ਕੋਰੋਨਾ ਕਾਲ ਦੌਰਾਨ ਫ਼ਰੰਟ ਲਾਈਨ ’ਤੇ ਰਹਿ ਕੇ ਮਾਂ ਅਤੇ ਡਿਊਟੀ ਦੇ ਫਰਜ਼ ਨਿਭਾਉਣ ਵਾਲੀਆਂ ਇਨ੍ਹਾਂ ਔਰਤਾਂ ਨੂੰ ਸਲਾਮ

Sunday, May 09, 2021 - 12:15 PM (IST)

ਕੋਰੋਨਾ ਕਾਲ ਦੌਰਾਨ ਫ਼ਰੰਟ ਲਾਈਨ ’ਤੇ ਰਹਿ ਕੇ ਮਾਂ ਅਤੇ ਡਿਊਟੀ ਦੇ ਫਰਜ਼ ਨਿਭਾਉਣ ਵਾਲੀਆਂ ਇਨ੍ਹਾਂ ਔਰਤਾਂ ਨੂੰ ਸਲਾਮ

ਬਰਨਾਲਾ (ਪੁਨੀਤ ਮਾਨ): 9 ਮਈ ਨੂੰ ਦੁਨੀਆ ਭਰ ਵਿੱਚ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਪਰ ਇਹ ਮਾਂ ਦਿਵਸ ਉਨ੍ਹਾਂ ਔਰਤਾਂ ਲਈ ਹੋਰ ਵੀ ਖਾਸ ਹੈ, ਜਿਨ੍ਹਾਂ ਵਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰ ਵਿੱਚ ਫ਼ਰੰਟ ਲਾਈਨ ’ਤੇ ਰਹਿ ਕੇ ਮਾਂ ਅਤੇ ਡਿਊਟੀ ਦੋਵੇਂ ਫ਼ਰਜ਼ ਅਦਾ ਕੀਤੇ ਗਏ। ਸਿਹਤ ਅਤੇ ਪੁਲਸ ਵਿਭਾਗ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ’ਚ ਨੌਕਰੀ ਕਰ ਰਹੀਆਂ ਬੀਬੀਆਂ ਵਲੋਂ ਜਿੱਥੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਲਈ ਫ਼ਰੰਟ ਲਾਈਨ ’ਤੇ ਰਹਿ ਕੇ ਵੀ ਕੰਮ ਕੀਤਾ ਗਿਆ। ਉੱਥੇ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਖਿਆਲ ਵੀ ਰੱਖਿਆ ਗਿਆ। ਇਨ੍ਹਾਂ ’ਚੋਂ ਕਈ ਜਨਾਨੀਆਂ ਕੋਰੋਨਾ ਪਾਜ਼ੇਟਿਵ ਵੀ ਆਈਆਂ, ਜਿਸ ਕਾਰਨ ਇਨ੍ਹਾਂ ਨੂੰ ਆਪਣੇ ਬੱਚਿਆਂ ਅਤੇ ਪਰਿਵਾਰ ਤੋਂ ਵੀ ਦੂਰ ਰਹਿਣਾ ਪਿਆ। ਕੁੱਝ ਬੀਬੀਆਂ ਦੇ ਬੱਚੇ ਉਨ੍ਹਾਂ ਕਾਰਨ ਕੋਰੋਨਾ ਦੀ ਲਪੇਟ ਵਿੱਚ ਆਏ। ਪਰ ਇਨ੍ਹਾਂ ਸਭ ਸਮੱਸਿਆਵਾਂ ਦੇ ਬਾਵਜੂਦ ਇਨ੍ਹਾਂ ਹਿੰਮਤੀ ਅਤੇ ਦਲੇਰ ਜਨਾਨੀਆਂ ਨੇ ਆਪਣੇ ਮਾਂ ਹੋਣ ਦਾ ਚੰਗਾ ਸਬੂਤ ਦਿੱਤਾ ਅਤੇ ਦੇ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ:  ਮਦਰਜ਼ ਡੇਅ ’ਤੇ ਵਿਸ਼ੇਸ਼: ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ...’

