ ਦਿੱਤੀ ਗਈ ਕਿ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਛੇਤੀ ਹੀ ਆਪਣੇ ਵਿਦਿਆਰਥੀਆਂ ਦੀ ਬਿਹਤਰੀ ਲਈ ਆਨਲਾਈਨ ਟੀਚਿੰਗ ਸ਼ੁਰੂ ਕਰਨ। ਕਰਫਿਊ ਕਾਰਣ ਜੋ ਫਿਲਹਾਲ ਪੜ੍ਹਾਈ ਬੰਦ ਹੋ ਚੁੱਕੀ ਹੈ ਉਸ ਨੂੰ ਅੱਗੇ ਵਧਾਉਣ ਦਾ ਮੌਕਾ ਮਿਲੇ। ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਰਾਸ਼ਟਰਪਤੀ ਦੀ ਸਲਾਹ 'ਤੇ ਤੁਰੰਤ ਕੰਮ ਕੀਤਾ ਜਾਵੇ ਅਤੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਇਸ ਪਾਸੇ ਕੰਮ ਕਰਨ ਦੇ ਸਬੰਧ 'ਚ ਜਾਣਕਾਰੀ ਪਹੁੰਚਾਈ ਜਾਵੇ ਤਾਂਕਿ ਜ਼ਰੂਰੀ ਕਦਮ ਚੁੱਕੇ ਜਾ ਸਕਣ।

ਇਹ ਵੀ ਪੜ੍ਹੋ ► ਹੁਣ ਕੋਰੋਨਾ ਮਰੀਜ਼ਾਂ ਨੂੰ ਰੋਬੋਟ ਖੁਆਏਗਾ ਖਾਣਾ ਤੇ ਦਵਾਈਆਂ  

ਮੈਡੀਕਲ ਸਟਾਫ ਦੀ ਸੇਫਟੀ ਚੰਡੀਗੜ੍ਹ ਪ੍ਰਸ਼ਾਸਨ ਲਈ ਸਭ ਤੋਂ ਅਹਿਮ
ਪ੍ਰਸ਼ਾਸਕ ਨੂੰ ਦੱਸਿਆ ਗਿਆ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ 'ਚ ਡਾਕਟਰਾਂ ਲਈ ਮੈਡੀਕਲ ਸੰਸਥਾਨਾਂ 'ਚ ਪ੍ਰਯੋਗ ਕੀਤੇ ਜਾਣ ਵਾਲੇ ਇਕ ਹਜ਼ਾਰ ਪੀ. ਪੀ. ਈ., ਪੰਜ ਹਜ਼ਾਰ ਮਾਸਕ ਅਤੇ 10 ਹਜ਼ਾਰ ਹਾਈਡਰੋਕਸੀ ਕਲੋਰੋਕਵੀਨ ਦੀ ਦਵਾਈ ਭੇਜੀ ਹੈ। ਪੀ. ਜੀ. ਆਈ. 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਲਈ ਨਹਿਰੂ ਹਸਪਤਾਲ 'ਚ ਜੋ ਵੱਖ ਤੋਂ ਵਿੰਗ ਸਥਾਪਤ ਕੀਤਾ ਗਿਆ ਹੈ ਉੱਥੇ ਜੀ. ਐੱਮ. ਸੀ. ਐੱਚ. 32 ਤੋਂ 7 ਪਾਜ਼ੇਟਿਵ ਮਰੀਜ਼ਾਂ, ਜੀ. ਐੱਮ. ਐੱਸ. ਐੱਚ.16 ਤੋਂ ਇਕ ਮਰੀਜ਼ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ। ਪ੍ਰਸ਼ਾਸਕ ਨੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਪੀ. ਜੀ. ਆਈ. 'ਚ ਵੱਖ ਤੋਂ ਵਾਰਡ ਬਣਾਉਣ ਲਈ ਡਾਕਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਰੇ ਡਾਕਟਰ ਆਪਸੀ ਸਹਿਯੋਗ ਨਾਲ ਕੰਮ ਕਰਨ ਅਤੇ ਟੈਸਟਿੰਗ ਲਈ ਜੋ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਉੱਥੇ ਕੰਮ ਜਾਰੀ ਰਹੇ। ਪ੍ਰਸ਼ਾਸਕ ਨੇ ਕਿਹਾ ਕਿ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਸੇਫਟੀ ਚੰਡੀਗੜ੍ਹ ਪ੍ਰਸ਼ਾਸਨ ਲਈ ਸਭ ਤੋਂ ਅਹਿਮ ਹੈ। ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਕਿਹਾ ਕਿ ਗੁਆਂਢੀ ਰਾਜਾਂ ਦੇ ਹਸਪਤਾਲ ਪੀ. ਜੀ. ਆਈ. 'ਚ ਕੋਰੋਨਾ ਦੇ ਸ਼ੱਕੀ ਕੇਸਾਂ ਨੂੰ ਨਾ ਭੇਜਣ। ਪਹਿਲਾਂ ਇਨ੍ਹਾਂ ਦਾ ਲੋਕਲ ਪੱਧਰ 'ਤੇ ਹੀ ਟੈਸਟ ਕੀਤਾ ਜਾਵੇ। ਨਹੀਂ ਤਾਂ ਇਸ ਤਰ੍ਹਾਂ ਮਰੀਜ਼ ਭੇਜਣ ਨਾਲ ਚੰਡੀਗੜ੍ਹ ਪੀ. ਜੀ. ਆਈ. 'ਚ ਮਰੀਜ਼ਾਂ ਦੀ ਭੀੜ ਜਮ੍ਹਾ ਹੋ ਜਾਵੇਗੀ।