ਇਸ ਸਬੰਧੀ ਗੱਲਬਾਤ ਕਰਦਿਆਂ ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਦੌਰ ਵਿੱਚ ਉਹ ਲਗਾਤਾਰ ਇੱਕ ਸਾਲ ਤੋਂ ਫ਼ਰੰਟ ਲਾਈਨ ’ਤੇ ਰਹਿ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਵਲੋਂ ਲੋਕਾਂ ਦੇ ਕੋਰੋਨਾ ਸੈਂਪਲ ਵੀ ਲਏ ਗਏ। ਜਿਨ੍ਹਾਂ ਵਿੱਚੋਂ ਬਹੁਤੇ ਲੋਕ ਕੋਰੋਨਾ ਪਾਜ਼ੇਟਿਵ ਵੀ ਆਏ। ਜਿਸ ਕਰਕੇ ਉਹ ਲਗਾਤਾਰ ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ਵਿੱਚ ਆਉਂਦੀਆਂ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਲਈ ਵੱਡਾ ਚੈਲੇਂਜ ਆਪਣੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣਾ ਸੀ। ਉਹ ਦਿਨ ਸਮੇਂ ਆਪਣਾ ਕੋਰੋਨਾ ਮਰੀਜ਼ਾਂ ਵਿੱਚ ਡਿਊਟੀ ਕਰਦੀਆਂ ਅਤੇ ਸ਼ਾਮ ਨੂੰ ਘਰ ਜਾ ਕੇ ਪਰਿਵਾਰ ਅਤੇ ਬੱਚਿਆਂ ਦੀ ਸੰਭਾਲ ਕਰਦੀਆਂ। ਘਰ ਜਾਣ ’ਤੇ ਬੱਚੇ ਉਨ੍ਹਾਂ ਵੱਲ ਭੱਜਦੇ, ਪਰ ਉਹਨਾਂ ਵਲੋਂ ਮਜਬੂਰੀ ਵੱਸ ਬੱਚਿਆਂ ਤੋਂ ਦੂਰੀ ਬਨਾਉਣੀ ਪੈਂਦੀ ਰਹੀ।

PunjabKesari

ਇਹ ਵੀ ਪੜ੍ਹੋ: ਠੇਕੇ ਤੋਂ ਸ਼ਰਾਬ ਲਿਆਉਣ ਲਈ ਵਰਤੀ ਜਾ ਰਹੀ ਹੈ ‘ਆਪ’ ਵਿਧਾਇਕਾ ਦੀ ਸਰਕਾਰੀ ਗੱਡੀ!

ਇਸ ਮੌਕੇ ਡਾ.ਪੂਰਮ ਨੇ ਦੱਸਿਆ ਕਿ ਉਹ ਇਸ ਦੌਰਾਨ ਕੋਰੋਨਾ ਪਾਜ਼ੇਟਿਵ ਆ ਗਈ। ਜਿਸ ਕਰਕੇ ਘਰ ਦੇ ਖਾਣੇ ਆਦਿ ਦਾ ਸਿਸਟਮ ਵੀ ਵਿਗੜ ਗਿਆ। ਕੋਰੋਨਾ ਕਰਕੇ ਬਾਜ਼ਾਰ ਦਾ ਖਾਣਾ ਨਾ ਖਾਣ ਲਈ ਲੋਕਾਂ ਨੂੰ ਅਪੀਲਾਂ ਹੋ ਰਹੀਆਂ ਸਨ। ਪਰ ਉਹ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਖਾਣਾ ਵੀ ਬਾਹਰ ਤੋਂ ਮੰਗਵਾ ਕੇ ਖਾਣਾ ਪਿਆ। ਉਸ ਦੀ ਬੱਚੀ ਦਾ ਹੋਮ ਵਰਕ ਵੀ ਉਸਦੇ ਫ਼ੋਨ ’ਤੇ ਆਉਂਦਾ ਸੀ, ਜਿਸ ਕਰਕੇ ਇਹ ਸਮਾਂ ਉਨ੍ਹਾਂ ਲਈ ਬਹੁਤ ਮੁਸ਼ਕਲ ਰਿਹਾ ਹੈ। ਪਰਿਵਾਰ ਵਲੋਂ ਅਜਿਹੇ ਸਮੇਂ ਉਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ।

PunjabKesari

ਇਹ ਵੀ ਪੜ੍ਹੋ: ਐਡਵਾਂਸ ਕੈਂਸਰ ਸੈਂਟਰ ਬੰਦ ਕਰਨਾ ਕੈਂਸਰ ਮਰੀਜ਼ਾਂ ਦੀਆਂ ਜਾਨਾਂ ਨਾਲ ਖੇਡਣ ਬਰਾਬਰ : ਹਰਸਿਮਰਤ

ਉੱਥੇ ਸਟਾਫ਼ ਨਰਸ ਕਮਲਜੀਤ ਕੌਰ ਨੇ ਦੱਸਿਆ ਕਿ ਉਹ ਇਸ ਦੌਰਾਨ ਕੋਰੋਨਾ ਪਾਜ਼ੇਟਿਵ ਹੋ ਗਈ ਸੀ। ਉਸ ਕਾਰਨ ਉਸ ਦਾ ਤਿੰਨ ਸਾਲ ਦਾ ਬੱਚਾ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਿਆ। ਪੰਜ ਸਾਲ ਦੀ ਬੇਟੀ ਦਾ ਫ਼ਿਕਰ ਵੀ ਉਸ ਨੂੰ ਸਤਾ ਰਿਹਾ ਸੀ। ਇਹ ਸਮਾਂ ਜ਼ਿੰਦਗੀ ਵਿੱਚ ਵੀ ਨਹੀਂ ਭੁਲਾਇਆ ਜਾ ਸਕਦਾ। ਫ਼ਰੰਟ ਲਾਈਨ ’ਤੇ ਕੰਮ ਕਰਦਿਆਂ ਆਪਣੇ ਬੱਚਿਆਂ ਨੂੰ ਵੀ ਕੋਰੋਨਾ ਦੇ ਖ਼ਤਰੇ ਵਿੱਚ ਪਾਇਆ। ਅਜਿਹੇ ਸਮੇਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਮਾਵਾਂ ਫਰੰਟ ਲਾਈਨ ’ਤੇ ਰਹਿ ਕੇ ਡਿਊਟੀ ਨਿਭਾ ਰਹੀਆਂ ਹਨ। ਜਿਨ੍ਹਾਂ ਨੂੰ ਹਰ ਵੇਲੇ ਇਹੀ ਹੀ ਚਿੰਤਾ ਹੁੰਦੀ ਹੈ ਕਿ ਉਹ ਅਨੇਕਾਂ ਕੋਰੋਨਾ ਪਾਜ਼ੇਟਿਵ ਲੋਕਾਂ ਨੂੰ ਮਿਲਦੇ ਹਨ ਅਤੇ ਇਹ ਇਨਫ਼ੈਕਸ਼ਨ ਉਨ੍ਹਾਂ ਦੇ ਬੱਚਿਆਂ ਤੱਕ ਨਾ ਚਲਾ ਜਾਵੇ।

PunjabKesari

ਇਹ ਵੀ ਪੜ੍ਹੋ:   ਫਗਵਾੜਾ 'ਚ ਐੱਸ.ਐੱਚ.ਓ. ਦੀ ਗੁੰਡਾਗਰਦੀ 'ਤੇ ਆਈ.ਜੀ. ਕਸਤੋਬ ਸ਼ਰਮਾ ਦਾ ਵੱਡਾ ਬਿਆਨ

ਉਥੇ ਇਸ ਮੌਕੇ ਪੰਜਾਬ ਪੁਲਸ ਵਿੱਚ ਇੰਸਪੈਕਟਰ ਦੇ ਰੈਂਕ ’ਤੇ ਡਿਊਟੀ ਕਰ ਰਹੇ ਮੈਡਮ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਵੀ ਇਸ ਮਹਾਂਮਾਰੀ ਦੌਰਾਨ ਕੋਰੋਨਾ ਪਾਜ਼ੇਟਿਵ ਆ ਗਏ ਸਨ। ਪਰ ਮਜ਼ਬੂਰੀ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਬੱਚਿਆਂ ਤੋਂ ਦੂਰ ਰਹਿਣਾ ਪਿਆ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਯਾਦ ਵੀ ਜ਼ਰੂਰ ਆਉਂਦੀ ਹੈ, ਪਰ ਕੋਰੋਨਾ ਮਹਾਂਮਾਰੀ ਅਤੇ ਡਿਊਟੀ ਨੂੰ ਧਿਆਨ ’ਚ ਰੱਖਦਿਆਂ ਘਰ ਜਾਣ ਦਾ ਮੌਕਾ ਘੱਟ ਮਿਲਦਾ ਹੈ।ਇਸ ਸਬੰਧੀ ਬਰਨਾਲਾ ਦੇ ਐੱਸ.ਐੱਸ.ਪੀ. ਸੰਦੀਪ ਗੋਇਲ ਨੇ ਫਰੰਟ ਲਾਈਨ ਤੇ ਰਹਿ ਕੇ ਡਿਊਟੀ ਕਰਨ ਵਾਲੀਆਂ ਮਾਵਾਂ ਨੂੰ ਮਾਂ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ, ਪੁਲਸ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ’ਚ ਇਨ੍ਹਾਂ ਔਰਤਾਂ ਨੇ ਕੋਰੋਨਾ ਮਹਾਂਮਾਰੀ ਦੇ ਦੌਰ ’ਚ ਵੱਡੀ ਭੂਮਿਕਾ ਨਿਭਾਈ ਹੈ। ਆਪਣੇ ਬੱਚਿਆਂ ਦੀ ਸੰਭਾਲ ਦੇ ਨਾਲ-ਨਾਲ ਸਮਾਜ ਨੂੰ ਇਨ੍ਹਾਂ ਦੀ ਵੱਡੀ ਦੇਣ ਹੈ।

PunjabKesari


author

Shyna

Content Editor

Related News