PunjabKesari

ਰੇਟ ਵੀ ਕੀਤੇ ਜਾਣਗੇ ਡਿਸਪਲੇ
ਡੀ. ਸੀ. ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਸ਼ਹਿਰ ਭਰ 'ਚ ਕਰੀਬ 53 ਹਜ਼ਾਰ ਕੁਕ ਫੂਡ ਪੈਕੇਟ ਵੰਡੇ ਹਨ। ਪ੍ਰਸ਼ਾਸਕ ਨੇ 50 ਐੱਨ. ਜੀ. ਓ., ਸਮਾਜਕ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਅਤੇ ਮੰਦਰਾਂ ਆਦਿ ਦਾ ਧੰਨਵਾਦ ਕੀਤਾ ਜੋ ਇਸ 'ਚ ਸਹਿਯੋਗ ਕਰ ਰਹੇ ਹਨ। ਐੱਮ. ਸੀ. ਕਮਿਸ਼ਨਰ ਕੇ. ਕੇ. ਯਾਦਵ ਨੇ ਦੱਸਿਆ ਕਿ ਫਲ-ਸਬਜ਼ੀਆਂ ਦੀ ਵੰਡ ਸ਼ਹਿਰ 'ਚ ਬਿਲਕੁਲ ਸੁਚਾਰੂ ਰੂਪ ਨਾਲ ਚੱਲ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਰੇਟ ਵੀ ਡਿਸਪਲੇ ਕਰ ਦਿੱਤੇ ਗਏ ਹਨ। ਸੀ. ਟੀ. ਯੂ. ਬੱਸਾਂ 'ਚ ਸ਼ਨੀਵਾਰ ਤੋਂ ਫਲਾਂ ਦੇ ਰੇਟ ਵੀ ਲਿਖੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੋ ਵੀ ਲੋਕਾਂ ਦੇ ਘਰਾਂ ਤੱਕ ਗਰੋਸਰੀ ਅਤੇ ਫਲ ਸਬਜ਼ੀਆਂ ਪਹੁੰਚਾ ਰਹੇ ਹਨ ਉਨ੍ਹਾਂ ਨੂੰ ਪਾਸ ਦੇ ਦਿੱਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਐੱਮ. ਸੀ. ਅਤੇ ਸਮਾਜਕ ਸੰਸਥਾਵਾਂ ਵਲੋਂ ਚਲਾਈਆਂ ਜਾ ਰਹੀਆਂ ਗਊਸ਼ਾਲਾਵਾਂ ਲਈ ਚਾਰਿਆਂ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਲਾਵਾਰਸ ਕੁੱਤਿਆਂ ਲਈ ਵੀ ਖਾਸ ਸਥਾਨਾਂ 'ਤੇ ਖਾਣ ਦਾ ਪ੍ਰਬੰਧ ਕੀਤਾ ਗਿਆ ਹੈ। 

ਇਹ ਵੀ ਪੜ੍ਹੋ ► ਭੁਲੱਥ ਦੇ ਵਿਅਕਤੀ ਦੀ ਇਟਲੀ 'ਚ ਕੋਰੋਨਾ ਵਾਇਰਸ ਨਾਲ ਮੌਤ   ► ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਵਾਲੇ 2 ਡਾਕਟਰਾਂ ਸਣੇ 10 ਹੋਰ ਕੀਤੇ ਕੁਆਰਿੰਟਾਈਨ 

ਬਾਰਡਰ ਪੂਰੀ ਤਰ੍ਹਾਂ ਸੀਲ
ਡੀ. ਜੀ. ਪੀ. ਸੰਜੈ ਬੇਨੀਵਾਲ ਨੇ ਦੱਸਿਆ ਕਿ ਕਰਫਿਊ ਦੌਰਾਨ ਕਈ ਵ੍ਹੀਕਲ ਇੰਪਾਊਂਡ ਕੀਤੇ ਗਏ ਹਨ, ਜੋ ਵੀ ਉਚਿਤ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਫੈਦਾਂ ਦਾ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਵਿੱਤ ਸਕੱਤਰ ਏ. ਕੇ. ਸਿਨਹਾ ਨੇ ਦੱਸਿਆ ਕਿ ਲੋਕਾਂ ਲਈ ਪੈਸਾ ਨਿਕਾਸੀ ਅਤੇ ਸੈਲਰੀ ਪਾਉਣ ਅਤੇ ਕੱਢਣ ਦਾ ਵੱਖ-ਵੱਖ ਬੈਂਕਾਂ ਦੀਆਂ ਬ੍ਰਾਂਚਾਂ ਨਾਲ ਟਾਈ ਅਪ ਕਰ ਲਿਆ ਗਿਆ ਹੈ। ਵੱਖ-ਵੱਖ ਥਾਵਾਂ 'ਤੇ ਮੋਬਾਇਲ ਏ. ਟੀ. ਐੱਮ. ਭੇਜਿਆ ਜਾ ਰਿਹਾ ਹੈ ਜਿਸ ਦਾ ਰੂਟ ਚਾਰਟ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੋਸਟ ਦਫਤਰ ਦੇ ਜ਼ਰੀਏ ਵੀ ਲੋਕ ਆਪਣੇ ਬੈਂਕਾਂ ਤੋਂ ਨਿਕਾਸੀ ਕਰ ਸਕਦੇ ਹਨ। ਐਡਵਾਈਜ਼ਰ ਮਨੋਜ ਪਰਿਦਾ ਨੇ ਕਿਹਾ ਕਿ ਹਾਲੇ ਤੱਕ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਅੰਤਿਮ ਸੰਸਕਾਰ 'ਚ ਮੁਸ਼ਕਿਲਾਂ ਪੇਸ਼ ਆਉਂਦੀਆਂ ਸਨ ਪਰ ਹੁਣ ਮਾਮਲਾ ਸੁਲਝ ਗਿਆ ਹੈ। ਐਡਵਾਈਜ਼ਰ ਨੇ ਮੇਅਰ ਰਾਜਬਾਲਾ ਮਲਿਕ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੈਰੀਫੇਰੀ ਕਾਲੋਨੀਆਂ ਅਤੇ ਪਿੰਡ 'ਚ ਔਰਤਾਂ ਲਈ ਸੈਨੇਟਰੀ ਨੈਪਕਿਨ ਵੰਡੇ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਲਈ ਜ਼ਰੂਰੀ ਚੀਜ਼ਾਂ ਦੀ ਸਪਲਾਈ ਠੀਕ ਹੈ। ਫੂਡ ਪੈਕੇਜ ਗਰੀਬਾਂ ਅਤੇ ਜ਼ਰੂਰਤਮੰਦਾਂ 'ਚ ਵੰਡੇ ਜਾ ਰਹੇ ਹਨ। ਹਰ ਸ਼ਿਕਾਇਤ ਨੂੰ ਪਹਿਲ 'ਤੇ ਹੱਲ ਕੀਤਾ ਜਾ ਰਿਹਾ ਹੈ। ਮਲੋਆ ਅਤੇ ਹੋਰ ਇਲਾਕਿਆਂ 'ਚ ਮਾਈਗਰੇਟ ਲੇਬਰ ਜੋ ਕੋਰੋਨਾ ਤੋਂ ਉਪਜੀਆਂ ਸਥਿਤੀਆਂ ਤੋਂ ਬਾਅਦ ਤਣਾਅ 'ਚ ਵਿਖਾਈ ਦੇ ਰਹੀ ਹੈ ਲਈ ਮਨੋਵਿਗਿਆਨਕ ਤਾਇਨਾਤ ਕੀਤੇ ਗਏ ਹਨ ਜੋ ਉਨ੍ਹਾਂ ਦੀ ਕਾਊਂਸਲਿੰਗ ਕਰ ਰਹੇ ਹਨ। ਬਦਨੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਨ ਅਤੇ ਪ੍ਰਸ਼ਾਸਨ ਦੀ ਬੀਮਾਰੀ 'ਤੇ ਕਾਬੂ ਪਾਉਣ 'ਚ ਮਦਦ ਕਰਨ। ਲੋਕ ਖੁਦ ਅੰਦਰ ਰਹਿਣ ਤਾਂਕਿ ਬੀਮਾਰੀ ਅੱਗੇ ਨਾ ਫੈਲੇ।

ਇਹ ਵੀ ਪੜ੍ਹੋ ► ਅੰਮ੍ਰਿਤਸਰ ਦੀ ਡਾਕਟਰ ਨੇ ਕੋਵਿਡ-19 ਇਲਾਜ ਸਬੰਧੀ ਪੰਜਾਬ ਸਰਕਾਰ 'ਤੇ ਲਗਾਇਆ ਵੱਡਾ ਦੋਸ਼https://jagbani.punjabkesari.in/punjab/news/doctors-blame-to-punjab-government--1192752


author

Anuradha

Content Editor

Related News